ਸੰਗਰੂਰ (ਕਾਂਸਲ, ਵਿਕਾਸ, ਸੰਜੀਵ,ਅੱਤਰੀ)-ਕਾਂਗਰਸ ਪਾਰਟੀ ਵੱਲੋਂ ਚੋਣਾਂ ਸਮੇਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਜਿਥੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ ਪੰਜਾਬ ਦੇ 2 ਤੋਂ 5 ਏਕਡ਼ ਜ਼ਮੀਨ ਵਾਲੇ ਕਿਸਾਨਾਂ ਦੇ ਸਹਿਕਾਰੀ ਸਭਾਵਾਂ ਦੇ 2 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਪੰਜਾਬ ਦੇ ਖੇਤ ਮਜ਼ਦੂਰਾਂ ਦਾ ਵੀ 2 ਲੱਖ ਰੁਪਏ ਤੱਕ ਦਾ ਖੇਤੀਬਾਡ਼ੀ ਕਰਜ਼ਾ ਵੀ ਮੁਆਫ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਅਤੇ ਤਕਨੀਕੀ ਸੂਚਨਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਸ਼ੁਰੂ ਕੀਤੇ ਤੀਜੇ ਗੇਡ਼ ਤਹਿਤ ਅੱਜ ਸਥਾਨਕ ਸ਼ਹਿਰ ਨੇਡ਼ਲੇ ਪਿੰਡ ਨੁਦਾਮਪੁਰ ਵਿਖੇ ਸਹਿਕਾਰਤਾ ਵਿਭਾਗ ਵੱਲੋਂ ਕਰਜ਼ਾ ਮੁਆਫੀ ਸਬੰਧੀ ਕਿਸਾਨਾਂ ਨੂੰ ਪ੍ਰਮਾਣ ਪੱਤਰ ਵੰਡਣ ਲਈ ਕਰਵਾਏ ਗਏ ਇਕ ਸਮਾਰੋਹ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਤੀਜੇ ਗੇਡ਼ ਤਹਿਤ ਪੂਰੇ ਜ਼ਿਲੇ ਸੰਗਰੂਰ ਦੇ 13551 ਦੇ ਕਰੀਬ ਕਿਸਾਨਾਂ ਨੂੰ 90 ਕਰੋਡ਼ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਤਹਿਤ ਹੀ ਸੰਗਰੂਰ ਅਤੇ ਭਵਾਨੀਗਡ਼੍ਹ ਦੀਆਂ ਸੋਸਾਇਟੀਆਂ ਅਧੀਨ ਆਉਂਦੇ 2902 ਕਿਸਾਨਾਂ ਦਾ 20 ਕਰੋਡ਼ 84 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਰਾਹਤ ਦੀ ਇਹ ਰਾਸ਼ੀ ਸਬੰਧਤ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਪਾ ਦਿੱਤੀ ਗਈ ਹੈ। ਇਸ ਮੌਕੇ ਰਣਦੀਪ ਸਿੰਘ ਗਿੱਲ ਐੱਸ. ਡੀ. ਐੱਮ., ਵਰਿੰਦਰਜੀਤ ਸਿੰਘ ਥਿੰਦ ਡੀ. ਐੱਸ. ਪੀ. ਭਵਾਨੀਗਡ਼੍ਹ, ਜਤਿੰਦਰਪਾਲ ਸਿੰਘ ਚਹਿਲ ਡੀ. ਆਰ. ਬਰਨਾਲਾ ਵਾਧੂ ਚਾਰਜ ਸੰਗਰੂਰ, ਅਰਮਿੰਤ ਸਿੰਗਲਾ ਡੀ. ਐੱਮ. ਸਹਿਕਾਰੀ ਵਿਭਾਗ, ਰਾਜਿੰਦਰ ਰਾਜਾ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ ਸੰਗਰੂਰ, ਜਗਤਾਰ ਸ਼ਰਮਾ ਸਾਬਕਾ ਸਰਪੰਚ ਨਮਾਦੇ, ਗੁਰਜੀਤ ਸਿੰਘ ਬੀਬਡ਼ ਬਲਾਕ ਪ੍ਰਧਾਨ, ਵਰਿੰਦਰ ਪੰਨਵਾਂ ਸਾਬਕਾ ਬਲਾਕ ਪ੍ਰਧਾਨ, ਨਾਨਕ ਚੰਦ ਨਾਇਕ ਮੈਂਬਰ ਜ਼ਿਲਾ ਪ੍ਰੀਸ਼ਦ, ਮੰਗਤ ਸ਼ਰਮਾ, ਬਲਵੰਤ ਸਿੰਘ ਸ਼ੇਰ ਗਿੱਲ, ਜਸਕਰਨ ਸਿੰਘ ਲੈਂਪੀ ਸਰਪੰਚ ਭੱਟੀਵਾਲ, ਜਗਤਾਰ ਸਿੰਘ ਸਰਪੰਚ ਮੱਟਰਾਂ, ਰਾਮ ਸਿੰਘ ਸਰਪੰਚ ਭਰਾਜ, ਜੱਜ ਬਾਲਦੀਆਂ ਸਰਪੰਚ ਬਾਦਲ, ਦਰਸ਼ਨ ਸਿੰਘ ਕਾਲਾਝਾਡ਼ ਅਤੇ ਰਾਧੇ ਸ਼ਿਆਮ ਮੈਂਬਰ ਬਲਾਕ ਸੰਮਤੀ, ਸੁਖਮਹਿੰਦਰਪਾਲ ਸਿੰਘ ਤੂਰ ਸਾਬਕਾ ਪ੍ਰਧਾਨ ਨਗਰ ਕੌਂਸਲ, ਅਵਤਾਰ ਸਿੰਘ ਤੂਰ ਕੌਂਸਲਰ, ਮੈਡਮ ਕਾਜਲ ਲੂੰਬਾ ਇੰਸਪਕੈਟਰ ਰਾਮ ਕਰਨ ਸਕੱਤਰ ਨਦਾਮਪੁਰ, ਮੇਜਰ ਸਿੰਘ ਸਕੱਤਰ ਭੱਟੀਵਾਲ ਕਲਾਂ ਜ਼ਿਲਾ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਸਹਿਕਾਰਤਾ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਡੀ. ਸੀ. ਵੱਲੋਂ ਅਕਾਲ ਨਸ਼ਾ ਛੁਡਾਊ ਕੇਂਦਰ ਦਾ ਅਚਨਚੇਤ ਦੌਰਾ
NEXT STORY