ਲੁਧਿਆਣਾ (ਨਰਿੰਦਰ)— ਜੇਕਰ ਤੁਸੀਂ ਵੀ ਗੋਲਗੱਪੇ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਵੀ ਬੇਹੱਦ ਖਾਸ ਹੋਵੇਗੀ। ਲੁਧਿਆਣਾ ਦੇ ਸਰਦਾਰ ਜੀ ਚਾਟ ਵਾਲਿਆਂ ਦੇ 40 ਤਰ੍ਹਾਂ ਦੇ ਗੋਲਗੱਪੇ ਖਾਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਗੋਲ ਗੱਪੇ ਬਣਾਉਣ ਵਾਲੇ ਰਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਗੋਲਗੱਪੇ ਪੂਰੀ ਤਰ੍ਹਾਂ ਔਰਗੇਨਿਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਕੈਮੀਕਲ ਗੋਲ-ਗੱਪਿਆਂ ਦਾ ਪਾਣੀ ਬਣਾਉਣ ਲਈ ਨਹੀਂ ਵਰਤਦੇ ਹਨ।
ਇਹ ਵੀ ਪੜ੍ਹੋ: ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਕੋਈ ਇਹ ਸਾਬਤ ਕਰ ਦੇਵੇ ਤਾਂ ਉਸ ਨੂੰ ਬਕਾਇਦਾ 50 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ, ਇਸ ਦਾ ਬਕਾਇਦਾ ਬੋਰਡ ਬਣਾ ਕੇ ਰੇਹੜੀ ਦੇ ਬਾਹਰ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਰੈਸਟੋਰੈਂਟ ਚਲਾਉਂਦੇ ਸਨ ਪਰ ਘਾਟਾ ਪੈਣ ਕਰਕੇ ਤਾਲਾਬੰਦੀ ਦੌਰਾਨ ਉਹ ਲੁਧਿਆਣਾ ਆ ਗਏ ਅਤੇ ਬੀਤੇ 2 ਮਹੀਨਿਆਂ ਤੋਂ ਇਥੇ ਹੀ ਗੋਲਗੱਪੇ ਖਵਾ ਰਹੇ ਹਨ।
ਇਹ ਵੀ ਪੜ੍ਹੋ: ਜਾਖੜ ਦਾ ਮੋਦੀ 'ਤੇ ਤੰਜ, ਕਿਹਾ-ਦੇਸ਼ ਦੀ ਆਰਥਿਕ ਬਰਬਾਦੀ ਦਾ ਦੂਜਾ ਨਾਂ ਮੋਦੀ ਸਰਕਾਰ
ਰਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਜਿਹੜੇ ਗੋਲਗੱਪੇ ਉਹ ਲੋਕਾਂ ਨੂੰ ਖਵਾਉਂਦੇ ਹਨ, ਉਹ ਵੀ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਹੁੰਦੇ ਹਨ। ਇਹ ਗੋਲਗੱਪੇ ਆਟੇ ਅਤੇ ਸੂਜੀ ਨੂੰ ਮਿਕਸ ਕਰਕੇ ਬਣਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਸਾਲੇ ਵੀ ਉਹ ਘਰ ਲਿਆ ਕੇ ਪੀਸਦੇ ਹਨ। ਉਹ ਬਾਹਰ ਦੇ ਮਸਾਲਿਆਂ ਦੀ ਵਰਤੋਂ ਨਹੀਂ ਕਰਦੇ ਹਨ।
ਇਹ ਵੀ ਪੜ੍ਹੋ: ਜਲੰਧਰ: ਪੰਜਾਬ ਲਈ ਬਹਾਦਰੀ ਦੀ ਮਿਸਾਲ ਬਣ ਚੁੱਕੀ ਕੁਸੁਮ ਲਈ ਕੈਪਟਨ ਨੇ ਭੇਜੀ ਵਿੱਤੀ ਮਦਦ
ਉਨ੍ਹਾਂ ਕਿਹਾ ਕਿ ਪੂਰੇ ਹਫਤੇ ਉਹ ਗਾਹਕਾਂ ਨੂੰ ਫਲੇਵਰ ਬਦਲ-ਬਦਲ ਕੇ ਗੋਲਗੱਪੇ ਖਵਾਉਂਦੇ ਹਨ । ਇਸ ਤਰ੍ਹਾਂ ਪੂਰੇ ਹਫ਼ਤੇ ਉਹ ਲੋਕਾਂ ਨੂੰ 40 ਤਰ੍ਹਾਂ ਦੇ ਗੋਲਗੱਪੇ ਖਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਉਸ ਲਈ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਦੇ ਗੋਲਗੱਪੇ ਖਾ ਕੇ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਉਨ੍ਹਾਂ ਕਿਹਾ ਕਿ ਇਨ੍ਹਾਂ 40 ਤਰ੍ਹਾਂ ਦੇ ਗੋਲਗੱਪਿਆਂ ਨੂੰਾ ਬੱਚੇ ਵੀ ਖਾ ਸਕਦੇ ਹਨ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਦੋਹਰਾ ਕਤਲ: ਨਸ਼ੇੜੀ ਪੁੱਤ ਨੇ ਪਿਓ ਤੇ ਮਤਰੇਈ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਉਧਰ ਦੂਜੇ ਪਾਸੇ ਗੋਲਗੱਪੇ ਖਾਣ ਆਏ ਲੋਕਾਂ ਨੇ ਵੀ ਇਹ ਦੱਸਿਆ ਕਿ ਅਜਿਹੇ ਗੋਲਗੱਪੇ ਉਨ੍ਹਾਂ ਨੇ ਕਦੇ ਜ਼ਿੰਦਗੀ 'ਚ ਨਹੀਂ ਖਾਧੇ, ਲੋਕਾਂ ਨੇ ਕਿਹਾ ਕਿ ਕਈ ਤਰ੍ਹਾਂ ਦੇ ਗੋਲਗੱਪੇ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਸਿਹਤ 'ਤੇ ਵੀ ਮਾੜਾ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਿਹਤ ਦੇ ਨਾਲ ਸੁਆਦ ਵੀ ਚੰਗਾ ਹੁੰਦਾ ਹੈ।
ਇਹ ਵੀ ਪੜ੍ਹੋ:ਸੁਰਖੀਆਂ 'ਚ ਕਪੂਰਥਲਾ ਕੇਂਦਰੀ ਜੇਲ, ਮਾਮੂਲੀ ਗੱਲ ਪਿੱਛੇ ਵਾਰਡਨਾਂ ਨੇ ਡਿਪਟੀ ਸੁਪਰਡੈਂਟ 'ਤੇ ਕੀਤਾ ਹਮਲਾ
ਨਵੀਂ ਵਜੀਫ਼ਾ ਸਕੀਮ ਸ਼ੁਰੂ ਕਰਕੇ ਸੂਬੇ ਦੇ ਐੱਸ.ਸੀ.ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤਾ: ਧਰਮਸੋਤ
NEXT STORY