ਮੋਗਾ, (ਆਜ਼ਾਦ)- ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਮੋਗਾ ਪੁਲਸ ਨੇ ਔਰਤ ਸਮੇਤ 12 ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।
ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪਿੰਡ ਇੰਦਗੜ੍ਹ ਕੋਲ ਜਾ ਰਹੇ ਸਨ ਤਾਂ ਸੁਰੇਸ਼ ਸਿੰਘ ਉਰਫ ਕਾਲੂ ਨਿਵਾਸੀ ਪਿੰਡ ਮਲਸੀਆਂ ਬਾਜਨ (ਲੁਧਿਆਣਾ) ਨੂੰ ਕਾਬੂ ਕਰ ਕੇ ਉਸ ਤੋਂ 6 ਕਿਲੋ ਚੂਰਾ- ਪੋਸਤ ਬਰਾਮਦ ਕੀਤਾ।
ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਪੂਰੇ ਕੋਲ ਸੰਦੀਪ ਸਿੰਘ ਉਰਫ ਸੀਪਾ ਨਿਵਾਸੀ ਗੁਜਰਾਂਵਾਲੀ ਬਸਤੀ ਲੰਡੇਕੇ ਨੂੰ ਕਾਬੂ ਕਰ ਕੇ 5 ਕਿਲੋ ਚੂਰਾ-ਪੋਸਤ ਬਰਾਮਦ ਕੀਤਾ।
ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਆਲਮਵਾਲਾ ਦੇ ਕੋਲ ਹਰਜਿੰਦਰ ਸਿੰਘ ਨਿਵਾਸੀ ਬਾਦਲ ਪੱਤੀ ਰੋਡੇ ਨੂੰ ਕਾਬੂ ਕਰ ਕੇ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਪਿੰਡ ਚੂਹੜਚੱਕ ਕੋਲੋਂ ਮੋਟਰਸਾਈਕਲ ਸਵਾਰ ਅਮਨਦੀਪ ਸਿੰਘ ਅਤੇ ਵਿਕਰਮਜੀਤ
ਸਿੰਘ ਦੋਵੇਂ ਨਿਵਾਸੀ ਪਿੰਡ ਗਾਲਿਬ ਕਲਾਂ ਨੂੰ ਕਾਬੂ ਕਰ ਕੇ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਥਾਣਾ ਸਮਾਲਸਰ ਦੇ ਇੰਚਾਰਜ ਮੇਜਰ ਸਿੰਘ ਨੇ ਇਕ ਔਰਤ ਜਸਪਾਲ ਬੀਬੀ ਨਿਵਾਸੀ ਪਿੰਡ ਸਮਾਲਸਰ ਨੂੰ ਕਾਬੂ ਕਰ ਕੇ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣੇਦਾਰ ਵਕੀਲ ਸਿੰਘ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਨਿਵਾਸੀ ਪਿੰਡ ਸਮਾਲਸਰ ਨੂੰ ਕਾਬੂ ਕਰ ਕੇ 60 ਨਸ਼ੀਲੀਆਂ ਬਰਾਮਦ ਕੀਤੀਆਂ।
ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮੰਗਲ ਸਿੰਘ ਨੇ ਭਾਗ ਸਿਨੇਮਾ ਦੇ ਕੋਲ ਅਰਸ਼ਦੀਪ ਸਿੰਘ ਉਰਫ ਦੀਪਕ ਨਿਵਾਸੀ ਪਿੰਡ ਬੱਗੇਆਣਾ ਮੋਗਾ ਨੂੰ ਕਾਬੂ ਕਰ ਕੇ 100 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਥਾਣਾ ਸਿਟੀ ਸਾਊਥ ਮੋਗਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਪਹਾੜਾ ਸਿੰਘ ਚੌਕ ਮੋਗਾ 'ਚ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ 'ਤੇ ਹਰਦੀਪ ਸਿੰਘ ਦੀਪ ਨਿਵਾਸੀ ਪੱਤੀ ਮੁਹੱਬਤ ਮੋਗਾ ਨੂੰ ਕਾਬੂ ਕਰ ਕੇ ਉਸ ਕੋਲੋਂ 70 ਗ੍ਰਾਮ ਨਸ਼ੀਲਾ
ਪਾਊਡਰ ਬਰਾਮਦ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਕ੍ਰਿਸ਼ਨ ਕੁਮਾਰ ਨੇ ਪਿੰਡ ਮਦਾਰਪੁਰ ਕੋਲ ਬਲਵਿੰਦਰ ਸਿੰਘ ਨਿਵਾਸੀ ਪਿੰਡ ਮਦਾਰਪੁਰ ਨੂੰ ਕਾਬੂ ਕਰ ਕੇ 255 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਥਾਣਾ ਅਜੀਤਵਾਲ ਦੇ ਹੌਲਦਾਰ ਬਲਜਿੰਦਰ ਸਿੰਘ ਨੇ ਦਾਣਾ ਮੰਡੀ 'ਚ ਅਜੀਤਵਾਲ ਕੋਲ ਕੁਲਦੀਪ ਸਿੰਘ ਨਿਵਾਸੀ ਪਿੰਡ ਚਕਰ (ਹਠੂਰ) ਅਤੇ ਲਖਵਿੰਦਰ ਸਿੰਘ ਨਿਵਾਸੀ ਪਿੰਡ ਮੀਨੀਆਂ ਨੂੰ ਕਾਬੂ ਕਰ ਕੇ 18 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ।
350 ਸਾਲਾ ਪ੍ਰਕਾਸ਼ ਪੁਰਬ : ਅੱਜ ਤੋਂ ਹੋਵੇਗੀ ਸਮਾਗਮਾਂ ਦੀ ਸ਼ੁਰੂਆਤ
NEXT STORY