ਸੰਗਰੂਰ (ਸ਼ਾਮ)-ਸਬ-ਡਵੀਜ਼ਨਲ ਹਸਪਤਾਲ ਤਪਾ ’ਚ ਤਾਇਨਾਤ ਸਰਜਰੀ ਦੇ ਮਾਹਰ ਡਾਕਟਰ ਏ. ਐੱਸ. ਬਰਾਡ਼ ਨੂੰ ਗੁਡ਼ਗਾਓਂ ਵਿਖੇ ਵਰਲਡ ਐਸੋਸੀਏਸ਼ਨ ਲੈਪਰੇਸਕੋਪੀ ਹਸਪਤਾਲ ਵੱਲੋਂ ਇਕ ਮਹੀਨੇ ਦੀ ਕਰਵਾਈ ਫੈਲੋਸ਼ਿਪ ਡਿਪਲੋਮਾ ਰਿਵਰੋਟਿੰਗ ਇੰਨ ਮਿਨੀਮਲ ਐਸੇਸਿਸ ਟਰੇਨਿੰਗ ’ਚੋਂ ਟੌਪਗੰਨ ਦੀ ਉਪਾਧੀ ਹਾਸਲ ਕਰਨ ’ਤੇ ਜਦ ਤਪਾ ਪਹੁੰਚੇ ਤਾਂ ਐੱਸ.ਐੱਮ.ਓ ਤਪਾ ਡਾ.ਰਾਜ ਕੁਮਾਰ ਸਮੇਤ ਸਮੁੱਚੇ ਸਟਾਫ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਡਾ.ਬਰਾਡ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜੋ ਮਾਣ ਮਿਲਿਆ ਹੈ, ਉਨ੍ਹਾਂ ਇਹ ਸੋਚਿਆ ਤੱਕ ਨਹੀਂ ਸੀ। ਇਸ ਟ੍ਰੇਨਿੰਗ ’ਚ ਪੰਜਾਬ ’ਚੋਂ 1, 4 ਦੱਖਣੀ ਭਾਰਤ ਅਤੇ 55 ਵਿਦੇਸ਼ਾਂ ਚੋਂ ਡਾਕਟਰ ਟ੍ਰੇਨਿੰਗ ’ਚ ਪੁੱਜੇ ਸਨ। ਸਾਰੀ ਟੀਮ ਨੂੰ ਐਸੋਸੀਏਸ਼ਨ ਵੱਲੋਂ 7 ਵੱਖੋ-ਵੱਖਰੇ ਆਪ੍ਰੇਸ਼ਨ ਦਿੱਤੇ ਗਏ ਸੀ ਅਤੇ ਸਮਾਂ ਨਿਰਧਾਰਿਤ ਕੀਤਾ ਗਿਆ ਸੀ,ਜਿਸ ’ਚ ਉਨ੍ਹਾਂ ਸਭ ਤੋਂ ਘੱਟ ਸਮੇਂ ’ਚ ਇਕ ਸਫਲ ਆਪ੍ਰੇਸ਼ਨ ਕਰ ਕੇ ਦਿਖਾਇਆ। ਟ੍ਰੇਨਿੰਗ ਸਮਾਪਤੀ ਸਮੇਂ ਜਦ ਟ੍ਰੇਨਿੰਗ ਦੇ ਮੁੱਖ ਮਾਹਰ ਡਾਕਟਰ ਡਾ.ਆਰ.ਕੇ ਮਿਸ਼ਰਾ ਅਤੇ ਡਾ.ਜੇ.ਐੱਸ ਚੌਹਾਨ ਨੇ ਉਨ੍ਹਾਂ ਨੂੰ ਟੌਪਗੰਨ ਦੀ ਉਪਾਧੀ ਲਈ ਐਲਾਨ ਕੀਤਾ ਤਾਂ ਉਹ ਖੁਸ਼ੀ ’ਚ ਫੁੱਲੇ ਨਹੀਂ ਸਮਾ ਰਹੇ ਸੀ। ਇਸ ਮੌਕੇ ਹਾਜ਼ਰ ਐੱਸ.ਐੱਮ.ਓ.ਡਾ.ਰਾਜ ਕੁਮਾਰ, ਡਾ. ਸਤਿੰਦਰਪਾਲ ਸਿੰਘ ਬੁੱਟਰ, ਡਾ. ਬਿਕਰਮਜੀਤ ਸਿੰਘ ਅਤੇ ਸਮੂਹ ਸਟਾਫ ਨੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਬਡ਼ੇ ਮਾਣ ਵਾਲੀ ਗੱਲ ਹੈ ਕਿ ਅਜਿਹੇ ਕਾਬਿਲ ਡਾਕਟਰ ਦੀ ਕਾਬਿਲੇ ਤਾਰੀਫ ਕਰਨੀ ਚਾਹੀਦੀ ਹੈ, ਜਿਸ ਨੇ ਸੂਬੇ, ਜ਼ਿਲਾ ਅਤੇ ਸਾਡੇ ਹਸਪਤਾਲ ਦਾ ਨਾਂ ਚਮਕਾਇਆ ਹੈ।
ਬੱਚਿਆਂ ਨੂੰ ਕਾਪੀਆਂ ਦੇ ਸੈੱਟ ਵੰਡੇ
NEXT STORY