ਜਲੰਧਰ (ਬਿਊਰੋ) : ਜਿੱਥੇ ਅਦਾਕਾਰਾ ਜਪੁਜੀ ਖਹਿਰਾ ਅੰਮ੍ਰਿਤਸਰ ਵਿੱਚ ਕਿਸਾਨਾਂ ਦੇ ਹੱਕ ਵਿੱਚ ਧਰਨਾ ਦੇ ਰਹੀ ਹੈ, ਉਥੇ ਹੀ ਸਾਹਨੇਵਾਲ ਹਲਕਾ ਦੇ ਪਿੰਡ ਗੰਗੂ ਚੱਕ 'ਚ ਸਤਵਿੰਦਰ ਬਿੱਟੀ ਵਲੋਂ ਟਰੈਕਟਰਾਂ 'ਤੇ ਰੈਲੀ ਕੱਢੀ ਗਈ। ਇਸ ਮੌਕੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨ ਦੇ ਹਿੱਤ ਵਿਚ ਹੈ ਅਤੇ ਕਿਸਾਨ ਨਾਲ ਖੜ੍ਹੀ ਹੈ। ਸਤਵਿੰਦਰ ਬਿੱਟੀ ਨੇ ਕਿਹਾ ਕਿ ਮੋਦੀ ਚਾਹੁੰਦਾ ਹੈ ਕਿ ਬਾਹਰੋਂ ਬਾਹਰ ਵੱਡੇ ਘਰਾਨੇ ਕਿਸਾਨੀ 'ਤੇ ਕਬਜ਼ਾ ਕਰ ਲੈਣ। ਮੋਦੀ ਸਰਕਾਰ ਔਰੰਗਜੇਬ ਵਾਲੀਆਂ ਨੀਤੀਆਂ ਅਪਣਾ ਰਹੇ ਹਨ, ਜੋ ਕਿ ਅਸੀਂ ਕਦੇ ਨਹੀਂ ਹੋਣ ਦਿਆਂਗੇ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ. ਡੀ. ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਐਨ. ਡੀ. ਏ. ਨਾਲ ਪਹਿਲਾਂ ਹੀ ਨਾਤਾ ਤੋੜ ਲੈਂਦੀ, ਜਿਸ ਸਮੇਂ ਇਹ ਆਰਡੀਨੈਂਸ ਲਿਆਂਦੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਕੋਲ 80 ਸੀਟਾਂ ਇਸ ਲਈ ਹਨ ਕਿਉਂਕਿ ਇਹ ਕਿਸਾਨ ਹਿੱਤ ਨੂੰ ਧਿਆਨ ਰੱਖਣ ਵਾਲੀ ਪਾਰਟੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ। ਭਾਵੇਂ ਕੋਈ ਵੀ ਲੜਾਈ ਹੋਵੇ, ਪੰਜਾਬ ਦੇ ਹਿੱਤਾਂ ਲਈ ਭਾਵੇਂ ਪਾਣੀ ਦੀ ਗੱਲ ਕੀਤੀ ਜਾਵੇ ਜਾਂ ਹੋਰ ਕੋਈ ਗੱਲ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪੰਜਾਬ ਦੇ ਹਿੱਤਾਂ ਵਾਸਤੇ ਲੜਾਈ ਲੜਦੇ ਹਨ ਤੇ ਲੜਦੇ ਰਹਿਣਗੇ। ਇਸ ਮੌਕੇ ਪਹੁੰਚੇ ਕਿਸਾਨਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੂੰ ਇਹ ਕਾਲਾ ਬਿੱਲ ਵਾਪਸ ਲੈਣਾ ਚਾਹੀਦਾ ਹੈ। ਕਿਸਾਨ ਕਦੇ ਵੀ ਇਸ ਕਾਨੂੰਨ ਨੂੰ ਸਵੀਕਾਰ ਨਹੀਂ ਕਰਨਗੇ।
ਦੱਸਣਯੋਗ ਹੈ ਕਿ ਇਸ ਬਿੱਲ ਖ਼ਿਲਾਫ਼ ਹਰ ਸਿਆਸੀ ਪਾਰਟੀ ਇੱਕ ਮੰਚ ਉੱਤੇ ਇੱਕਠੀਆਂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਵੀ ਆਪਣਾ ਰੋਸ ਪ੍ਰਗਟਾਇਆ ਜਾ ਚੁੱਕਾ ਹੈ। ਗਾਇਕ ਸਿੱਪੀ ਗਿੱਲ ਨੇ ‘ਆਸ਼ਿਕ਼ ਮਿੱਟੀ ਦੇ’ ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ ‘ਅੱਖਾਂ ਖੋਲ੍ਹ’ ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।
ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ ’ਤੇ ਪਾਬੰਦੀ
NEXT STORY