ਖੰਨਾ, (ਸੁਨੀਲ)- ਐੱਸ. ਡੀ. ਓ. ਦੇ ਅਹੁਦੇ 'ਤੇ ਤਾਇਨਾਤ ਮਨਪ੍ਰੀਤ ਸਿੰਘ ਲੱਕੀ ਵਾਸੀ ਮਾਤਾ ਰਾਣੀ ਮੁਹੱਲਾ ਨਜ਼ਦੀਕ ਆਰੀਆ ਪੁੱਤਰੀ ਪਾਠਸ਼ਾਲਾ ਨੇ ਵਿਸਾਖੀ ਮੌਕੇ ਆਪਣੀ ਨਵੀਂ ਕੋਠੀ ਜੋ ਕਿ ਐੱਨ. ਆਰ. ਆਈ. ਕਾਲੋਨੀ ਦੋਰਾਹਾ ਵਿਖੇ ਬਣਾਈ ਹੈ, ਦੇ ਸਬੰਧ 'ਚ ਐਤਵਾਰ ਮਹੂਰਤ ਰੱਖਿਆ ਗਿਆ ਸੀ। ਇਸ ਮੌਕੇ ਕਾਫ਼ੀ ਲੋਕ ਇਸ ਸਮਾਰੋਹ 'ਚ ਭਾਗ ਲੈਣ ਲਈ ਕੋਠੀ 'ਚ ਮੌਜੂਦ ਸਨ। ਉਦੋਂ ਹੀ ਉਨ੍ਹਾਂ ਦਾ ਇਕਲੌਤਾ ਚਾਰ ਸਾਲਾਂ ਦਾ ਪੁੱਤਰ ਜਪਜੋਤ ਸਿੰਘ ਆਪਣੇ ਦੋਸਤਾਂ ਦੇ ਨਾਲ ਕੋਠੀ ਦੇ ਅੰਦਰ ਲੱਗੇ ਸਟੇਨਸ ਸਟੀਲ ਦੇ ਰੇਲਿੰਗ ਵਾਲੇ ਗੇਟ ਨਾਲ ਖੇਡ ਰਿਹਾ ਸੀ ਕਿ ਅਚਾਨਕ ਜ਼ਿਆਦਾ ਬੋਝ ਦੇ ਕਾਰਨ ਗੇਟ ਦਾ ਲਾਕ ਟੁੱਟ ਗਿਆ ਅਤੇ ਭਾਰੀ ਗੇਟ ਬੱਚੇ 'ਤੇ ਆ ਡਿੱਗਿਆ। ਰੌਲਾ ਪੈਣ 'ਤੇ ਪਰਿਵਾਰ ਦੇ ਲੋਕ ਤੇ ਹੋਰ ਰਿਸ਼ਤੇਦਾਰ ਮੌਕੇ 'ਤੇ ਜਦੋਂ ਪੁੱਜੇ ਤਾਂ ਬੱਚੇ ਨੂੰ ਪਹਿਲਾਂ ਦੋਰਾਹਾ ਦੇ ਸਿੱਧੂ ਹਸਪਤਾਲ 'ਚ ਡਾਕਟਰਾਂ ਨੂੰ ਦਿਖਾਇਆ, ਉੱਥੇ ਡਾਕਟਰਾਂ ਵਲੋਂ ਉਸਨੂੰ ਅਪੋਲੋ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਮ੍ਰਿਤਕ ਦਾ ਪਿਤਾ ਪਹਿਲਾਂ ਗੰਗਾਨਗਰ 'ਚ ਐੱਸ. ਡੀ. ਓ. ਦੇ ਅਹੁਦੇ 'ਤੇ ਤਾਇਨਾਤ ਸੀ ਤੇ ਹੁਣ ਪਟਿਆਲਾ 'ਚ ਉਸਦੀ ਨਿਯੁਕਤੀ ਹੋਈ ਹੈ। ਇਸ ਦਰਦਨਾਕ ਘਟਨਾ ਕਾਰਨ ਪੂਰੇ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਪੀ. ਵੀ. ਆਰ. ਸਿਨੇਮਾ 'ਚ ਫਿਲਮ ਦੌਰਾਨ ਸੀਟੀ ਵਜਾਉਣ ਨੂੰ ਲੈ ਕੇ 2 ਧਿਰਾਂ 'ਚ ਹੋਇਆ ਹੁੰਗਾਮਾ
NEXT STORY