ਸੰਗਰੂਰ (ਗਰਗ)- ਕਣਕ ਦੀ ਫਸਲ ਦੇ ਸ਼ੁਰੂ ਹੋਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਆਡ਼੍ਹਤੀਆਂ ਅਤੇ ਕਿਸਾਨਾਂ ਨੂੰ ਖ਼ਰੀਦ ਕੇਂਦਰਾਂ ’ਚ ਕੋਈ ਮੁਸ਼ਕਲ ਨਾ ਆਉਣ ਦੇਣ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਵੱਲੋਂ ਫੈੱਡਰੇਸ਼ਨ ਆਫ਼ ਆਡ਼੍ਹਤੀ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਜੀਵਨ ਕੁਮਾਰ “ਰੱਬਡ਼’’ ਨੂੰ ਨਾਲ ਲੈ ਕੇ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ ’ਚ ਮਾਰਕਫੈੱਡ ਦੀ ਤਰਫੋਂ ਜਰਨੈਲ ਸਿੰਘ, ਐਗਰੋ ਦੀ ਤਰਫੋਂ ਹਰਮੇਸ਼ ਹੈਪੀ ,ਪਨਸਪ ਦੀ ਤਰਫੋਂ ਚਰਨਜੀਤ ਸ਼ਰਮਾ ਅਤੇ ਪਨਗ੍ਰੇਨ ਦੀ ਤਰਫੋਂ ਨਪਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਬੈਠਕ ’ਚ ਆਡ਼੍ਹਤੀ ਆਗੂ ਓਮ ਪ੍ਰਕਾਸ਼ ਜਵਾਹਰਵਾਲਾ, ਜੀਵਨ ਕੁਮਾਰ ਸੇਖੂਵਾਸ ਵਾਲੇ, ਰਾਮਪਾਲ ਭੁਟਾਲ, ਯੋਗਰਾਜ ਬਾਂਸਲ ਅਤੇ ਅਨਿਲ ਕੁਮਾਰ ਨੇ ਵੀ ਸ਼ਿਰਕਤ ਕੀਤੀ। ਟਰੱਕ ਯੂਨੀਅਨ ਦੇ ਪ੍ਰਧਾਨ ਗੁਰਚਰਨ ਸਿੰਘ ਮਿੱਠੂ ਵੀ ਬੈਠਕ ’ਚ ਸ਼ਾਮਲ ਹੋਏ, ਆਡ਼੍ਹਤੀ ਐਸੋ. ਦੇ ਪ੍ਰਧਾਨ ਜੀਵਨ ਕੁਮਾਰ ਰੱਬਡ਼ ਨੇ ਖ਼ਰੀਦ ਕੇਂਦਰਾਂ ’ਚ ਸਫਾਈ, ਲਾਈਟ, ਪੀਣ ਦਾ ਪਾਣੀ ਜਿਹੀਆਂ ਮੰਗਾਂ ਤੋਂ ਇਲਾਵਾ ਬਾਰਦਾਨੇ ਅਤੇ ਥਾਂ (ਜਿੱਥੇ ਕਣਕ ਸਟੋਰ ਹੋਣੀ ਹੈ) ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ। ਉਨ੍ਹਾਂ ਸੀਜ਼ਨ ਦੌਰਾਨ ਵੱਖ ਵੱਖ ਖਰੀਦ ਕੇਂਦਰਾਂ ਵਿੱਚੋਂ ਕਣਕ ਦੀ ਢੋਆ-ਢੁਆਈ ਲਈ ਟਰੱਕਾਂ ਦੇ ਵੀ ਯੋਗ ਪ੍ਰਬੰਧ ਕਰਨ ਲਈ ਕਿਹਾ। ਇਸ ਉਪਰੰਤ ਜਿੱਥੇ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ ਆਡ਼੍ਹਤੀਆਂ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਦੇਣ ਦਾ ਵਿਸ਼ਵਾਸ ਦੁਆਇਆ ਗਿਆ, ਉਥੇ ਹੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਚਰਨ ਸਿੰਘ ਮਿੱਠੂ ਨੇ ਵੀ ਵਿਸ਼ਵਾਸ ਦਿਵਾਇਆ ਕਿ ਆਡ਼੍ਹਤੀਆਂ ਅਤੇ ਕਿਸਾਨਾਂ ਨੂੰ ਟਰੱਕ ਯੂਨੀਅਨ ਵੱਲੋਂ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੇਂ-ਸਮੇਂ ’ਤੇ ਲੋਡ਼ ਅਨੁਸਾਰ ਟਰੱਕ ਉਪਲੱਬਧ ਕਰਵਾਏ ਜਾਣਗੇ। ਸਕੱਤਰ ਮਾਰਕੀਟ ਕਮੇਟੀ ਨੇ ਆਡ਼੍ਹਤੀਆਂ ਦੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਪੂਰੀ ਗੰਭੀਰਤਾ ਨਾਲ ਸੁਣਦਿਆਂ ਕਿਹਾ ਕਿ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ’ਚ ਆਡ਼੍ਹਤੀਆਂ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਆਡ਼੍ਹਤੀ ,ਕਿਸਾਨ ਨੂੰ ਮੰਡੀਆਂ ਵਿਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਜਦੋਂ ਮਰਜ਼ੀ ਦਫ਼ਤਰ ਵਿੱਚ ਆ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੀ ਮੁਸ਼ਕਲ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਸੁਕਾ ਕੇ ਹੀ ਮੰਡੀਆਂ ’ਚ ਲੈ ਕੇ ਆਉਣ ਤਾਂ ਜੋ ਆਉਂਦੇ ਹੀ ਉਨ੍ਹਾਂ ਦੀ ਫਸਲ ਵਿਕ ਸਕੇ।
ਯੂਥ ਖੱਤਰੀ ਸਭਾ ਬਰਨਾਲਾ ਨੇ ਰਾਜੀਵ ਵਰਮਾ ਨੂੰ ਕੀਤਾ ਸਨਮਾਨਤ
NEXT STORY