ਸੰਗਰੂਰ (ਬਾਠ)-ਅਜਨਾਲਾ ਦੇ ਬਾਹਰੀ ਪਿੰਡ ਰੋਖੇ ਦੀਆਂ ਸਡ਼ਕਾਂ, ਕੱਚੇ ਪੱਕੇ ਰਾਹਾਂ ਤੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੀ ਸਫਾਈ ਨੂੰ ਮੁੱਖ ਰੱਖਦਿਆਂ ਅੱਜ ਇੱਥੇ ਸਰਪੰਚ ਨਰਿੰਦਰ ਸਿੰਘ ਰੋਖੇ ਦੀ ਅਗਵਾਈ ’ਚ ਪਿੰਡ ਦੇ ਸੂਝਵਾਨ ਮੋਹਤਬਰ ਆਗੂਆਂ ਵੱਲੋਂ ਨਿੱਜੀ ਤੌਰ ’ਤੇ ਸਫਾਈ ਮੁਹਿੰਮ ਦਾ ਅਗ਼ਾਜ਼ ਕੀਤਾ ਗਿਆ। ਇਸ ਸਬੰਧੀ ਸਰਪੰਚ ਨਰਿੰਦਰ ਸਿੰਘ ਰੋਖੇ ਨੇ ਕਿਹਾ ਕਿ ਆਪਣੇ ਚਾਰ-ਚੁਫੇਰੇ ਨੂੰ ਸਾਫ-ਸੁਥਰਾ ਰੱਖਣਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਸਰਕਾਰਾਂ ਤੇ ਹੋਰਨਾਂ ’ਤੇ ਦੋਸ਼ ਦੇਣ ਵਾਲੇ ਲੋਕਾਂ ਨੂੰ ਅਸੀਂ ਇੱਕ ਸਬਕ ਦੇਣਾ ਚਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਸਾਡੀ ਆਪਣੇ ਤੌਰ ’ਤੇ ਖੁਦ ਆਪਣੇ ਪਿੰਡ ਤੇ ਲੋਕਾਂ ਨੂੰ ਕੀ ਦੇਣ ਹੈ। ਸਰਪੰਚ ਨਰਿੰਦਰ ਸਿੰਘ ਰੋਖੇ ਨੇ ਕਿਹਾ ਕਿ ਹਰ ਪਿੰਡ ਦੇ ਸਰਪੰਚ ਨੂੰ ਚਾਹੀਦਾ ਹੈ ਕਿ ਹਲਕਾ ਵਿਧਾਇਕ ਸ੍ਰ. ਹਰਪ੍ਰਤਾਪ ਸਿੰਘ ਅਜਨਾਲਾ ਤੇ ਕੰਵਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਮਿਲੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਲਈ ਆਪਣੇ ਪਿੰਡਾਂ ਦੇ ਵਿਕਾਸ ਨੂੰ ਪਹਿਲ ਦੇ ਅਧਾਰ ’ਤੇ ਮੁਕੰਮਲ ਕਰਵਾ ਕਿ ਵਿਕਾਸ ਪੱਖੋਂ ਪਿੰਡ ਨੂੰ ਮੋਹਰੀ ਬਣਾਉਣ। ਉਨ੍ਹਾਂ ਕਿਹਾ ਕਿ ਪਿੰਡ ਰੋਖੇ ਨੂੰ ਹਰ ਸਰਕਾਰੀ ਤੇ ਗੈਰ ਸਰਕਾਰੀ ਸਹੂਲਤ ਦਿਵਾਉਣ ਲਈ ਆਪਣੇ ਪੱਧਰ ’ਤੇ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਹਿੰਮ ਨੂੰ ਨੇਪਡ਼ੇ ਚਾਡ਼ਿਆ ਜਾਵੇਗਾ ਅਤੇ ਹਲਕਾ ਵਿਧਾਇਕ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਤੇ ਸ੍ਰ ਕੰਵਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਉਨ੍ਹਾਂ ਦੀ ਪੰਚਾਇਤ ’ਚ ਪ੍ਰਗਟਾਏ ਗਏ ਭਰੋਸੇ ਨੂੰ ਬਰਕਰਾਰ ਰੱਖਿਆ ਜਵੇਗਾ। ਉਨ੍ਹਾਂ ਕਿਹਾ ਅਗ਼ਾਮੀ ਲੋਕ ਸਭਾ ਚੋਣਾਂ ’ਚ ਕਾਂਗਰਸ ਦਾ ਪੱਲਡ਼ਾ ਹੋਰ ਮਜ਼ਬੂਤ ਕਰਨ ਲਈ ਪਿੰਡ ਵਾਸੀ ਦੂਣੇ ਉਤਸ਼ਾਹ ਨਾਲ ਕੰਮ ਕਰਨਗੇ। ਇਸ ਮੌਕੇ ਪੰਚ ਬਲਜਿੰਦਰ ਸਿੰਘ, ਹਰਜੀਤ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਕਸ਼ਮੀਰ ਸਿੰਘ, ਰੂਪ ਲਾਲ ਸੈਂਟਰ, ਮਾਸਟਰ ਪਰਮਬੀਰ ਰੋਖੇ, ਯੂਨਸ ਮਸੀਹ, ਸੁਖਬੀਰ ਸਿੰਘ, ਸੰਨੀ ਸੈਂਟਰ ਰੋਖੇ,ਆਦਿ ਹਾਜ਼ਰ ਸਨ।
ਦਿਨ ਦਿਹਾਡ਼ੇ ਘਰ ’ਚੋਂ ਸੋਨੇ ਦੇ ਗਹਿਣੇ, ਨਕਦੀ ’ਤੇ ਚੋਰਾਂ ਨੇ ਕੀਤਾ ਹੱਥ ਸਾਫ
NEXT STORY