ਸੰਗਰੂਰ (ਪ੍ਰਵੀਨ)-ਪਿੰਡ ਬਡਰੁੱਖਾਂ ਜ਼ਿਲਾ ਸੰਗਰੂਰ ਵਿਖੇ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਪੇਂਡੂ ਸਵੈ ਰੋਜ਼ਗਾਰ ਸੰਸਥਾਨ ਵਿਖੇ ਲਗਾਤਾਰ ਗ਼ਰੀਬ ਲਡ਼ਕੇ-ਲਡ਼ਕੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਆਰਸੈਟੀ ਬਡਰੁੱਖਾਂ ਨੇ 27 ਲਡ਼ਕੀਆਂ ਨੂੰ ਜੋ ਸਿਲਾਈ-ਕਢਾਈ ਦੀ ਟ੍ਰੇਨਿੰਗ ਲੈ ਰਹੀਆਂ ਸਨ, ਨੂੰ ਸਰਟੀਫ਼ਿਕੇਟ ਵੰਡੇ। ਇਸ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼੍ਰੀ ਹਰਪ੍ਰੀਤ ਸਿੰਘ (ਡੀ. ਐੱਸ. ਪੀ. ਜੇਲ ਸੁਪਰਡੈਂਟ, ਸੰਗਰੂਰ), ਰਾਜੀਵ ਸਰਹਿੰਦੀ (ਮੈਨੇਜਰ ਐੱਫ. ਆਈ. ਬੀ. ਸੀ., ਆਰ. ਬੀ. ਓ-5 ਪਟਿਆਲਾ) ਨੇ ਸ਼ਿਰਕਤ ਕੀਤੀ। ਉਨ੍ਹਾਂ ਬੋਲਦਿਆਂ ਕਿਹਾ ਕਿ ਬੈਂਕ ਦੁਆਰਾ ਚਲਾਈਆਂ ਜਾਣ ਵਾਲੀਆਂ ਸਕੀਮਾਂ ਗ਼ਰੀਬ ਪਰਿਵਾਰ ਦੇ ਲੋਡ਼ਵੰਦ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੋ ਰਹੀਆਂ ਹਨ। ਉਹ ਆਰਸੈਟੀ ਇੰਸਟੀਚਿਊਟ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਜੇਲ ਦੇ ਕੈਦੀਆਂ ਨੂੰ ਟ੍ਰੇਨਿੰਗ ਦਿਵਾਉਣ ਲਈ ਕਿਹਾ ਜੋ ਕਿ 18 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਰਾਜੀਵ ਨੇ ਜੀ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਆਏ ਹੋਏ ਮਹਿਮਾਨਾਂ ਦਾ ਆਜ਼ਾਦ ਸਿੰਘ (ਡਾਇਰੈਕਟਰ ਆਰਸੈਟੀ, ਬਡਰੁੱਖਾਂ) ਨੇ ਸਵਾਗਤ ਕੀਤਾ। ਟ੍ਰੇਨਿੰਗ ਲੈਣ ਉਪਰੰਤ ਲਡ਼ਕੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਲੋਨ ਸਬੰਧਿਤ ਸਕੀਮਾਂ ਬਾਰੂੇ ਜਾਣੂ ਕਰਵਾਇਆ ਅਤੇ ਕੁਝ ਲਡ਼ਕੀਆਂ ਨੇ ਆਪਣਾ ਲੋਨ ਲੈਣ ਲਈ ਫਾਰਮ ਵੀ ਅਪਲਾਈ ਕੀਤੇ। ਟ੍ਰੇਨਿੰਗ ਲੈਣ ਵਾਲੇ ਸਿਖਿਆਰਥੀਆਂ ਨੂੰ ਮੁਫ਼ਤ ਟ੍ਰੇਨਿੰਗ ਦੇ ਨਾਲ-ਨਾਲ ਦੁਪਹਿਰ ਦਾ ਖਾਣਾ, ਬ੍ਰੇਕ ਫਾਸਟ, ਦੋ ਟਾਈਮ ਦੀ ਚਾਹ, ਟ੍ਰੇਨਿੰਗ ’ਚ ਵਰਤੋਂ ਆਉੁਣ ਵਾਲਾ ਸਾਰਾ ਸਾਮਾਨ ਆਰਸੈਟੀ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਆਏ ਹੋਏ ਮਹਿਮਾਨਾਂ ਨੇ ਇਨ੍ਹਾਂ ਕੋਰਸਾਂ ’ਚ ਟ੍ਰੇਨਿੰਗ ਲੈਣ ਵਾਲੇ ਸਿਖਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਪੇਂਡੂ ਸਵੈ-ਰੋਜ਼ਗਾਰ ਸੰਸਥਾਨ ਬਡਰੁੱਖਾਂ ਵੱਲੋਂ 25 ਵੱਖ-ਵੱਖ ਟ੍ਰੇਡਾਂ ਦੇ ਕੋਰਸ ਕਰਵਾਏ ਜਾਂਦੇ ਹਨ। ਇਹ ਸਾਰੇ ਕੋਰਸ 10 ਦਿਨਾਂ ਤੋਂ ਲੈ ਕੇ 30 ਦਿਨਾਂ ਤੱਕ ਹਨ। ਆਰਸੈਟੀ ਬਡਰੁੱਖਾਂ ਵੱਲੋਂ ਸਿਖਿਆਰਥੀਆਂ ਨੂੰ ਵੂਮੈਨ ਟੇਲਰਜ਼, ਬਿਊਟੀ ਪਾਰਲਰਜ਼, ਇਲੈਕਟ੍ਰੀਕਲ, ਪਲੰਬਰ ਐਂਡ ਸੈਨੀਟੇਸ਼ਨ ਵਰਕਸ, ਡੇਅਰੀ ਫਾਰਮਿੰਗ, ਮੋਬਾਇਲ ਰਿਪੇਅਰਿੰਗ ਤੋਂ ਇਲਾਵਾ ਹੋਰ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ। ਚਾਹਵਾਨ ਉਮੀਦਵਾਰ ਆਪਣਾ ਨਾਂ ਐੱਸ. ਬੀ. ਆਈ. ਆਰਸੈਟੀ, ਨੇਡ਼ੇ ਅਨਾਜ ਮੰਡੀ, ਬਡਰੁੱਖਾਂ (ਫੋਨ ਨੰ. 01672-289900) ਵਿਖੇ ਕਿਸੇ ਵੀ ਕੰਮ ਵਾਲੇ ਦਿਨ ਦਰਜ ਕਰਵਾ ਸਕਦਾ ਹੈ। ਸਰਟੀਫ਼ਿਕੇਟ ਵੰਡ ਸਮਾਰੋਹ ’ਚ ਆਰਸੈਟੀ ਦੇ ਸਮੂਹ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ।
ਦੁਕਾਨਦਾਰਾਂ ਦਾ ਸਡ਼ਕ ’ਤੇ ਪਿਆ ਸਾਮਾਨ ਚੁੱਕਵਾਇਆ
NEXT STORY