ਸੰਗਰੂਰ (ਸੰਜੀਵ)-ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਹਾਕੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਵਾਪਸ ਪਰਤੇ ਦੇਸ਼ ਭਗਤ ਕਾਲਜ ਬਰਡ਼ਵਾਲ (ਧੂਰੀ) ਦੇ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਸਵਿੰਦਰ ਸਿੰਘ ਛੀਨਾਂ ਸਮੇਤ ਹੋਰਨਾਂ ਵੱਲੋਂ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਡਾ. ਸਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਗੋਲਡ ਮੈਡਲ ਜਿੱਤਣ ਵਾਲੀ ਇਸ ਹਾਕੀ ਟੀਮ ’ਚ ਕਾਲਜ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਬੀ.ਏ (ਭਾਗ ਪਹਿਲਾ) ਅਤੇ ਜਸਪ੍ਰੀਤ ਸਿੰਘ ਬੀ.ਏ (ਭਾਗ ਦੂਜਾ) ਵੀ ਸ਼ਾਮਲ ਸਨ। ਇਸ ਮੌਕੇ ਮੌਜੂਦ ਕਾਲਜ ਦੇ ਫਿਜ਼ੀਕਲ ਵਿਭਾਗ ਦੇ ਮੁਖੀ ਡਾ. ਬਲਵਿੰਦਰ ਕੁਮਾਰ ਨੇ ਇਸ ਜਿੱਤ ਨੂੰ ਖਿਡਾਰੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ। ਇਸ ਮੌਕੇ ਡਾ. ਲਖਵੀਰ ਸਿੰਘ, ਡਾ. ਬਲਵੀਰ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ਼ ਵੀ ਮੌਜੂਦ ਸੀ।
ਬੀ. ਐੱਡ ਦਾ ਨਤੀਜਾ ਰਿਹਾ ਸ਼ਾਨਦਾਰ
NEXT STORY