ਸੰਗਰੂਰ (ਬੇਦੀ, ਜਨੂਹਾ)-ਅੱਜ ਇਥੇ ਗੱਲਬਾਤ ਕਰਦਿਆਂ ਸੰਗਰੂਰ ਤੋਂ ਲੋਕ ਸਭਾ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਆਵਾਜ਼ ਉਠਾਉਂਦੀ ਹੈ ਉਨ੍ਹਾਂ ਆਖਿਆ ਕਿ ਉਹ ਜਦੋਂ ਲੋਕ ਸਭਾ ਹਲਕਾ ਸੰਗਰੂਰ ਦੇ 1999 ਤੋਂ ਲੈ ਕੇ 2004 ਤੱਕ ਲੋਕ ਸਭਾ ਮੈਂਬਰ ਰਹੇ ਹਨ, ਉਦੋਂ ਪੂਰੇ ਜ਼ਿਲੇ ’ਚ ਕਿਸੇ ਵੀ ਤਰ੍ਹਾਂ ਫਿਰਕੂ ਹੁੱਲਡ਼ਬਾਜ਼ੀ ਜਾਂ ਟਰੱਕ ਯੂਨੀਅਨ ਸੰਸਥਾਵਾਂ ’ਚ ਕਦੇ ਕੋਈ ਸ਼ੋਰ-ਸ਼ਰਾਬਾਂ ਸੁਣਨ ਨੂੰ ਨਹੀਂ ਮਿਲਿਆ ਕਿਉਂਕਿ ਇਕ ਮੈਂਬਰ ਪਾਰਲੀਮੈਂਟ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪਾਰਲੀਮੈਂਟ ’ਚ ਉਹ ਆਮ ਲੋਕਾਂ ਲਈ ਆਵਾਜ਼ ਬੁਲੰਦ ਕਰੇ ਤੇ ਆਪਣੇ ਅਖਤਿਆਰੀ ਕੋਟੇ ਨਾਲ ਹਲਕੇ ਦਾ ਵਿਕਾਸ ਕਰਾਵਾਏ, ਜਿਸ ਨੂੰ ਮੁੱਖ ਰੱਖਦਿਆਂ ਆਪਣੇ ਅਖਤਿਆਰੀ ਕੋਟੇ ’ਚੋਂ ਹਰ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ, ਜਿਸ ਤੋਂ ਜ਼ਿਲੇ ਦਾ ਬੱਚਾ-ਬੱਚਾ ਜਾਣੂ ਹੈ ਕਿ ਉਨ੍ਹਾਂ ਵੱਲੋਂ ਅਖਤਿਆਰੀ ਕੋਟੇ ਦਾ ਪੈਸਾ-ਪੈਸਾ ਹਲਕੇ ਦੇ ਵਿਕਾਸ ਕਾਰਜਾਂ ’ਚ ਲਾਇਆ ਗਿਆ। ਪੁੱਛੇ ਸਵਾਲ ਦੇ ਜਵਾਬ ’ਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਤਾਂ ਹਮੇਸ਼ਾ ਹੀ ਪੰਥਕ ਏਜੰਡੇ ਅਤੇ ਸਿੱਖ ਕੌਮ ਦੀ ਗੱਲ ਕਰਦੇ ਆ ਰਹੇ ਹਨ ਅਤੇ ਕਰਦੇ ਹੀ ਰਹਿਣਗੇ ਪਰ ਜਾਤ-ਪਾਤ ਦੇ ਵਿਵਾਦਾਂ ਤੋਂ ਹਮੇਸ਼ਾ ਦੂਰ ਰੱਖਣਗੇ। ਇਸ ਤਹਿਤ ਉਨ੍ਹਾਂ ਆਖਿਆ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪਿਛਲੇ ਦਿਨੀਂ ਵਿੰਗ ਕਮਾਂਡਰ ਅਭਿਨੰਦਨ ਨੂੰ ਦੀ ਤੀਸਰੇ ਦਿਨ ਕੀਤੀ ਰਿਹਾਈ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ ਪਰ ਉਨ੍ਹਾਂ ਹੈਰਾਨੀ ਜਤਾਈ ਕਿ ਇਕ ਪਾਸੇ ਸਾਡੀਆਂ ਆਰ.ਐੱਸ.ਐੱਸ. ਸੰਗਠਿਤ ਸਰਕਾਰਾਂ ਹਨ ਜੋ ਸਿੱਖਾਂ ਨੂੰ ਸਜ਼ਾ ਪੂਰੀ ਹੋਣ ਉਪਰੰਤ ਵੀ ਰਿਹਾਅ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕਦੇ ਵੀ ਯੁੱਧ ਨਹੀਂ ਚਾਹੇਗੀ ਅਤੇ ਯੁੱਧ ਕਰਨ ਕਰਾਉਣ ਤੇ ਵੋਟ ਬਟੋਰਨ ਵਾਲੀਆਂ ਪਾਰਟੀਆਂ ਅਤੇ ਸਰਕਾਰਾਂ ਦਾ ਵਿਰੋਧ ਕਰੇਗੀ। ਇਕ ਹੋਰ ਸਵਾਲ ਦੇ ਜਵਾਬ ਉਨ੍ਹਾਂ ਆਖਿਆ ਕਿ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਇਕ ਸਤਿਕਾਰਤ ਸਿਆਸੀ ਨੇਤਾ ਹਨ ਤੇ ਉਨ੍ਹਾਂ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਯੋਗ ਮਾਣ-ਸਨਮਾਨ ਨਹੀਂ ਮਿਲਿਆ, ਜਿਸ ਕਾਰਨ ਢੀਂਡਸਾ ਨੇ ਸਿਆਸਤ ਤੋਂ ਕਿਨਾਰਾ ਕੀਤਾ ਹੈ। ਉਨ੍ਹਾਂ ਇਹ ਸਵਾਲ ਵੀ ਉਠਾਇਆ ਕਿ ਜਦੋਂ ਮਰਹੂਮ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਢੀਂਡਸਾ ਨੂੰ ਅਹਿਮ ਮੰਤਰਾਲਾ ਨਾ ਦੇ ਕੇ ਸਿਰਫ਼ ਰਸਾਇਣਕ ਖਾਦਾਂ ਬਾਰੇ ਮੰਤਰੀ ਹੀ ਬਣਾਇਆ, ਜਿਸ ਨਾਲ ਸਿੱਖ ਕੌਮ ’ਚ ਨਿਰਾਸ਼ਾ ਪਾਈ ਗਈ ਸੀ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਸਰਪੰਚ ਤੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਗੁਰਨੈਬ ਸਿੰਘ ਰਾਮਪੁਰਾ, ਹਰਮੇਸ਼ਇੰਦਰ ਸਿੰਘ ਗਰੇਵਾਲ, ਗੁਰਦਿੱਤ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।
21 ਨੂੰ ਸੁਖਬੀਰ ਬਾਦਲ ਮਾਲੇਰਕੋਟਲਾ ’ਚ ਕਰਨਗੇ ਵਰਕਰ ਮਿਲਣੀ : ਉਵੈਸ
NEXT STORY