ਚੰਡੀਗੜ੍ਹ (ਵੈਬ ਡੈਸਕ) - ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅੱਜ ਚੰਡੀਗੜ੍ਹ ਰਿਹਾਇਸ਼ ਵਿਚ ਈਡੀ ਵਲੋਂ ਛਾਪੇਮਾਰੀ ਕੀਤੀ ਗਈ। ਅੱਜ ਸਵੇਰੇ ਈਡੀ ਦੀ ਟੀਮ ਚੰਡੀਗੜ੍ਹ ਦੇ ਸੈਕਟਰ 2 ਵਿਚ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚੀ। ਈਡੀ ਦੀਆਂ ਕਰੀਬ 8 ਗੱਡੀਆਂ ਮੰਤਰੀ ਅਰੋੜਾ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਖੜ੍ਹੀਆ ਨਜ਼ਰ ਆਈਆਂ। ਈਡੀ ਵਲੋਂ ਕੀਤੀ ਗਈ ਅੱਜ ਦੀ ਇਹ ਕਾਰਵਾਈ ਮੰਤਰੀ ਅਰੋੜਾ 'ਤੇ ਕੀਤੀ ਗਈ ਤੀਸਰੀ ਰੇਡ ਹੈ।
ਇਹ ਵੀ ਪੜ੍ਹੋ - 96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ!
ਇਸ ਤੋਂ ਪਹਿਲਾਂ ਈਡੀ ਨੇ ਮੰਤਰੀ ਅਰੋੜਾ 'ਤੇ 17 ਅਪ੍ਰੈਲ ਨੂੰ ਰੇਡ ਕੀਤੀ ਸੀ। ਇਸ ਦੌਰਾਨ ਈਡੀ ਨੇ ਜਾਂਚ ਲਈ ਉਨ੍ਹਾਂ ਦੀਆਂ ਕਈ ਰਿਹਾਇਸ਼ਾਂ ਅਤੇ ਵਪਾਰਕ ਸਥਾਨਾਂ 'ਤੇ ਛਾਪੇਮਾਰੀ ਕੀਤੀ ਸੀ। ਇਸ ਤਾਜ਼ਾ ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੰਤਰੀ ਅਰੋੜਾ ਦੇ ਘਰ ਇਕ ਸਾਲ ਵਿਚ ਤੀਸਰੀ ਵਾਰ ਅਤੇ ਇਕ ਮਹੀਨੇ ਵਿਚ ਦੂਜੀ ਵਾਰ ਈਡੀ ਪਹੁੰਚੀ ਹੈ। ਜਿਸ ਅੱਗੇ ਪੰਜਾਬ ਨਹੀਂ ਝੁਕੇਗਾ।
ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੰਪਨੀ ਤੋਂ ਨਹੀਂ ਮਿਲ ਰਹੀ ਗੈਸ ਸਿਲੰਡਰਾਂ ਦੀ ਸਪਲਾਈ, ਡੀਲਰਾਂ ਨੂੰ ਲੋਕਾਂ ਦੀਆਂ ਸੁਣਨੀਆਂ ਪੈ ਰਹੀਆਂ ਗੱਲਾਂ
NEXT STORY