ਕੌਹਰੀਆਂ/ਦਿੜ੍ਹਬਾ,(ਸ਼ਰਮਾ/ਅਜੇ/ਸਰਾਓ)- ਅੱਜ ਪਿੰਡ ਕੈਪਰ ਨੇੜੇ ਇਕ ਨਿੱਜੀ ਸਕੂਲ ਦਿੜ੍ਹਬਾ ਦੀ ਵੈਨ ਡਰਾਈਵਰ ਦੀ ਅਣਗਹਿਲੀ ਕਾਰਨ ਪਲਟ ਗਈ, ਜਿਸ ਕਾਰਨ ਕਰੀਬ 7-8 ਬੱਚੇ ਜ਼ਖਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ।
ਬੁੱਧ ਰਾਮ ਪੁੱਤਰ ਰੋਡਾ ਸਿੰਘ ਵਾਸੀ ਖੇੜੀਨਾਗਾ ਨੇ ਦੱਸਿਆ ਕਿ ਇਸ ਵੈਨ ਵਿਚ ਮੇਰਾ ਲੜਕਾ ਵੀ ਸੀ ਜਿਸ ਦਾ ਪੈਰ ਨਕਾਰਾ ਹੋ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ ਸਕੂਲ ਵੱਲੋਂ ਕੋਈ ਵੀ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਜ਼ਖਮੀ ਬੱਚਿਆਂ ਦੀ ਕੋਈ ਦੇਖਭਾਲ ਨਹੀਂ ਕੀਤੀ ਸਗੋਂ ਬੱਚੇ ਵੱਖ-ਵੱਖ ਥਾਵਾਂ 'ਤੇ ਇਲਾਜ ਲਈ ਤੜਪਦੇ ਰਹੇ। ਹਾਦਸੇ ਵਾਲੀ ਵੈਨ ਬਿਲਕੁਲ ਹੀ ਖਟਾਰਾ ਕਿਸਮ ਦੀ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਹਾਦਸੇ ਵਾਲੀ ਵੈਨ ਦਾ ਡਰਾਈਵਰ ਸਕੂਲ ਮੈਨੇਜਮੈਂਟ ਨਾਲ ਪੈਸਿਆਂ ਦੇ ਲੈਣ-ਦੇਣ ਕਾਰਨ ਲੜ ਕੇ ਆਇਆ ਸੀ ਜਿਸ ਕਾਰਨ ਚਿੰਤਾ ਵਿਚ ਸੀ।
ਕੀ ਕਹਿਣਾ ਹੈ ਸਕੂਲ ਪ੍ਰਬੰਧਕਾਂ ਦਾ
ਇਸ ਸਬੰਧੀ ਜਦੋਂ ਸਕੂਲ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਵੈਨ ਬੱਚੇ ਲਿਆਉਣ ਲਈ ਠੇਕੇ 'ਤੇ ਰੱਖੀ ਹੋਈ ਹੈ ਜਿਸ ਦਾ ਸਕੂਲ ਨਾਲ ਕੋਈ ਸਬੰਧ ਨਹੀਂ ਹੈ।
ਡਿਊਟੀ 'ਤੇ ਤਾਇਨਾਤ ਏ. ਐੱਸ. ਆਈ. ਸਮੇਤ 2 ਪੁਲਸ ਕਰਮਚਾਰੀਆਂ 'ਤੇ ਕੀਤਾ ਦਾਤਰ ਨਾਲ ਹਮਲਾ
NEXT STORY