ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਜ਼ਿਲਾ ਬਰਨਾਲਾ ਇਕਾਈ ਵੱਲੋਂ ਸਬ-ਤਹਿਸੀਲ ਮਹਿਲ ਕਲਾਂ ਵਿਖੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਵਿਰੁੱਧ ਧਰਨਾ ਦਿੱਤਾ ਗਿਆ। ਧਰਨੇ ਤੋਂ ਪਹਿਲਾਂ ਅਨਾਜ ਮੰਡੀ ਮਹਿਲ ਕਲਾਂ ਤੋਂ ਰੋਸ ਮਾਰਚ ਵੀ ਕੱਢਿਆ ਗਿਆ। ਜਥੇਬੰਦੀ ਦੇ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਮਹਿਲ ਖੁਰਦ, ਜਮਹੂਰੀ ਕਿਸਾਨ ਸੂਬਾ ਸਕੱਤਰ ਮਲਕੀਤ ਸਿੰਘ ਵਜੀਦਕੇ, ਯਸ਼ਪਾਲ ਸਿੰਘ ਮਹਿਲ ਕਲਾਂ ਨੇ ਧਰਨੇ ਸਮੇਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੇਤੀਬਾਡ਼ੀ ਦਾ ਧੰਦਾ ਲਗਾਤਾਰ ਘਾਟੇ ਵੱਲ ਜਾ ਰਿਹਾ ਹੈ ਅਤੇ ਕਿਸਾਨ ਆਰਥਕ ਤੌਰ ’ਤੇ ਲਗਾਤਾਰ ਕੰਮਜ਼ੋਰ ਹੋਣ ਕਰਕੇ ਕਰਜ਼ੇ ਹੇਠਾਂ ਆ ਰਿਹਾ ਹੈ, ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਚੋਣਾਂ ਦੌਰਾਨ ਦੇਸ਼ ਦੇ ਕਿਸਾਨਾਂ ਨਾਲ ਜਿਣਸਾਂ ਦੇ ਭਾਅ ਡਾ. ਸੁਆਮੀਨਾਥਨ ਰਿਪੋਰਟ ਅਨੁਸਾਰ ਲਾਗੂ ਕਰਨ ਅਤੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਸਿਰ ਚਡ਼੍ਹੇ ਸਾਰੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਕਰ ਕੇ ਆਪਣੀਆਂ ਸਰਕਾਰਾਂ ਬਣਾਈਆਂ ਸਨ ਪਰ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਚੁੱਕੇ ਹਨ । ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਸਿਰ ਚਡ਼੍ਹਿਆ ਕਰਜ਼ਾ ਅਤੇ ਗੈਰ-ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ, ਗੰਨਾ ਮਿੱਲਾਂ ਵੱਲੋਂ ਗੰਨੇ ਦੀ ਅਦਾਇਗੀ ਜਾਰੀ ਕੀਤੀ ਜਾਵੇ, ਆਵਾਰਾ ਪਸ਼ੂਆਂ ਦਾ ਸਥਾਈ ਹੱਲ ਕੀਤਾ ਜਾਵੇ, ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ, ਖੇਤੀਬਾਡ਼ੀ ਸੈਕਟਰਾਂ ਨੂੰ ਬਿਜਲੀ ਦੀ ਸਪਲਾਈ ਲੋਡ਼ ਅਨੁਸਾਰ ਦਿੱਤੀ ਜਾਵੇ। ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ, ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਕੱਕੂ, ਦਿਹਾਤੀ ਜ਼ਿਲਾ ਪ੍ਰਧਾਨ ਭਾਨ ਸਿੰਘ ਸੰਘੇਡ਼ਾ, ਭੋਲਾ ਸਿੰਘ ਕਲਾਲ ਮਾਜਰਾ ਨੇ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ , ਮਜ਼ਦੂਰਾਂ, ਮੁਲਾਜ਼ਮਾਂ ’ਤੇ ਲਾਠੀ ਚਾਰਜ ਕਰ ਕੇ ਉਨ੍ਹਾਂ ਨੂੰ ਦਬਾਉਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋਡ਼ ਹੈ। ਇਸ ਮੌਕੇ ਸਬ-ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਵੱਲੋਂ ਵਿਸ਼ੇਸ਼ ਤੌਰ ’ਤੇ ਭੇਜੇ ਕਰਮਚਾਰੀ ਹਰਪ੍ਰੀਤ ਸਿੰਘ ਅਤੇ ਕੁਲਬੀਰ ਸਿੰਘ ਖੇਡ਼ੀ ਨੂੰ ਕਿਸਾਨ ਆਗੂ ਵੱਲੋਂ ਕਿਸਾਨਾਂ ਦੀਆਂ ਭੱਖਦੀਆਂ ਮੰਗਾ ਦੀ ਪ੍ਰਾਪਤੀ ਲਈ ਇਕ ਮੰਗ ਪੱਤਰ ਦਿੱਤਾ। ਉਨ੍ਹਾਂ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੀਆਂ ਮੰਗਾਂ ਸਬੰਧੀ ਡੀ. ਸੀ. ਬਰਨਾਲਾ ਰਾਹੀਂ ਪੰਜਾਬ ਸਰਕਾਰ ਤੱਕ ਭੇਜਿਆ ਜਾਵੇਗਾ। ਇਸ ਸਮੇਂ ਕਿਸਾਨ ਬਲਦੇਵ ਸਿੰਘ ਔਜਲਾ, ਸੰਤੋਖ ਸਿੰਘ ਮਹਿਲ ਖੁਰਦ, ਨਾਇਬ ਸਿੰਘ ਭੋਲੂ, ਹਰਬੰਸ ਸਿੰਘ ਮਹਿਲ ਕਲਾਂ, ਗੁਰਦੇਵ ਸਿੰਘ ਸਹਿਜਡ਼ਾ, ਸੁਰਜੀਤ ਸਿੰਘ ਦਿਹਡ਼ ਠੀਕਰੀਵਾਲ , ਦਰਸ਼ਨ ਸਿੰਘ ਬਾਹਮਣੀਆਂ, ਚਰਨ ਸਿੰਘ ਵਜੀਦਕੇ, ਨਰੰਗ ਸਿੰਘ ਹਰਦਾਸਪੁਰਾ , ਸੁਖਦੇਵ ਸਿੰਘ ਕਲਾਲ ਮਾਜਰਾ, ਪ੍ਰੀਤਮ ਸਿੰਘ ਵਜੀਦਕੇ ਕਲਾਂ, ਭਰਪੂਰ ਸਿੰਘ, ਮੇਜਰ ਸਿੰਘ ਛਾਪਾ, ਬਲਜੀਤ ਸਿੰਘ ਮਹਿਲ ਖੁਰਦ, ਸੁਖਵਿੰਦਰ ਸਿੰਘ ਕਲਾਲ ਮਾਜਰਾ, ਬਾਰੂ ਮੁਹੰਮਦ ਹਰਦਾਸਪੁਰਾ ਆਦਿ ਹਾਜ਼ਰ ਸਨ।
ਸਕੂਲ ਦੀ ਬੱਸ ਪਲਟੀ, ਬੱਚੇ ਵਾਲ-ਵਾਲ ਬਚੇ
NEXT STORY