ਭਵਾਨੀਗੜ੍ਹ, (ਵਿਕਾਸ, ਅੱਤਰੀ)- ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਅੱਜ ਨਗਰ ਕੌਂਸਲ ਦਫਤਰ ਦੇ ਸੈਨੇਟਰੀ ਗੋਦਾਮ ਦੀ ਚੈਕਿੰਗ ਕੀਤੀ ਗਈ । ਵਿਜੀਲੈਂਸ ਟੀਮ ਦੇ ਆਉਣ ਨਾਲ ਸਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਹੱਥ ਪੈਰ ਫੁੱਲ ਗਏ । ਵਿਜੀਲੈਂਸ ਅਧਿਕਾਰੀ ਸ਼ਾਮ ਤੱਕ ਮਾਮਲੇ ਦੀ ਜਾਂਚ ਵਿਚ ਜੁਟੇ ਰਹੇ ।
ਵਿਜੀਲੈਂਸ ਦੇ ਅਧਿਕਾਰੀਆਂ ਐੱਸ. ਆਈ. ਸੁਦਰਸ਼ਨ ਸੈਣੀ , ਰੀਡਰ ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਖੇਤੀਬਾੜੀ ਵਿਭਾਗ ਦੇ ਅਸਿਸਟੈਂਟ ਰਜਿੰਦਰ ਸਿੰਘ ਤੇ ਜੂਨੀਅਰ ਅਸਿਸਟੈਂਟ ਪਰਵਿੰਦਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਵਿਜੀਲੈਂਸ ਸੰਗਰੂਰ ਹੰਸ ਰਾਜ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਅੱਜ ਇਥੇ ਨਗਰ ਕੌਂਸਲ ਭਵਾਨੀਗੜ੍ਹ ਦੇ ਸੈਨੇਟਰੀ ਸਟੋਰ ਵਿਚ ਰੱਖੇ ਸਾਮਾਨ ਖਾਸ ਕਰ ਕੇ ਪਾਣੀ ਵਾਲੀਆਂ ਪਾਈਪਾਂ ਜਿਸ ਸਬੰਧੀ ਪਿਛਲੇ ਸਮੇਂ ਦੌਰਾਨ ਘਪਲੇਬਾਜ਼ੀ ਦੀਆਂ ਖਬਰਾਂ ਛਪੀਆਂ ਸਨ, ਦਾ ਨੋਟਿਸ ਲੈਂਦਿਆਂ ਸਟਾਕ ਦਾ ਮਿਲਾਨ ਕਰਨ ਪੁੱਜੀ ।
ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਪੂਰੀ ਰਿਪੋਰਟ ਤਿਆਰ ਕਰ ਕੇ ਐੱਸ. ਐੱਸ. ਪੀ. ਵਿਜੀਲੈਂਸ ਰੇਂਜ ਪਟਿਆਲਾ ਸਮੇਤ ਵਿਭਾਗ ਦੇ ਚੀਫ ਡਾਇਰੈਕਟਰ ਚੰਡੀਗੜ੍ਹ ਨੂੰ ਭੇਜੀ ਜਾਵੇਗੀ । ਇਹ ਕਾਰਵਾਈ ਵਿਭਾਗ ਨੇ ਆਪਣੀ ਸੋਰਸ ਰਿਪੋਰਟ 14/17 ਦੇ ਸਬੰਧ ਵਿਚ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਦੇ ਖਿਲਾਫ ਸ਼ੁਰੂ ਕੀਤੀ ਹੈ ।
ਜਗ ਬਾਣੀ ਵਿਚ ਛਪੀ ਖਬਰ ਦਾ ਲਿਆ ਨੋਟਿਸ : ਵਿਜੀਲੈਂਸ ਵਿਭਾਗ ਦੀ ਜਾਂਚ ਟੀਮ ਦੇ ਅਧਿਕਾਰੀਆਂ ਨੇ ਖਬਰ ਦੀ ਕਟਿੰਗ ਦਿਖਾਉਂਦਿਆਂ ਦੱਸਿਆ ਕਿ ਜੂਨ ਮਹੀਨੇ ਵਿਚ ਉਕਤ ਮਸਲੇ ਸਬੰਧੀ 'ਜਗ ਬਾਣੀ' ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਹੋਈ ਖਬਰ ਦਾ ਨੋਟਿਸ ਲੈਂਦਿਆਂ ਵਿਭਾਗ ਨੇ ਜਾਂਚ ਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਹੈ। ਜਾਂਚ ਤੋਂ ਬਾਅਦ ਕੋਈ ਘਪਲੇਬਾਜ਼ੀ ਸਾਹਮਣੇ ਆਉਂਦੀ ਹੈ ਤਾਂ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।
3 ਮੋਬਾਇਲਾਂ ਤੇ ਚਾਂਦੀ ਦੇ ਗਹਿਣਿਆਂ ਸਣੇ ਨੌਜਵਾਨ ਕਾਬੂ
NEXT STORY