ਸੰਗਰੂਰ (ਜ਼ਹੂਰ)-ਐੱਨ.ਆਰ.ਆਈਜ਼ ਮੁਟਿਆਰਾਂ ਤੇ ਨੌਜਵਾਨਾਂ ਨੇ ਕੈਂਸਰ ਪੀਡ਼ਤ ਮਰੀਜ਼ਾਂ ਲਈ ਖੂਨ ਦੀ ਕਮੀ ਦੇ ਕਾਰਨ ਵੱਖ-ਵੱਖ ਗਰੁੱਪਾਂ ਦੇ ਖੂਨ ਦਾਨ ਕਰ ਕੇ ਮਨੁੱਖਤਾ ਲਈ ਵੱਡੀ ਮਿਸਾਲ ਪੈਦਾ ਕੀਤੀ ਹੈ। ਦੁਬਈ ਦੇ ਇਕ ਹੋਟਲ ’ਚ ਮੈਨੇਜਰ ਵਜੋਂ ਸੇਵਾਵਾਂ ਨਿਭਾ ਰਹੀ ਮਨਦੀਪ ਕੌਰ ਨੇ ਓ ਪਾਜ਼ੀਟਿਵ, ਜਦਕਿ ਗੀਤਾ ਨੇ ਏ ਪਾਜ਼ੀਟਿਵ, ਗੁਰਮੀਤ ਸਿੰਘ ਜੱਸਲ ਨੇ ਏ ਪਾਜ਼ੀਟਿਵ, ਮੁਹੰਮਦ ਅਨਵਰ ਪੰਮੀ ਨੇ ਓ ਪਾਜ਼ੀਟਿਵ, ਸ਼ੈਟੀ ਸਿੰਘ ਓ-ਨੈਗੇਟਿਵ ਤੇ ਮੁਹੰਮਦ ਆਦਿਲ ਨੇ ਓ ਪਾਜ਼ੀਟਿਵ ਖੂਨ ਦਿੱਤਾ। ਇਸ ਸਮੇਂ ਸਮਾਜ ਸੇਵੀ ਕੇਸਰ ਸਿੰਘ ਭੁੱਲਰਾਂ ਤੇ ਰਜਿੰਦਰ ਸਿੰਘ ਸਰਪੰਚ ਨੰਗਲ ਨੇ ਦੱਸਿਆ ਕਿ ਕੈਂਸਰ ਦੇ ਮਰੀਜ਼ ਬਲੱਡ ਬੈਂਕ ’ਚ ਖੂਨ ਦੀ ਕਮੀ ਦੇ ਕਾਰਨ ਲੋਡ਼ੀਂਦਾ ਖੂਨ ਲੈਣ ਲਈ ਜੂਝਦੇ ਨਜ਼ਰ ਆ ਰਹੇ ਹਨ। ਜਿਸ ਲਈ ਜਦੋਂ ਉਕਤ ਐੱਨ.ਆਰ.ਆਈਜ਼ ਮੁਟਿਆਰਾਂ ਤੇ ਨੌਜਵਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਕੈਂਸਰ ਪੀਡ਼ਤਾਂ ਨਾਲ ਸੰਪਰਕ ਕਰ ਕੇ ਲੋਡ਼ੀਂਦੇ ਗਰੁੱਪਾਂ ਅਨੁਸਾਰ ਖੂਨ ਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਲਵੇ ’ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ ਪ੍ਰੰਤੂ ਹੁਣ ਖੂਨਦਾਨ ਕਰਨ ਵਾਲੇ ਸੱਜਣਾਂ ਨੂੰ ਖੂਨ ਦਾਨ ਕਰਨ ਲਈ ਲੋਕਾਂ ਨੂੰ ਵਧੇਰੇ ਲਾਮਬੰਦ ਕਰਨ ਦੀ ਲੋਡ਼ ਹੈ।
ਸਾਲਾਨਾ ਐਥਲੈਟਿਕ ਮੀਟ ਕਰਵਾਈ
NEXT STORY