ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਦੇਸ਼ ਦੇ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀਆਂ ਤੋਂ ਤੰਗ ਆ ਚੁੱਕੇ ਹਨ। ਲੋਕਾਂ ਦਾ ਕਾਂਗਰਸ ਅਤੇ ਅਕਾਲੀ-ਭਾਜਪਾ ਤੋਂ ਮੋਹ ਭੰਗ ਹੋ ਚੁੱਕਿਆ ਹੈ। ਇਸ ਲਈ ਉਹ ਤੀਸਰੇ ਵਿਕਲਪ ਵੱਲ ਦੇਖ ਰਹੇ ਹਨ। ਇਹ ਸ਼ਬਦ ਹਲਕਾ ਸੰਗਰੂਰ ਤੋਂ ਆਪ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਅਤੇ ਉਮੀਦਵਾਰ ਭਗਵੰਤ ਮਾਨ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਆਪਣੇ 50 ਵਰ੍ਹਿਆਂ ਦੇ ਸ਼ਾਸਨ ਵਿਚ ਕਾਂਗਰਸ ਨੇ ਦੇਸ਼ ਨੂੰ ਲੁੱਟਿਆ। ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਅਕਾਲੀ ਦਲ ਗੁਰੂ ਦੀਆਂ ਗੋਲਕਾਂ ਨੂੰ ਲੁੱਟ ਰਿਹਾ ਹੈ ਅਤੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਅਕਾਲੀ ਦਲ ਦੇ ਸ਼ਾਸਨ ਵਿਚ ਹੋਈ। ਹੁਣ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਆਪ ਪਾਰਟੀ ਵੱਲ ਹਨ ਅਤੇ ਪੰਜਾਬ ਵਿਚ ਆਪ ਪਾਰਟੀ ਜਿੱਤ ਪ੍ਰਾਪਤ ਕਰੇਗੀ।
ਕਾਰ ਸਵਾਰ ’ਚੋਂ 180 ਬੋਤਲਾਂ ਸ਼ਰਾਬ ਬਰਾਮਦ, 1 ਕਾਬੂ, 1 ਫਰਾਰ
NEXT STORY