ਸੰਗਰੂਰ (ਰਾਕੇਸ਼)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌਡ਼ ਦੇ ਵਿਦਿਆਰਥੀਆਂ ਨੇ ਸਮਾਜਕ ਸਿੱਖਿਆ ਓਲੰਪੀਆਡ, ਇੰਗਲਿਸ਼ ਓਲੰਪੀਆਡ ਅਤੇ ਸਾਇੰਸ ਓਲੰਪੀਆਡ ’ਚ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜੋਜੀ ਜੋਸਫ ਨੇ ਦੱਸਿਆ ਕਿ ਇੰਗਲਿਸ਼ ਓਲੰਪੀਆਡ ਵਿਚ ਸ਼ਾਮਲ ਗਰੋਵਰ, ਗੁਰਲਾਲ ਸਿੰਘ, ਹੇਮੰਨ ਅਗਰਵਾਲ , ਮੌਲਿਕ, ਸਿੰਗਲਾ ਅਤੇ ਅਸਮੀਤ ਕੌਰ ਨੇ ਸੋਨੇ ਦੇ ਤਮਗੇ ਅਤੇ ਦੇਵਰੀਤ ਕੌਰ, ਗੁਰਨੂਰ ਕੌਰ ਅਤੇ ਮਹਿਕ ਨੇ ਚਾਂਦੀ ਦੇ ਤਮਗੇ ਅਤੇ ਚੰਨਵੀਰ ਸਿੰਘ, ਸੁਖਮਨਦੀਪ ਕੌਰ ਮੱਲੀ, ਸਹਿਜਪ੍ਰੀਤ ਕੌਰ ਨੇ ਕਾਂਸੀ ਦੇ ਤਮਗੇ ਜਿੱਤੇ। ਸਮਾਜ ਵਿਗਿਆਨ ਓਲੰਪੀਆਡ ’ਚ ਆਯੂਸ਼ ਸ਼ਰਮਾ ਅਤੇ ਸੁਖਮਨਪ੍ਰੀਤ ਕੌਰ ਨੇ ਗੋਲਡ ਮੈਡਲ, ਸੁਖਮਨੀ ਸਿੱਧੂ ਸਿਲਵਰ ਮੈਡਲ ਅਤੇ ਅਰਮਾਨਪ੍ਰੀਤ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਏਸੇ ਤਰ੍ਹਾਂ ਸਾਇੰਸ ਓਲੰਪੀਆਡ ਵਿਚ ਰਿਦਮ ਗਰਗ, ਭਾਵਨਾ ਸਿੰਗਲਾ, ਲਵਿਸ ਗਰਗ, ਨਵਜੋਤ ਕੌਰ ਨੇ ਸੋਨੇ ਦਾ ਤਮਗਾ, ਹਰਪ੍ਰੀਤ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਮੌਕੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜੋਜੀ ਜੋਸਫ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸ਼ਾਲਾਘਾ ਕੀਤੀ। ਇਸ ਮੌਕੇ ਐਨਸੀ ਜੇਸਨ ਅਤੇ ਸਮੁੱਚੀ ਮੈਨੇਜਮੈਂਟ ਵੀ ਹਾਜ਼ਰ ਸੀ।
ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਪਾਰਟੀ ਦਾ ਆਯੋਜਨ
NEXT STORY