ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਗੁਰੂ ਪੂਜਾ ਦਿਵਸ ਮੌਕੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਹੋਏ ਅੱਜ ਵਿਸ਼ੇਸ਼ ਸਤਸੰਗ ਸੰਤ ਨਿਰੰਕਾਰੀ ਸਤਸੰਗ ਭਵਨ ਬਰਨਾਲਾ ਵਿਖੇ ਹੋਇਆ। ਇਹ ਸਤਸੰਗ ਬਰਨਾਲਾ ਸੇਵਾਦਲ ਦੇ ਖੇਤਰੀ ਸੰਚਾਲਕ ਰਾਮ ਕਿਸ਼ਨ ਸ਼ੰਮੀ ਦੀ ਹਜ਼ੂਰੀ ਵਿਚ ਹੋਇਆ। ਸਾਧ ਸੰਗਤ ਨੂੰ ਮਾਨਵਤਾ ਦੀ ਭਲਾਈ ਲਈ ਬਾਬਾ ਹਰਦੇਵ ਸਿੰਘ ਜੀ ਦੇ ਸੰਦੇਸ਼ ਨੂੰ ਦੁਹਰਾਉਂਦੇ ਹੋਇਆ ਕਿਹਾ ਕਿ ਜਿਥੇ ਅਸੀਂ ਆਪਣੇ ਆਸ-ਪਾਸ ਦੇ ਪ੍ਰਦੂਸ਼ਣ ਨੂੰ ਸਾਫ ਕਰਨਾ ਹੈ, ਉੱਥੇ ਨਾਲ ਹੀ ਆਪਣੇ ਮਨਾਂ ਅੰਦਰ ਜੋ ਵੈਰ, ਨਫਰਤ, ਜਾਤ-ਪਾਤ ਦਾ ਪ੍ਰਦੂਸ਼ਣ ਭਰ ਰੱਖਿਆ ਹੈ, ਉਸ ਨੂੰ ਵੀ ਬਾਹਰ ਕੱਢ ਸੁੱਟਣਾ ਹੈ। ਬਾਬਾ ਹਰਦੇਵ ਸਿੰਘ ਜੀ ਦਾ ਪੂਰਾ ਜੀਵਨ ਇੰਝ ਹੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰਿਹਾ। ਬਾਬਾ ਜੀ ਅਕਸਰ ਕਹਿੰਦੇ ਸਨ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਕੱਲ ਸਾਡੀ ਸੇਵਾ ਕਰਨ, ਦੇਸ਼ ਦੀ ਸੇਵਾ ਕਰਨ ਤਾਂ ਪਹਿਲਾਂ ਸਾਨੂੰ ਸਭ ਨੂੰ ਖੁਦ ਬਦਲਣ ਦੀ ਲੋਡ਼ ਹੈ। ਸਾਨੂੰ ਆਪਣੇ ਘਰਾਂ ’ਚ ਪਿਆਰ ਨਾਲ ਰਹਿਣ ਦੀ ਆਦਤ ਪਾਉਣ ਦੀ ਲੋਡ਼ ਹੈ। ਬਾਬਾ ਹਰਦੇਵ ਸਿੰਘ ਜੀ ਨੇ ਇਸੀ ਦਿਨ ਸਨ 2003 ’ਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਬਾਅਦ ਵਿਚ ਭਾਰਤ ਸਰਕਾਰ ਨੇ ਇਸ ਨੂੰ ਸਵੱਛ ਭਾਰਤ ਅਭਿਆਨ ਨਾਲ ਜੋਡ਼ ਕੇ ਸੰਤ ਨਿਰੰਕਾਰੀ ਮੰਡਲ ਨੂੰ ਇਸ ਅਭਿਆਨ ਦਾ ਬ੍ਰੈਂਡ ਅਬੈਸਡਰ ਬਣਾ ਦਿੱਤਾ। ਬਾਬਾ ਜੀ ਨੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਂਦੇ ਹੋਏ ਮਾਨਵਤਾ ਦੀ ਭਲਾਈ ਖਾਤਰ ਖੂਨ ਦਾਨ ਕੈਂਪਾਂ ਦੀ ਵੀ ਸ਼ੁਰੂਆਤ ਕੀਤੀ, ਜਿਸ ਵਿਚ ਉਨ੍ਹਾਂ ਨੇ ਸਬ ਤੋਂ ਪਹਿਲਾਂ ਆਪਣਾ ਖੂਨ ਦਾਨ ਕੀਤਾ।
ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲ
NEXT STORY