ਦਸੂਹਾ (ਝਾਵਰ)— ਸੰਤ ਨਿਰੰਕਾਰੀ ਮਿਸ਼ਨ ਦੇ ਸਮਕਾਲੀ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦੇ ਆਸ਼ਿਰਵਾਦ ਅਤੇ ਆਦੇਸ਼ ਨਾਲ ਭੈਣ ਸੁਦਿਕਸ਼ਾ ਨੂੰ ਮਿਸ਼ਨ ਦੇ 6ਵੇਂ ਸਤਿਗੁਰੂ ਦੇ ਰੂਪ 'ਚ ਐਲਾਨਿਆ ਗਿਆ ਹੈ। ਇਸ ਸਬੰਧੀ ਮਿਸ਼ਨ ਦੇ ਇੰਚਾਰਜ ਪ੍ਰੈੱਸ ਅਤੇ ਪਬਲੀਸਿਟੀ ਵਿਭਾਗ ਦੇ ਮਹਾਤਮਾ ਕ੍ਰਿਪਾ ਸਾਗਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਰਸਮੀ ਤੌਰ 'ਤੇ ਇਸ ਦਾ ਐਲਾਨ 17 ਜੁਲਾਈ ਨੂੰ ਬੁਰਾੜੀ ਰੋਡ ਸਥਿਤ ਨਿਰੰਕਾਰੀ ਰੂਹਾਨੀ ਸਥਾਨ ਗਰਾਊਂਡ ਨੰਬਰ-8 'ਚ ਸਵੇਰੇ 11 ਵਜੇ ਸਤਿਸੰਗ ਸਮਾਰੋਹ 'ਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬਾਬਾ ਹਰਦੇਵ ਸਿੰਘ ਜੀ ਦੀਆਂ 3 ਬੇਟੀਆਂ ਸਮਤਾ, ਰੇਨੂਕਾ, ਸੁਦਿਕਸ਼ਾ ਹਨ। ਜਦੋਂ ਬਾਬਾ ਹਰਦੇਵ ਸਿੰਘ ਪੰਜ ਤੱਤਾਂ 'ਚ ਵਿਲੀਨ ਹੋ ਗਏ ਸਨ ਤਾਂ ਉਸ ਸਮੇਂ ਵੀ 5ਵੇਂ ਸਤਿਗੁਰੂ ਦੇ ਤੌਰ 'ਤੇ ਭੈਣ ਸੁਦਿਕਸ਼ਾ ਦਾ ਨਾਂ ਸਾਹਮਣੇ ਆਇਆ ਸੀ ਪਰ ਫਿਰ ਬਾਬਾ ਜੀ ਦੀ ਧਰਮ ਪਤਨੀ ਸਵਿੰਦਰ ਹਰਦੇਵ ਜੀ ਨੂੰ ਬਤੌਰ 5ਵੇਂ ਸਤਿਗੁਰੂ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ।
ਅੰਮ੍ਰਿਤਸਰ : 24 ਸਾਲਾ ਨੌਜਵਾਨ ਨੇ ਨਾਬਾਲਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY