ਸੰਗਰੂਰ (ਵਿਵੇਕ ਸਿੰਧਵਾਨੀ , ਪ੍ਰਵੀਨ )– ਫੂਡ ਸਕਿਊਰਟੀ ਐਕਟ ਅਧੀਨ ਆਰਥਕ ਤੌਰ ’ਤੇ ਕੰਮਜੋਰ ਲੋਕਾਂ ਨੂੰ ਸਸਤੇ ਭਾਅ ’ਤੇ ਰਾਸ਼ਨ ਦੇਣ ਲਈ ਹਰ ਪਿੰਡ ਕਸਬੇ ਤੇ ਸ਼ਹਿਰਾਂ ਅੰਦਰ ਸਰਕਾਰੀ ਰਾਸ਼ਨ ਡਿੱਪੂ ਖੋਲੇ ਗਏ ਹਨ। ਇਨ੍ਹਾਂ ਰਾਸ਼ਨ ਡਿੱਪੂਆਂ ’ਤੇ ਕਦੇ ਮਿੱਟੀ ਦਾ ਤੇਲ , ਕੱਪਡ਼ਾ , ਕਣਕ ਸਮੇਤ ਬਹੁਤ ਜ਼ਰੂਰਤ ਦੀਆਂ ਚੀਜ਼ਾਂ ਮਿਲਦੀਆਂ ਸਨ। ਪਿਛਲੀ ਅਕਾਲੀ ਸਰਕਾਰ ਸਮੇਂ ਦਾਲਾਂ,ਚੀਨੀ,ਆਟਾ ਮਿਲਦਾ ਸੀ ਤੇ ਮਿੱਟੀ ਦਾ ਤੇਲ ਕੇਂਦਰ ਵੱਲੋਂ ਬੰਦ ਕਰ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਭਾਸ਼ਣਾਂ ਸਮੇਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਸਰਕਾਰ ਵਿਚ ਸਰਕਾਰ ਉਨ੍ਹਾਂ ਦੀ ਆਉਣ ਤੇ ਇਨ੍ਹਾਂ ਰਾਸ਼ਨ ਡਿੱਪੂਆਂ ’ਤੇ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ, ਚੀਨੀ ਤੇ ਚਾਹ ਪੱਤੀ ਵੀ ਦਿਤੀ ਜਾਇਆ ਕਰੇਗੀ । ਮਨੁੱਖ ਦੇ ਜਿਉਂਣ ਲਈ ਰਾਸ਼ਨ ਵੰਡਣ ਵਾਲੇ ਡਿੱਪੂ ਖੁੱਲਦੇ ਨੇ ਮਹੀਨੇ ਦੇ ਅਖੀਰਲੇ ਦਿਨਾਂ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਜਨਤਾ ਨੇ ਵੱਡੇ ਬਹੁਮਤ ਨਾਲ ਪੰਜਾਬ ਦੀ ਸੱਤਾ ’ਤੇ ਬੈਠਾਇਆ। ਸੱਤਾ ’ਤੇ ਬੈਠਣ ਉਪਰੰਤ ਰਾਸ਼ਨ ਡਿੱਪੂਆਂ ’ਤੇ ਚਾਹ ,ਚੀਨੀ ਤਾਂ ਕੀ ਕਣਕ ਵੀ ਸਮੇਂ ਸਿਰ ਨਹੀਂ ਆ ਰਹੀ। ਪੰਜਾਬ ਦੇ ਡਿੱਪੂ ਹੋਲਡਰ ਆਪਣੇ ਘਰਾਂ ਜਾਂ ਗਲੀਆਂ ਅੰਦਰ ਡਿੱਪੂ ਖੋਲ ਕੇ ਬੈਠੇ ਹਨ । ਸਰਕਾਰ ਉਨ੍ਹਾਂ ਨੂੰ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਹੀ ਇਕ ਦਿਨ ਹੀ ਰਾਸ਼ਨ ਭੇਜਦੀ ਹੈ ਤੇ ਉਹ ਵੀ ਸਿਰਫ ਕਣਕ ਰਾਸ਼ਨ ਕਾਰਡ ਧਾਰਕਾਂ ਨੂੰ ਵੰਡਣ ਲਈ ਰਾਸ਼ਨ ਡਿੱਪੂ ਖੋਲਦੇ ਹਨ। ਬਹੁਤੇ ਰਾਸ਼ਨ ਡਿੱਪੂ ਮਹੀਨੇ ਦੇ ਬਹੁਤੇ ਦਿਨ ਬੂਹੇ ਬੰਦ ਕਰਕੇ ਹੀ ਰੱਖਦੇ ਹਨ। ਮਹੀਨੇ ਦੇ ਅਖੀਰਲੇ ਦਿਨਾਂ ਵਿਚ ਜਦੋਂ ਆਮ ਲੋਕਾਂ ਦੀਆਂ ਜੇਬਾਂ ਵਿਚ ਪੈਸੇ ਵੀ ਨਹੀਂ ਹੁੰਦੇ। ਕਦੇ ਕਦਾਰੇ ਕੋਈ ਰਾਸ਼ਨ ਕਾਰਡ ਧਾਰਕ ਕਿਸੇ ਕਾਰਨ ਕਿਧਰੇ ਹੋਰ ਗਿਆ ਆਇਆ ਹੋਵੇ ਜਾਂ ਉਸ ਪਾਸ ਪੈਸਾ ਨਾ ਹੋਣ ਤਾਂ ਉਹ ਰਾਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ । ਫੂਡ ਸਕਿਊਰਟੀ ਐਕਟ ਪਾਸ ਹੀ ਇਸ ਲਈ ਕੀਤਾ ਗਿਆ ਸੀ ਕਿ ਆਰਥਕ ਤੌਰ ’ਤੇ ਕਮਜੋਰ ਲੋਕਾਂ ਦੇ ਪੇਟ ਭਰਨ ਤੇ ਉਨ੍ਹਾਂ ਨੂੰ ਜਿਉਂਦੇ ਰਹਿਣ ਲਈ ਸਰਕਾਰੀ ਡਿੱਪੂਆਂ ’ਤੇ ਸਸਤੇ ਭਾਅ ਰਾਸ਼ਨ ਦਿਤਾ ਜਾਵੇ । îਮਨੁੱਖ ਨੂੰ ਸਰੂਰ ਦੇਣ ਵਾਲੇ ਠੇਕੇ ਸ਼ਰਾਬ ਹਰ ਮੋਡ਼ ’ਤੇ ਹਰ ਰੋਜ਼ ਖੁੱਲਦੇ ਹਨ ਪੰਜਾਬ ਵਿਚ ਆਬਕਾਰੀ ਨੀਤੀ ਤਹਿਤ ਹਰ ਜ਼ਿਲੇ ਅੰਦਰ ਸ਼ਰਾਬ ਦੇ ਠੇਕੇ ਨਿਲਾਮ ਹੁੰਦੇ ਹਨ। ਉਸ ਉਪਰੰਤ ਇਹ ਵੀ ਸਰਕਾਰ ਤਹਿ ਕਰਦੀ ਹੈ ਕਿ ਸ਼ਹਿਰ, ਕਸਬੇ ਤੇ ਪਿੰਡ ਵਿਚ ਕਿਨੇ ਦੇਸੀ ਜਾਂ ਅੰਗਰੇਜੀ ਸ਼ਰਾਬ ਦੇ ਠੇਕੇ ਖੋਲੇ ਜਾ ਸਕਦੇ ਹਨ। ਹੁਣ ਸ਼ਰਾਬ ਦੇ ਠੇਕੇਦਾਰ ਠੇਕਾ ਖੋਲਣ ਸਮੇਂ ਇਸ ਗੱਲ ਦਾ ਖਿਆਲ ਕਰਦਾ ਹੈ ਕਿ ਸਭ ਤੋਂ ਵੱਧ ਲੋਕਾਂ ਦੀ ਆਵਾਜਾਈ ਕਿਧਰ ਹੈ। ਇਸ ਦੇ ਨਾਲ ਹੀ ਉਹ ਕਿਸੇ ਅਜਿਹੀ ਥਾਂ ਦੀ ਭਾਲ ਕਰਦਾ ਹੈ ਜਿਸ ’ਤੇ ਹਰ ਇਕ ਦੀ ਨਿਗ੍ਹਾ ਆਸਾਨੀ ਨਾਲ ਪੈ ਜਾਵੇ ਤਾਂ ਜੋ ਸ਼ਰਾਬ ਦੀ ਵਿਕਰੀ ਜ਼ਿਆਦਾ ਤੋਂ ਜ਼ਿਆਦਾ ਹੋਵੇ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨੁੱਖ ਨੂੰ ਸਰੂਰ ਦੇਣ ਵਾਲੀ ਸ਼ਰਾਬ ਦੇ ਠੇਕੇ ਤਾਂ ਹਰ ਗਲੀ ਬਾਜ਼ਾਰ ਦੇ ਮੋਡ਼ ’ਤੇ ਖੁੱਲੇ ਹਨ । ਸਰਕਾਰ ਨੂੰ ਕੋਈ ਇਤਰਾਜ ਨਹੀਂ ਲੋਕ ਅੰਗਰੇਜੀ ਸ਼ਰਾਬ ਖਰੀਦਣ ਜਾਂ ਲਾਲਪਰੀ ਉਸ ਨੂੰ ਤਾਂ ਕਰੋਡ਼ਾਂ ਰੁਪਏ ਟੈਕਸ ਦੇ ਰੂਪ ਵਿਚ ਆ ਰਹੇ ਹਨ । ਸਰਕਾਰ ਵੀ ਖੁਸ , ਸਰਾਬ ਠੇਕੇਦਾਰ ਵੀ ਖੁੱਸ਼ ਤੇ ਸਰਾਬ ਦਾ ਸਰੂਰ ਲੈਣ ਵਾਲਾ ਵੀ ਖੁਸ਼ । ਠੇਕਾ ਖੁੱਲਣ ’ਤੇ ਸਰਕਾਰ ਨੂੰ ਆਮਦਨ ਆਵੇਗੀ ਤੇ ਡਿੱਪੂ ਖੁਲਣਗੇ ਤਾਂ ਹੋਵੇਗਾ ਖਰਚਾ ਇਨ੍ਹਾਂ ਠੇਕਿਆਂ ਦੀ ਨਿਲਾਮੀ ਤੋਂ ਸਰਕਾਰ ਨੂੰ ਕਰੋਡ਼ਾਂ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ। ਇਸ ਆਮਦਨ ਨਾਲ ਸਰਕਾਰਾਂ ਆਪਣੇ ਖਰਚੇ ਚਲਾਉਂਦੀਆਂ ਹਨ। ਸਰਕਾਰ ਦੇ ਬਜਟ ਦਾ ਇਕ ਵੱਡਾ ਆਮਦਨ ਦਾ ਹਿੱਸਾ ਇਨ੍ਹਾਂ ਸ਼ਰਾਬ ਦੇ ਠੇਕਿਆਂ ਤੋਂ ਆਉਂਦਾ ਹੈ ਤਾਂ ਸੁਭਾਵਕ ਹੀ ਹੈ ਕਿ ਸਰਕਾਰ ਸ਼ਰਾਬ ਦੇ ਵੱਧ ਤੋਂ ਵੱਧ ਠੇਕੇ ’ਤੇ ਵੱਧ ਤੋਂ ਵੱਧ ਕੋਟਾ ਸ਼ਰਾਬ ਦਾ ਹਰ ਸਾਲ ਵਧਾਉਂਦੀ ਹੈ । ਸ਼ਰਾਬ ਦੇ ਠੇਕਿਆਂ ਤੋਂ ਆਮਦਨ ਪਰ ਜਦੋਂ ਰਾਸ਼ਨ ਡਿੱਪੂ ਖੁਲਦੇ ਹਨ ਤਾਂ ਕਾਰਡ ਧਾਰਕਾਂ ਨੂੰ ਜੋ ਰਾਸਨ ਵੱਜੋਂ ਕਣਕ ਸਸਤੇ ਭਾਅ ’ਤੇ ਦਿਤੀ ਜਾਂਦੀ ਹੈ । ਉਸ ਨਾਲ ਖਰਚਾ ਆਉਂਦਾ ਹੈ ਤੇ ਸਰਕਾਰ ਦੇ ਖਜ਼ਾਨੇ ’ਤੇ ਬੋਝ ਪੈਂਦਾ ਹੈ। ਭਾਵੇਂ ਸਰਕਾਰ ਆਪਣੇ ਫੂਡ ਸਕਿਊਰਟੀ ਐਕਟ ਨੂੰ ਲਾਗੂ ਕਰਨ ਸਮੇਂ ਸਸਤੇ ਭਾਅ ਤੇ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਦੇਣਾਂ ਤੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾ ਕੇ ਕੋਈ ਅਹਿਸਾਨ ਨਹੀਂ ਕਰਦੀ ਪਰ ਰਾਸ਼ਨ ਜਿਸ ਨਾਲ ਗਰੀਬ ਲੋਕ ਆਪਣਾ ਪੇਟ ਭਰਦੇ ਹਨ। ਉਨ੍ਹਾਂ ਰਾਸ਼ਨ ਡਿੱਪੂਆਂ ਤੋਂ ਰਾਸ਼ਨ ਕਾਰਡ ਧਾਰਕਾਂ ਹਰ ਰੋਜ਼ ਰਾਸ਼ਨ ਕਿਉਂ ਨਹੀਂ ਦਿੱਤਾ ਜਾਂਦਾ ਤੇ ਇਹ ਡਿੱਪੂ ਲੁਕਵੀਆਂ ਥਾਂਵਾਂ ’ਤੇ ਕਿਉਂ ਖੋਲੇ ਜਾਂਦੇ ਹਨ । ਇਹ ਵੀ ਸ਼ਰਾਬ ਦੇ ਠੇਕਿਆਂ ਵਾਂਗ ਹਰ ਗਲੀ ਦੇ ਮੋਡ਼ ’ਤੇ ਖੋਲੇ ਸਰਕਾਰ ।
ਭਗਵੰਤ ਵਲੋਂ ਸੁਖਬੀਰ ਨੂੰ ਕੀਤੇ ਚੈਲੰਜ ਦਾ ਢੀਂਡਸਾ ਦਾ ਜਵਾਬ (ਵੀਡੀਓ)
NEXT STORY