ਸੰਗਰੂਰ (ਜ਼ਹੂਰ)-ਰੋਟਰੀ ਕਲੱਬ ਮਾਲੇਰਕੋਟਲਾ, ਰੋਟਰੀ ਕਲੱਬ (ਮਿਡ ਟਾਊਨ) ਅਤੇ ਰੋਟਰੀ ਕਲੱਬ ਧੂਰੀ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਸਿਹਤ ਵਿਭਾਗ, ਪੰਜਾਬ ਅਤੇ ਰੋਟਰੀ ਫਾਊਂਡੇਸ਼ਨ ਦੀ ਗਲੋਬਲ ਗ੍ਰਾਂਟ ਦੀ ਸਹਾਇਤਾ ਨਾਲ ਕੈਂਸਰ ਜਾਂਚ ਕੈਂਪ ਲਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ.ਪ੍ਰੀਤੀ ਨੇ ਕਿਹਾ ਕਿ ਕੈਂਸਰ ਭਾਵੇਂ ਜਾਨਲੇਵਾ ਵੀ ਹੋ ਸਕਦਾ ਹੈ ਪਰ ਇਸਦਾ ਡਰ ਅਤੇ ਅਗਿਆਨਤਾ ਜਿਆਦਾ ਨੁਕਸਾਨਦੇਹ ਹੋ ਸਕਦੇ ਹਨ। ਉਨ੍ਹਾਂ ਕੈਂਸਰ ਲੱਛਣਾਂ ਅਤੇ ਇਲਾਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਡਾ.ਪ੍ਰੀਤੀ ਅਤੇ ਉਨ੍ਹਾਂ ਦੀ ਟੀਮ ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਮਰਦਾਂ ਦੇ ਗਦੂਦਾਂ ਦੇ ਕੈਂਸਰ ਦਾ ਅਤੇ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਗਈ। ਜਾਣਕਾਰੀ ਦਿੰਦਿਆਂ ਪ੍ਰਧਾਨ ਮੁਹੰਮਦ ਸਲੀਮ ਐਡਵੋਕੇਟ ਤੇ ਸਕੱਤਰ ਐਡਵੋਕੇਟ ਇਕਬਾਲ ਅਹਿਮਦ ਨੇ ਦੱਸਿਆ ਕਿ ਗੁਣਵਤੀ ਬਾਂਸਲ ਮੈਮੋਰੀਅਲ ਰੋਟਰੀ ਕੈਂਸਰ ਵੈਨ ਰਾਹੀਂ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਸਮੇਂ ਰੋਟਰੀ ਕਲੱਬ (ਮਿਡ ਟਾਊਨ) ਦੇ ਪ੍ਰਧਾਨ ਹੰਸ ਰਾਜ ਡੁਡੇਜਾ ਅਤੇ ਸਕੱਤਰ ਯਸ਼ਪਾਲ ਅਹੂਜਾ, ਰੋਟਰੀ ਕਲੱਬ ਧੂਰੀ ਦੇ ਪ੍ਰਧਾਨ ਬਲਜੀਤ ਸਿੰਘ ਸਿੱਧੂ ਅਤੇ ਸਕੱਤਰ ਰਾਜਨ ਗਰਗ ਤੋਂ ਇਲਾਵਾ ਪ੍ਰੋਜੈਕਟ ਚੇਅਰਮੈਨ ਅਮਜ਼ਦ ਅਲੀ, ਮੁਹੰਮਦ ਰਫੀਕ, ਡਾ.ਤਨਵੀਰ ਹੁਸੈਨ, ਅਬਦੁੱਲ ਗੱਫਾਰ, ਅਬਦੁਲ ਸੱਤਾਰ, ਮੁਹੰਮਦ ਹਲੀਮ, ਮੁਅੱਜਮ ਅਲੀ, ਸ਼ੌਕਤ ਅਲੀ, ਹੰਸ ਰਾਜ, ਵਿਨੋਦ ਜੈਨ, ਆਰ. ਕੇ . ਜਿੰਦਲ, ਅਨਿਲ ਕਥੂਰੀਆ, ਮਦਨ ਮੋਹਨ, ਦਰਸ਼ਨ ਮਿੱਤਲ, ਪਾਰਸ ਜੈਨ, ਸੁਖਪਾਲ ਗਰਗ, ਭੁਪੇਸ਼ ਜੈਨ, ਮੁਹੰਮਦ ਜਮੀਲ, ਡਾ.ਮੁਹੰਮਦ ਸ਼ਬੀਰ (ਸਾਰੇ ਰੋਟੇਰੀਅਨ) ਹਾਜ਼ਰ ਸਨ।
ਕੇਂਦਰ 'ਚ ਕਾਂਗਰਸ ਦੀ ਸਰਕਾਰ ਲਿਆਉਣਾ ਸਾਡਾ ਮੁੱਖ ਮਕਸਦ: ਕੇਵਲ ਢਿੱਲੋਂ
NEXT STORY