ਸੰਗਰੂਰ (ਬੇਦੀ)-ਅੱਜ ਜ਼ਿਲਾ ਮੁੱਖ ਦਫਤਰ ਸੰਗਰੂਰ ਵਿਖੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਮ੍ਰਿਤਕ ਜਵਾਨ ਦੀਦਾਰ ਸਿੰਘ ਪਿੰਡ ਖਨਾਲ ਕਲਾਂ ਦੇ ਮਾਤਾ ਗੁਰਦੇਵ ਕੌਰ ਨੂੰ ਬੀਮੇ ਦੀ ਰਾਸ਼ੀ ’ਚੋਂ 300000/ ਰੁਪਏ ਦਾ ਚੈੱਕ ਆਰਥਕ ਸਹਾਇਤਾ ਵਜੋਂ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਇਸ ਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ 55000/ਰੁਪਏ ਵੈੱਲਫੇਅਰ ਫੰਡ ’ਚੋਂ ਦਿੱਤੇ ਜਾ ਚੁੱਕੇ ਹਨ। ਜਵਾਨ ਦੀਦਾਰ ਸਿੰਘ ਪੁਲਸ ਥਾਣਾ ਦਿਡ਼੍ਹਬਾ ਅਧੀਨ ਚੌਕੀ ਮਹਿਲਾ ਵਿਖੇ ਡਿਊਟੀ ਕਰਦਾ ਸੀ, ਜਿਸ ਦੀ ਕਿ ਬੀਮਾਰੀ ਕਾਰਨ ਮੌਤ ਹੋ ਗਈ ਸੀ। ਇਸ ਮੌਕੇ ’ਤੇ ਕਮਾਂਡੈਂਟ ਧਾਲੀਵਾਲ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਹਰੇਕ ਕੰਮਕਾਜ/ਸਹਾਇਤਾ ਲਈ ਤਿਆਰ ਰਹਿਣਗੇ ਅਤੇ ਮਹਿਕਮਾ ਹਮੇਸ਼ਾ ਜਵਾਨ ਦੀਦਾਰ ਸਿੰਘ ਦੀਆਂ ਨਿਭਾਈਆਂ ਸੇਵਾਵਾਂ ਪ੍ਰਤੀ ਰਿਣੀ ਰਹੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ. ਤੇਜ ਪ੍ਰਤਾਪ ਸਿੰਘ ਰੰਧਾਵਾ ਸੀ. ਜੇ. ਐੱਮ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਮ੍ਰਿਤਕ ਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਭਰੋਸਾ ਦਿਵਾਇਆ ਕਿ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਪਵੇ ਤਾਂ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਵੱਲੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਆਰਥਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਬਿਲਕੁਲ ਮੁਫਤ ਕਾਨੂੰਨੀ ਸਹਾਇਤਾ ਜ਼ਿਲਾ ਅਦਾਲਤ ਤੋਂ ਲੈ ਕੇ ਮਾਣਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਤੱਕ ਦੇਣ ਸਬੰਧੀ ਜਾਣਕਾਰੀ ਵੀ ਦਿੱਤੀ । ਇਸ ਮੌਕੇ ਮਹਿਕਮੇ ਦੇ ਅਧਿਕਾਰੀ ਨਰਾਇਣ ਸ਼ਰਮਾ ਸਿਟੀ ਇੰਚਾਰਜ ਸੰਗਰੂਰ ਅਤੇ ਮਨਿੰਦਰ ਅੱਤਰੀ ਇੰਚਾਰਜ ਸੁਨਾਮ ਵੀ ਹਾਜ਼ਰ ਸਨ।
ਸੋਨ ਤਮਗਾ ਜਿੱਤ ਕੇ ਵਿਦਿਆਰਥੀਆਂ ਕੀਤਾ ਸਕੂਲ ਦਾ ਨਾਂ ਰੌਸ਼ਨ
NEXT STORY