ਸੰਗਰੂਰ (ਬੇਦੀ)-ਕੇ.ਸੀ.ਟੀ. ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਫਤਿਹਗਡ਼੍ਹ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡੀ.ਡੀ.ਆਰ. ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਦੇ ਪ੍ਰਿੰਸੀਪਲ ਵਿਪਨ ਡਸੂਜਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਕਾਲਜ ਦੇ ਸਿਵਲ ਵਿਭਾਗ ਮੁਖੀ ਇੰਜੀ. ਜੁਗਰਾਜ ਸਿੰਘ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੈਮੀਨਾਰ ਦੇ ਵਿਸ਼ੇ ਬਾਰੇ ਦੱਸ ਕੇ ਕੀਤੀ। ਇਸ ਮੌਕੇ ਵਿਪਨ ਡਸੂਜਾ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਸਮਝਾਇਆ ਅਤੇ ਦੱਸਿਆ ਕਿ ਕਿਵੇਂ ਅਸੀਂ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹਾਂ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਪਣੀ ਪਡ਼੍ਹਾਈ ਸਬੰਧੀ ਬਹੁਤ ਮੁਸ਼ਕਲ ਆਉਂਦੀ ਹੈ, ਜਿਸ ਦਾ ਮੁੱਖ ਕਾਰਨ ਮੋਬਾਇਲ ਦੀ ਜ਼ਿਆਦਾ ਵਰਤੋਂ ਹੈ, ਜਿਸ ਕਰਕੇ ਵਿਦਿਆਰਥੀ ਆਪਣੀ ਪਡ਼੍ਹਾਈ ਉਪਰ ਆਪਣਾ ਫੋਕਸ ਨਹੀਂ ਬਣਾ ਪਾਉਂਦੇ, ਇਸ ਲਈ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਘੱਟ ਕਰ ਕੇ ਸਾਨੂੰ ਕਿਤਾਬਾਂ ਪਡ਼੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਮੋਬਾਇਲ ਦੀ ਵਰਤੋਂ ਸਿਰਫ ਲੋਡ਼ ਮੁਤਾਬਕ ਕਰਨੀ ਚਾਹੀਦੀ ਹੈ। ਇਸ ਮੌਕੇ ਵਿਪਨ ਡਸੂਜਾ ਨੇ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਟੈਕਨਾਲੋਜੀ ਨਾਲ ਸਬੰਧਤ ਸਵਾਲ ਵੀ ਕੀਤੇ ਅਤੇ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ।ਇਸ ਦੌਰਾਨ ਕਾਲਜ ਚੇਅਰਮੈਨ ਮੋਂਟੀ ਗਰਗ ਨੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ’ਚ ਵਿਦਿਆਰਥੀਆਂ ਦੇ ਵਿਅਕਤੀਤਵ ਪੱਧਰ ਦੇ ਸੁਧਾਰ ਅਤੇ ਗਿਆਨ ਵਿਚ ਵਾਧੇ ਲਈ ਅਸੀਂ ਅਜਿਹੇ ਸੈਮੀਨਾਰ ਕਰਵਾਉਂਦੇ ਰਹਾਂਗੇ। ਇਸ ਮੌਕੇ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ ਵਡ਼ੈਚ, ਕਾਲਜ ਸਕੱਤਰ ਸ਼੍ਰੀ ਰਾਮ ਗੋਪਾਲ ਗਰਗ, ਚੇਅਰਮੈਨ. ਵਾਈਸ ਚੇਅਰਮੈਨ ਆਲਮਜੀਤ ਸਿੰਘ ਵਡ਼ੈਚ, ਲਵਪ੍ਰੀਤ ਸਿੰਘ ਵਡ਼ੈਚ, ਸਮੂਹ ਸਟਾਫ ਮੈਂਬਰ ਅਤੇ ਸਾਰੇ ਵਿਦਿਆਰਥੀ ਸ਼ਾਮਲ ਸਨ।
ਮਿੱਲ ਪ੍ਰਬੰਧਕਾਂ ਵਲੋਂ ਬਕਾਇਆ ਨਾ ਦੇਣ ਦੇ ਰੋਸ 'ਚ ਕਿਸਾਨਾਂ ਵਲੋਂ ਮੁੜ ਧਰਨਾ
NEXT STORY