ਸੰਗਰੂਰ (ਬੇਦੀ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਮੋਹਨਪਾਲ ਸਿੰਘ ਈਸ਼ਰ, ਡਾਇਰੈਕਟਰ ਸਪੋਰਟਸ ਭੁਪਿੰਦਰ ਪਾਲ ਢੋਟ ਅਤੇ ਸਪੋਰਟਸ ਪ੍ਰੈਜ਼ੀਡੈਂਟ ਸਿਕੰਦਰ ਸਿੰਘ ਦੀ ਅਗਵਾਈ ਹੇਠ ਅੰਤਰ ਕਾਲਜ ਚੌਥੀ ਅਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਲਗਭਗ 15 ਕਾਲਜਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਕੇ.ਸੀ.ਟੀ. ਕਾਲਜ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਸ ਅੰਤਰ ਕਾਲਜ ਚੌਥੀ ਅਥਲੈਟਿਕਸ ਮੀਟ ਦੌਰਾਨ 500 ਮੀਟਰ, 800 ਮੀਟਰ, 1500 ਮੀਟਰ ਰੇਸ ਮੁਕਾਬਲੇ, ਹੈਮਰ ਥ੍ਰੋਅ, ਹਾਈ ਜੰਪ, ਸ਼ਾਟਪੁਟ, ਜੈਵਲਿਨ ਥ੍ਰੋਅ ਅਤੇ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਹੈਮਰ ਥ੍ਰੋਅ ’ਚੋਂ ਕੇ. ਸੀ. ਟੀ. ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਹਰਬੰਸ ਸਿੰਘ ਨੇ ਗੋਲਡ ਮੈਡਲ ਅਤੇ ਹਾਈ ਜੰਪ ’ਚੋਂ ਕਾਲਜ ਦੀ ਬੀ. ਸੀ. ਏ. ਦੀ ਵਿਦਿਆਰਥਣ ਗੁਰਜੀਤ ਕੌਰ ਨੇ ਸਿਲਵਰ ਮੈਡਲ ਹਾਸਿਲ ਕਰ ਕੇ ਕਾਲਜ ਦੀ ਝੰਡੀ ਕੀਤੀ। ਅਤੇ 800 ਮੀਟਰ ਅਤੇ 1500 ਮੀਟਰ ਰੇਸ ਮੁਕਾਬਲਿਆਂ ਵਿਚੋਂ ਸਾਰੇ ਕਾਲਜਾਂ ’ਚੋਂ ਕਾਲਜ ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕਰ ਕੇ ਕਾਲਜ ਦਾ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਅੱਵਲ ਆਈਆਂ ਟੀਮਾਂ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਸ. ਮੋਹਨਪਾਲ ਸਿੰਘ ਈਸ਼ਰ, ਡਾਇਰੈਕਟਰ ਸਪੋਰਟਸ ਸ. ਭੁਪਿੰਦਰ ਪਾਲ ਢੋਟ ਅਤੇ ਸਪੋਰਟਸ ਪ੍ਰੈਜ਼ੀਡੈਂਟ ਸਿਕੰਦਰ ਸਿੰਘ ਵੱਲੋਂ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਜੇਤੂ ਟੀਮਾਂ ਦੇ ਕਾਲਜ ਪਹੁੰਚਣ ’ਤੇ ਸਮੁੱਚੀ ਮੈਨੇਜਮੈਂਟ ਵੱਲੋਂ ਉਨ੍ਹਾਂ ਦੀ ਇਸ ਪ੍ਰਗਤੀ ਦੀ ਪ੍ਰਸ਼ੰਸਾ ਕਰਦਿਆਂ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਚੇਅਰਮੈਨ ਮੌਂਟੀ ਗਰਗ ਨੇ ਉਕਤ ਜੇਤੂ ਵਿਦਿਆਰਥੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਅਤੇ ਕਾਲਜ ਦੇ ਫਿਜ਼ੀਕਲ ਵਿਭਾਗ ਦੇ ਅਧਕਾਰੀ ਅਮਨਦੀਪ ਸਿੰਘ ਅਤੇ ਮੈਡਮ ਚਰਨਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ’ਚ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਅਤੇ ਯਕੀਨ ਦਿਵਾਇਆ ਕਿ ਕਾਲਜ ਹਰ ਪੱਖ ਤੋਂ ਵਿਦਿਆਰਥੀਆਂ ਦੀ ਹਰ ਪ੍ਰਕਾਰ ਦੀ ਲੋਡ਼ੀਂਦੀ ਸਹਾਇਤਾ ਕਰੇਗਾ ਅਤੇ ਖੇਡਾਂ ਦੇ ਖੇਤਰ ਵਿਚ ਹੋਰ ਵੱਧ ਤੋਂ ਵੱਧ ਲ਼ੋਡ਼ੀਂਦੇ ਯਤਨ ਕੀਤੇ ਜਾਣਗੇ। ਇਸ ਮੌਕੇ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ ਵਡ਼ੈਚ, ਕਾਲਜ ਸਕੱਤਰ ਰਾਮ ਗੋਪਾਲ ਗਰਗ, ਚੇਅਰਮੈਨ ਮੌਂਟੀ ਗਰਗ, ਵਾਈਸ ਚੇਅਰਮੈਨ ਆਲਮਜੀਤ ਸਿੰਘ ਵਡ਼ੈਚ, ਲਵਪ੍ਰੀਤ ਸਿੰਘ ਵਡ਼ੈਚ, ਸਮੂਹ ਸਟਾਫ ਮੈਂਬਰ ਅਤੇ ਸਾਰੇ ਵਿਦਿਆਰਥੀ ਸ਼ਾਮਲ ਸਨ।
ਗੰਨਾ ਕਾਸ਼ਤਕਾਰਾਂ ਦੇ ਹੱਕ ’ਚ ਭਾਕਿਯੂ ਨੇ ਕੀਤੀ ਰੋਹ ਭਰਪੂਰ ਰੈਲੀ
NEXT STORY