ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸਥਾਨਕ ਐੱਸ. ਐੱਸ. ਡੀ. ਕਾਲਜ ’ਚ ਪੁਲਵਾਮਾ ਦੇ ਸ਼ਹੀਦਾਂ ਨੂੰ ਸਮਰਪਤ 10ਵੀਂ ਐਥਲੈਟਿਕ ਮੀਟ ਦਾ ਆਯੋਜਨ ਕਰਵਾਇਆ ਗਿਆ। ਇਸ ਦਾ ਉਦਘਾਟਨ ਐੱਸ. ਡੀ. ਸਭਾ ਬਰਨਾਲਾ ਦੇ ਪ੍ਰਧਾਨ ਡਾ. ਭੀਮ ਸੈਨ ਗਰਗ ਨੇ ਕੀਤਾ। ਐਥਲੈਟਿਕ ਮੀਟ ’ਚ ਲਡ਼ਕੇ ਅਤੇ ਲਡ਼ਕੀਆਂ ਦੇ 100 ਮੀ., 200 ਮੀ., 400 ਮੀ., 800 ਮੀ., 1500 ਮੀ., ਲੰਬੀ ਛਾਲ, ਡਿਸਕਸ ਥ੍ਰੋ, ਜੈਵਲਿਨ ਥ੍ਰੋ, ਰੀਕਰੀਏਸ਼ਨਲ ਰੇਸਾਂ ਅਤੇ 400 ਰਿਲੇਅ ਰੇਸ ਆਦਿ ਦੇ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਕਾਲਜ ਦੀ ਸਾਲਾਨਾ ਰਿਪੋਰਟ ਪਡ਼੍ਹੀ। ਡਾ. ਭੀਮ ਸੈਨ ਗਰਗ ਨੇ ਕਾਲਜ ਨੂੰ 21,000 ਰੁਪਏ ਦੀ ਰਾਸ਼ੀ ਭੇਟ ਕੀਤੀ। ਸਭਾ ਦੇ ਮੈਂਬਰ ਮਹੇਸ਼ ਕੁਮਾਰ ਗੁਪਤਾ ਨੇ ਕਾਲਜ ਦੀਆਂ ਲੈਬਜ਼ ਲਈ 11000 ਰੁਪਏ ਦੀ ਰਾਸ਼ੀ ਦਾਨ ਕੀਤੀ। ਸਭਾ ਦੇ ਜਨਰਲ ਸਕੱਤਰ ਅਤੇ ਸੀਨੀਅਰ ਵਕੀਲ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿਚ ਐਥਲੈਟਿਕ ਮੀਟ ਵਿਚ ਭਾਗ ਲੈਣ ’ਤੇ ਵਧਾਈ ਦਿੱਤੀ। ਸਭਾ ਦੀਆਂ ਵਿਦਿਅਕ ਸੰਸਥਾਵਾਂ ਦੇ ਸਿੱਖਿਆ ਨਿਰਦੇਸ਼ਕ ਸ਼ਿਵ ਸਿੰਗਲਾ ਨੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਕ ਦਿਨ ਇਹ ਕਾਲਜ ਯੂਨੀਵਰਸਿਟੀ ਦੀਆਂ ਪਹਿਲੀਆਂ ਕਤਾਰਾਂ ਵਿਚ ਜ਼ਰੂਰ ਆਵੇਗਾ। ਕਾਲਜ ਕੋਆਰਡੀਨੇਟਰ ਮਨੀਸ਼ੀ ਦੱਤ ਸ਼ਰਮਾ ਨੇ ਵਿਦਿਆਰਥੀਆਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। 100 ਮੀਟਰ (ਲਡ਼ਕੇ) ਰੇਸ ਵਿਚ ਰਣਜੋਧ ਸਿੰਘ, ਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ, 100 ਮੀਟਰ (ਲਡ਼ਕੀਆਂ) ਰੇਸ ਵਿਚ ਲਖਵੀਰ ਕੌਰ, ਹਰਜੀਤ ਕੌਰ ਤੇ ਸੁਖਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ, 400 ਮੀਟਰ (ਲਡ਼ਕੇ) ਰੇਸ ’ਚ ਹਰਦੀਪ ਸਿੰਘ, ਅਵਤਾਰ ਸਿੰਘ ਤੇ ਪ੍ਰਗਟ ਸਿੰਘ ਨੇ ਪਹਿਲਾ, ਦੂਜਾ ਤੇ ਤੀਜਾ, 400 ਮੀਟਰ (ਲਡ਼ਕੀਆਂ) ਰੇਸ ਵਿਚ ਲਖਵੀਰ ਕੌਰ, ਰਮਨਦੀਪ ਕੌਰ ਤੇ ਪਰਮਜੀਤ ਕੌਰ ਨੇ ਪਹਿਲਾ, ਦੂਜਾ, ਤੀਜਾ, 800 ਮੀਟਰ (ਲਡ਼ਕੇ) ਰੇਸ ਵਿਚ ਸੁਖਪ੍ਰੀਤ ਸਿੰਘ, ਬਲਜੀਤ ਸਿੰਘ ਤੇ ਜਗਵੀਰ ਸਿੰਘ ਨੇ ਪਹਿਲਾ, ਦੂਜਾ ਤੇ ਤੀਜਾ, 800 ਮੀਟਰ (ਲਡ਼ਕੀਆਂ) ਰੇਸ ਵਿਚ ਹਰਜੀਤ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ ਨੇ ਪਹਿਲਾ, ਦੂਜਾ ਤੇ ਤੀਜਾ, ਲੰਬੀ ਛਾਲ (ਲਡ਼ਕੇ) ਵਿਚ ਰਣਜੋਧ ਸਿੰਘ, ਗਗਨਦੀਪ ਸਿੰਘ, ਜਗਸੀਰ ਸਿੰਘ ਨੇ ਪਹਿਲਾ, ਦੂਜਾ ਤੇ ਤੀਜਾ, ਲੰਬੀ ਛਾਲ (ਲਡ਼ਕੀਆਂ) ਵਿਚ ਲਖਵੀਰ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ ਨੇ ਪਹਿਲਾ, ਦੂਜਾ ਤੇ ਤੀਜਾ, 1500 ਮੀਟਰ (ਲਡ਼ਕੇ) ਰੇਸ ਵਿਚ ਸੁਖਪ੍ਰੀਤ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ ਨੇ ਪਹਿਲਾ, ਦੂਜਾ ਤੇ ਤੀਜਾ, ਡਿਸਕਸ ਥ੍ਰੋ (ਲਡ਼ਕੇ) ਵਿਚ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਨੇ ਪਹਿਲਾ ਤੇ ਦੂਜਾ, ਡਿਸਕਸ ਥ੍ਰੋ (ਲਡ਼ਕੀਆਂ) ਵਿਚ ਵੀਰਪਾਲ ਕੌਰ, ਹਰਪ੍ਰੀਤ ਕੌਰ ਤੇ ਹਰਜੀਤ ਕੌਰ ਨੇ ਪਹਿਲਾ, ਦੂਜਾ ਤੇ ਤੀਜਾ, ਸ਼ਾਟ-ਪੁੱਟ (ਲਡ਼ਕੇ) ਵਿਚ ਪ੍ਰਦੀਪ ਸਿੰਘ, ਲਵਪ੍ਰੀਤ ਸਿੰਘ ਤੇ ਸ਼ਨੀ ਕੁਮਾਰ, ਸ਼ਾਟ-ਪੁੱਟ (ਲਡ਼ਕੀਆਂ) ਵਿਚ ਹਰਦੀਪ ਕੌਰ, ਵੀਰਪਾਲ ਕੌਰ ਤੇ ਗਗਨਦੀਪ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਲਡ਼ਕਿਆਂ ਵਿਚੋਂ ਸੁਖਪ੍ਰੀਤ ਸਿੰਘ, ਬੀ. ਏ-9 ਨੂੰ, ਲਡ਼ਕੀਆਂ ਵਿਚੋਂ ਲਖਵੀਰ ਕੌਰ, ਬੀ. ਸੀ. ਏ-9 ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਐਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈ।ਇਸ ਮੌਕੇ ਸਭਾ ਦੇ ਮੈਂਬਰ ਜਤਿੰਦਰ ਗੋਇਲ (ਮੀਤ ਪ੍ਰਧਾਨ), ਕੁਲਵੰਤ ਰਾਏ ਗੋਇਲ (ਸੈਕਟਰੀ), ਮਹੇਸ਼ ਕੁਮਾਰ ਸੰਦੀਪ (ਸੀ. ਏ.), ਪੁਨੀਤ ਜੈਨ, ਪ੍ਰਵੀਨ ਸਿੰਗਲਾ, ਸੁਰੇਸ਼ ਥਾਪਰ, ਡਿੰਪਲ ਓਪਲੀ (ਯੂਥ ਪ੍ਰਧਾਨ ਕਾਂਗਰਸ), ਜਤਿੰਦਰ ਜਿੰਮੀ (ਅਕਾਲੀ ਦਲ ਨੇਤਾ), ਵਰੁਣ ਬੱਤਾ (ਕਾਂਗਰਸੀ ਨੇਤਾ), ਹਾਕੀ ਕੋਚ ਜਗਰੂਪ ਸਿੰਘ, ਵਰਿੰਦਰ ਕੌਰ, ਐਥਲੈਟਿਕ ਕੋਚ ਜਸਪ੍ਰੀਤ ਸਿੰਘ, ਹਨੀ, ਬਲਜਿੰਦਰ ਕੌਰ, ਜਤਿੰਦਰ ਸਿੰਘ ਔਲਖ (ਡੀ. ਐੱਸ. ਓ. ਅਫਸਰ), ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
‘ਸੰਗਰੂਰ ਵਾਸੀਆਂ ਨੂੰ ਮਿਲਿਆ ਵੱਡਾ ਤੋਹਫ਼ਾ’
NEXT STORY