ਐਸ.ਏ.ਐਸ.ਨਗਰ,(ਪਰਦੀਪ) :ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਉਥੇ ਹੀ ਸੋਮਵਾਰ ਨੂੰ ਐਸ. ਏ .ਐਸ. ਨਗਰ 'ਚ ਕੋਵਿਡ-19 ਦੇ 117 ਪਾਜ਼ੇਟਿਵ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 106 ਮਰੀਜ਼ ਠੀਕ ਹੋਏ ਹਨ, ਜਦਕਿ 5 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਮਾਮਲਿਆਂ 'ਚ ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚੋਂ 40 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 30, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 3 ਕੇਸ, ਜੀਰਕਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 13, ਬਲਾਕ ਬੂਥਗੜ੍ਹ, ਜਿਸ ਵਿਚ ਕੁਰਾਲੀ ਵੀ ਸ਼ਾਮਲ ਹੈ, ਦੇ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 7 ਕੇਸ, ਬਨੂੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 5, ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 15 ਕੇਸ ਅਤੇ ਲਾਲੜੂ ਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 4 ਕੇਸ ਸ਼ਾਮਲ ਹਨ।
ਅੱਜ 106 ਮਰੀਜ਼ ਠੀਕ ਹੋ ਗਏ ਜਦਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ 'ਚ ਡੇਰਾਬੱਸੀ ਤੋਂ 56 ਸਾਲਾ ਵਿਅਕਤੀ (ਸ਼ੂਗਰ ਤੇ ਹਾਈਪਰਟੈਂਸ਼ਨ), ਸੈਕਟਰ 68 ਤੋਂ 34 ਸਾਲਾ ਵਿਅਕਤੀ, ਮੌਲੀ ਬੈਦਵਾਨ ਤੋਂ 70 ਸਾਲਾ ਬੀਬੀ (ਓਬੈਸਟੀ), ਮਟੌਰ ਤੋਂ 30 ਸਾਲਾ ਵਿਅਕਤੀ (ਕੈਂਸਰ), ਬਲਟਾਣਾ ਤੋਂ 65 ਸਾਲਾ ਵਿਅਕਤੀ ਸ਼ਾਮਲ ਹੈ।ਜ਼ਿਲ੍ਹੇ ਵਿੱਚ ਹੁਣ ਤਕ ਦਰਜ ਕੀਤੇ ਗਏ ਕੁਲ ਕੇਸਾਂ ਦੀ ਗਿਣਤੀ 2819 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 1247, ਠੀਕ ਹੋਏ ਮਰੀਜ਼ਾਂ ਦੀ ਗਿਣਤੀ 1515 ਹੈ ਅਤੇ 57 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਬਹਿਰੀਨ ਗਏ ਪੰਜਾਬੀ ਦੀ ਸ਼ੱਕੀ ਹਾਲਾਤ 'ਚ ਮੌਤ
NEXT STORY