ਸੰਗਰੂਰ (ਬੇਦੀ, ਹਰਜਿੰਦਰ)-ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦਾ ਸਾਲਾਨਾ ਇਜਲਾਸ ਸਥਾਨਕ ਜ਼ਿਲਾ ਪੈਨਸ਼ਨਰ ਭਵਨ ਵਿਖੇ ਜ਼ਿਲਾ ਪ੍ਰਧਾਨ ਜਗਜੀਤ ਇੰਦਰ ਸਿੰਘ ਦੀ ਅਗਵਾਈ ਹੇਠ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਇੰਦਰਪਾਲ ਸ਼ਰਮਾ, ਵਾਈਸ ਚੇਅਰਮੈਨ ਕੁਲਵੰਤ ਸਿੰਘ ਧੂਰੀ, ਸੂਬਾ ਵਿੱਤ ਸਕੱਤਰ ਪ੍ਰੇਮ ਅਗਰਵਾਲ ਆਦਿ ਹਾਜ਼ਰ ਸਨ। ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਭੱਠਲ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸਤਪਾਲ ਸਿੰਗਲਾ ਵਿੱਤ ਸਕੱਤਰ ਵੱਲੋਂ ਪਿਛਲੇ ਦੋ ਸਾਲਾਂ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜ਼ਿਲਾ ਪ੍ਰਧਾਨ ਜਗਜੀਤ ਇੰਦਰ ਸਿੰਘ ਵੱਲੋਂ ਪਿਛਲੇ ਸਮੇਂ ਕੀਤੇ ਗਏ ਸੰਘਰਸ਼ਾਂ ਦਾ ਲੇਖਾ-ਜੋਖਾ ਕੀਤਾ ਗਿਆ। ਇਸ ਇਜਲਾਸ ਵਿਚ ਸੰਗਰੂਰ ਜ਼ਿਲੇ ਨਾਲ ਸਬੰਧਤ ਸਮੂਹ ਯੂਨਿਟਾਂ ਦੇ ਡੈਲੀਗੇਟ ਜਿਨ੍ਹਾਂ ’ਚ ਸੰਗਰੂਰ ਤੋਂ ਰਾਜ ਕੁਮਾਰ ਅਰੋਡ਼ਾ, ਨਸੀਬ ਚੰਦ ਸ਼ਰਮਾ, ਰਵਿੰਦਰ ਸਿੰਘ ਗੁੱਡੂ, ਓਮ ਪ੍ਰਕਾਸ਼ ਸ਼ਰਮਾ, ਜਸਵੀਰ ਸਿੰਘ ਖਾਲਸਾ, ਭਵਾਨੀਗਡ਼੍ਹ ਤੋਂ ਵਿਜੈ ਕੁਮਾਰ, ਬਿਰਜ ਲਾਲ, ਦਿਡ਼੍ਹਬਾ ਤੋਂ ਮੇਜਰ ਸਿੰਘ, ਸੁਖਦੇਵ ਸਿੰਘ, ਸੁਨਾਮ ਤੋਂ ਰਾਮ ਪ੍ਰਕਾਸ਼ ਨਾਗਰੀ, ਸਵਿੰਦਰ ਸਿੰਘ ਆਨੰਦ, ਚੇਤ ਰਾਮ ਢਿੱਲੋਂ, ਸ਼ੇਰੁਪੂਰ ਤੋਂ ਈਸ਼ਰ ਸਿੰਘ, ਕ੍ਰਿਸ਼ਨ ਚੰਦ, ਲਹਿਰਾਗਾਗਾ ਤੋਂ ਜਗਮੇਲ ਸਿੰਘ, ਅਮਰੀਕ ਸਿੰਘ, ਮੂਨਕ ਤੋਂ ਬਲਬੀਰ ਸਿੰਘ, ਨੰਦ ਕਿਸ਼ੋਰ, ਧੂਰੀ ਤੋਂ ਪ੍ਰੀਤਮ ਸਿੰਘ, ਜੈ ਦੇਵ, ਸੋਮ ਨਾਥ ਅੱਤਰੀ, ਹਰਬੰਸ ਸਿੰਘ ਸੋਢੀ, ਅਮਰਗਡ਼੍ਹ ਤੋਂ ਰਜਿੰਦਰ ਸਿੰਘ ਸੁਲਾਰ, ਮਹਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪੈਨਸ਼ਨਰ ਆਗੂ ਹਾਜ਼ਰ ਸਨ। ਜ਼ਿਲਾ ਪ੍ਰਧਾਨ ਜਗਜੀਤ ਇੰਦਰ ਸਿੰਘ ਵੱਲੋਂ ਪਿਛਲੀ ਕਾਰਜਕਾਰਨੀ ਭੰਗ ਕਰ ਕੇ ਇੰਦਰਪਾਲ ਸ਼ਰਮਾ ਭਵਾਨੀਗਡ਼੍ਹ, ਕੁਲਵੰਤ ਸਿੰਘ ਧੂਰੀ, ਸੰਸਾਰੀ ਲਾਲ ਗੁਪਤਾ ਸੰਗਰੂਰ ਨੂੰ ਅਗਲੇ ਸਮੇਂ ਲਈ ਨਵੀਂ ਚੋਣ ਕਰਨ ਲਈ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ। ਇੰਦਰਪਾਲ ਸ਼ਰਮਾ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ ਕਰਨ ਲਈ ਸਮੁੱਚੇ ਪੈਨਸ਼ਨਰਾਂ ਨੂੰ ਅਪੀਲ ਕੀਤੀ। ਇਸ ਇਜਲਾਸ ਵਿਚ ਅਗਲੇ 2 ਸਾਲਾਂ ਲਈ ਸਰਬਸੰਮਤੀ ਨਾਲ ਸ਼੍ਰੀ ਰਾਜ ਕੁਮਾਰ ਅਰੋਡ਼ਾ ਜੋ ਕਿ ਪੈਨਸ਼ਨਰ ਕਨਫੈੱਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਅਤੇ ਸੰਗਰੂਰ ਦੇ ਪ੍ਰਧਾਨ ਹਨ, ਨੂੰ ਜ਼ਿਲਾ ਚੇਅਰਮੈਨ ਪ੍ਰੀਤਮ ਸਿੰਘ ਧੂਰਾ(ਧੂਰੀ) ਨੂੰ ਜ਼ਿਲਾ ਪ੍ਰਧਾਨ ਅਤੇ ਸਵਿੰਦਰ ਸਿੰਘ ਆਨੰਦ ਨੂੰ ਜ਼ਿਲਾ ਜਨਰਲ ਸਕੱਤਰ ਚੁਣਿਆ ਗਿਆ। ਤਿੰਨੋਂ ਅਹੁਦੇਦਾਰਾਂ ਨੇ ਸਮੂਹ ਪੈਨਸ਼ਨਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ ਅਤੇ ਪੰਜਾਬ ਸਰਕਾਰੀ ਪਾਸੋਂ ਮੰਗਾਂ ਮਨਵਾਉਣ ਲਈ ਸੰਘਰਸ਼ਾਂ ’ਚ ਵੱਧ-ਚਡ਼੍ਹ ਕੇ ਹਿੱਸਾ ਲੈਣਗੇ। ਇਸ ਮੌਕੇ ਰਘੂਵਰ ਦਿਆਲ ਗੁਪਤਾ, ਲਾਲ ਚੰਦ ਸੈਣੀ, ਸੁਰਿੰਦਰ ਸਿੰਘ ਸੋਢੀ, ਜੀਤ ਸਿੰਘ ਢੀਂਡਸਾ, ਕ੍ਰਿਸ਼ਨ ਦੱਤ, ਜਗਦੀਸ਼ ਰਾਏ, ਚਰੰਜੀ ਲਾਲ, ਰਣਵੀਰ ਸਿੰਘ, ਰਜਿੰਦਰ ਕੁਮਾਰ ਗਰਗ, ਅਮਰਜੀਤ ਸਿੰਘ ਪੁਲਵਾ, ਗਰਦੇਵ ਸਿੰਘ, ਭਗਵਾਨ ਦਾਸ, ਵਾਸਦੇਵ ਸ਼ਰਮਾ, ਗੁਰਦਾਸ ਚੰਦ ਬਾਂਸਲ, ਗੁਰਦੇਵ ਸਿੰਘ ਔਲਖ, ਰਣਜੀਤ ਸਿੰਘ, ਸੁਦਰਸ਼ਨ ਕੁਮਾਰ, ਹਰਨਾਮ ਸਿੰਘ ਸੇਖੋਂ, ਜਰਨੈਲ ਸਿੰਘ ਲੁਬਾਣਾ, ਸੁਖਦੇਵ ਸ਼ਰਮਾ ਸੋਹੀਆਂ, ਓਮ ਪ੍ਰਕਾਸ਼ ਖਿੱਪਲ, ਇੰਜੀਨੀਅਰ ਪ੍ਰਵੀਨ ਬਾਂਸਲ, ਬਲਦੇਵ ਰਾਜ ਮਦਾਨ, ਅਸ਼ੋਕ ਜੋਸ਼ੀ, ਸੀਤਾ ਰਾਮ ਕਿਸ਼ੋਰੀ ਲਾਲ ਆਦਿ ਤੋਂ ਇਲਾਵਾ ਸਮੁੱਚੇ ਜ਼ਿਲੇ ’ਚੋਂ ਵੱਡੀ ਗਿਣਤੀ ’ਚ ਪੈਨਸ਼ਨਰ ਮੌਜੂਦ ਸਨ।
ਮਾਂ ਦਾ ਮਨਪਸੰਦ ਕੋਨਾ ਰਸੋਈ ਗਤੀਵਿਧੀ ਕਰਵਾਈ
NEXT STORY