ਸੰਗਰੂਰ (ਵਿਵੇਕ ਸਿੰਧਵਾਨੀ, ਰਵੀ,ਬੀ.ਐੱਨ.662/4)-ਅੱਜ ਦਾ ਯੁੱਗ ਵਿਗਿਆਨ ਅਤੇ ਕੰਪਿਊਟਰ ਦਾ ਯੁੱਗ ਹੈ ਅਤੇ ਹਰ ਇਕ ਵਿਦਿਆਰਥੀਆਂ ਲਈ ਕੰਪਿਊਟਰ ਦੀ ਜਾਣਕਾਰੀ ਹੋਣਾ ਬਹੁਤ ਹੀ ਲਾਜ਼ਮੀ ਹੈ। ਮਾਸਟਰਮਾਈਂਡ ਸੰਸਥਾ ਦੁਆਰਾ ਕੰਪਿਊਟਰ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਦੇ ਖੇਤਰ ਵਿਚ ਕਾਫੀ ਲਾਹੇਵੰਦ ਕੋਰਸ ਸ਼ੁਰੂ ਕੀਤੇ ਗਏ ਹਨ। ਮਾਸਟਰਮਾਈਂਡ ਵੱਲੋਂ ਉਨ੍ਹਾਂ ਵਿਦਿਆਰਥੀਆਂ ਲਈ ਜੋ ਕੰਪਿਊਟਰ ਡਿਗਰੀ ਜਾਂ ਡਿਪਲੋਮਾ ਕਰ ਰਹੇ ਹਨ ਜਾਂ ਫਿਰ ਕੰਪਿਊਟਰ ਲਾਈਨ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਲਈ ਕੰਪਿਊਟਰ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਦੇ ਨਵੇਂ ਬੈਚ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ’ਚ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਹੋਰ ਵੀ ਨਿਖਾਰ ਕੇ ਆਉਣ ਵਾਲੇ ਸਮੇਂ ’ਚ ਚੰਗੇ ਰੋਜ਼ਗਾਰ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਕੋਰਸਾਂ ਵਿਚ ਕੰਪਿਊਟਰ ਬੇਸਿਕ, ਟੈਲੀ (ਅਕਾਊਂਟਰ), ਪੰਜਾਬੀ/ਅੰਗ੍ਰੇਜ਼ੀ ਟਾਈਪਿੰਗ, ਕੰਪਿਊਟਰ ਪ੍ਰੋਗ੍ਰਾਮਿੰਗ ਲੈਂਗੂਏਜ ਜਿਵੇਂ ਕਿ ਸੀ, ਸੀ++,ਜਾਵਾ, ਵੈੱਬ ਡਿਵੈੱਲਪਮੈਂਟ ਲੈਂਗੂਏਜ ਜਿਵੇਂ ਕਿ ਐੱਚ. ਟੀ. ਐੱਮ. ਐੱਲ, ਪੀ. ਐੱਚ. ਪੀ, ਡੋਟ ਨੈੱਟ, ਕੰਪਿਊਟਰ ਦਾ ਇਕ ਸਾਲ ਦਾ ਡਿਪਲੋਮਾ ਅਦਿ ਸ਼ਾਮਲ ਹਨ। ਇਹ ਸਾਰੇ ਕੋਰਸ ਪੂਰੇ ਕਰਨ ਉਪਰੰਤ ਵਿਦਿਆਰਥੀ ਨੂੰ ਆਈ. ਐੱਸ. ਓ. ਸਰਟੀਫਾਈਡ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਜੋ ਕਿ ਹਰ ਸਰਕਾਰੀ ਅਤੇ ਗੈਰ-ਸਰਕਾਰੀ ਨੌਕਰੀ ਲਈ ਲਾਹੇਵੰਦ ਹੈ। ਇਸ ਮੌਕੇ ਸੰਸਥਾ ਦੇ ਮੁਖੀ ਸ਼੍ਰੀ ਸ਼ਿਵ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਿਊਟਰ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ ਅਤੇ ਇਸ ਖੇਤਰ ’ਚ ਰੋਜ਼ਗਾਰ ਦੇ ਵੀ ਬਹੁਤ ਮੌਕੇ ਹਨ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਦੇ ਕੋਰਸ ਸਿਰਫ ਰੋਜ਼ਗਾਰ ਪ੍ਰਾਪਤੀ ਤੱਕ ਹੀ ਸੀਮਤ ਨਹੀਂ ਹਨ ਬਲਕਿ ਜੋ ਵਿਦਿਆਰਥੀ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਇਹ ਕੋਰਸ ਬਹੁਤ ਹੀ ਲਾਹੇਵੰਦ ਹਨ। ਉਹ ਇਨ੍ਹਾਂ ਕੰਪਿਊਟਰ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਦੇ ਕੋਰਸਾਂ ਦੀ ਸਹਾਇਤਾ ਨਾਲ ਵਿਦੇਸ਼ਾਂ ਵਿਚ ਆਪਣੀ ਪਡ਼੍ਹਾਈ ਅਤੇ ਰੋਜ਼ਗਾਰ ਪ੍ਰਾਪਤੀ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ।
ਕੈਂਪ ’ਚ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ
NEXT STORY