ਸੰਗਰੂਰ (ਰਾਕੇਸ਼)-ਨਗਰ ਕੌਂਸਲ ਭਦੌਡ਼ ਵੱਲੋਂ ਥਾਣਾ ਭਦੌਡ਼ ਦੇ ਐੱਸ. ਐੱਚ. ਓ. ਹਰਸਿਮਰਨਜੀਤ ਸਿੰਘ ਨੂੰ ਨਾਲ ਲੈ ਕੇ ਅੱਜ ਨਗਰ ਕੌਂਸਲ ਭਦੌਡ਼ ਤੋਂ ਲੈ ਕੇ ਤਿੰਨਕੋਨੀ ਭਦੌਡ਼ ਤੱਕ ਦੀਆਂ ਦੁਕਾਨਾਂ ਵਾਲਿਆਂ ਅਤੇ ਫਲ ਅਤੇ ਸਬਜ਼ੀ ਦੀਆਂ ਦੁਕਾਨਾਂ ਵਾਲਿਆਂ ਵੱਲੋਂ ਕੀਤੇ 20 ਫੁੱਟ ਤੋਂ ਲੈ ਕੇ 30 ਫੁੱਟ ਦੇ ਨਾਜਾਇਜ਼ ਕਬਜ਼ੇ ਛੁਡਵਾਏ। ਇਸ ਮੌਕੇ ਥਾਣਾ ਭਦੌਡ਼ ਦੇ ਐੱਸ.ਐੱਚ.ਓ. ਹਰਸਿਮਰਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਦੌਡ਼ ਅੰਦਰ ਟ੍ਰੈਫਿਕ ਸਬੰਧੀ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਸਾਨੂੰ ਦੁਕਾਨਾਂ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਸਬੰਧੀ ਦੱਸਿਆ ਗਿਆ ਸੀ ਅਤੇ ਅਸੀ ਦੁਕਾਨਾਂ ਵਾਲਿਆਂ ਵੱਲੋਂ ਕੀਤੇ 10 ਫੁੱਟ ਤੋ ਲੈ ਕੇ 30 ਫੁੱਟ ਦੇ ਨਾਜਾਇਜ਼ ਕਬਜ਼ਿਆਂ ਸਬੰਧੀ ਦੁਕਾਨਦਾਰਾਂ ਨੂੰ ਆਪੋ ਆਪਣਾ ਸਾਮਾਨ ਚੁੱਕਣ ਲਈ ਕਹਿ ਆਏ ਹਾਂ ਜੇਕਰ ਫਿਰ ਵੀ ਕਿਸੇ ਦੁਕਾਨਦਾਰ ਵੱਲੋਂ ਨਾਜਾਇਜ਼ ਕਬਜ਼ੇ ਨਹੀ ਛੱਡੇ ਗਏ ਤਾਂ ਉਨ੍ਹਾਂ ਦਾ ਸਾਮਾਨ ਜ਼ਬਤ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾ ਭਦੌਡ਼ ਦੇ ਸਬ-ਇੰਸਪੈਕਟਰ ਹਰਸਿਮਰਨਜੀਤ ਸਿੰਘ , ਹੌਲਦਾਰ ਸੰਤੋਖ ਸਿੰਘ, ਸੁਖਵਿੰਦਰ ਸਿੰਘ ਤੋ ਇਲਾਵਾ ਪੂਰੀ ਪੁਲਸ ਪਾਰਟੀ ਤੋ ਇਲਾਵਾ ਨਗਰ ਕੋਸ਼ਲ ਭਦੌਡ਼ ਵਲੋਂ ਰਿੱਕੀ ਸਿੰਘ, ਸਫਾਈ ਸੇਵਕ ਯੂਨੀਅਨ ਭਦੌਡ਼ ਦੇ ਪ੍ਰਧਾਨ ਰਾਜ ਕੁਮਾਰ ਰਾਜੂ, ਸੰਜੀਵ ਕੁਮਾਰ ਕਾਲੀ, ਜਸਵਿੰਦਰ ਸਿੰਘ ਜੱਸੂ ਆਦਿ ਹਾਜ਼ਰ ਸਨ।
ਡਾ. ਏ. ਐੱਸ. ਬਰਾਡ਼ ਟੌਪਗੰਨ ਦੀ ਉਪਾਧੀ ਨਾਲ ਸਨਮਾਨਤ
NEXT STORY