ਕਾਠਗੜ੍ਹ, (ਰਾਜੇਸ਼)- ਸਵੱਛ ਭਾਰਤ ਮੁਹਿੰਮ ਅਧੀਨ ਘਰ-ਘਰ ਪਖਾਨੇ ਬਣਾਉਣ ਦੀ ਚਲਾਈ ਗਈ ਸਕੀਮ ਤਹਿਤ ਸ਼ੁਰੂ ਕੀਤੇ ਕੰਮ 'ਚ ਲਾਭਪਾਤਰੀਆਂ ਦੇ ਖਾਤਿਆਂ 'ਚ ਸਮੇਂ ਸਿਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਾਲੀ ਮਦਦ ਦੀਆਂ ਕਿਸ਼ਤਾਂ ਦੇ ਪੈਸੇ ਨਾ ਪੈਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਦੁੱਗੀ ਨੇ ਦੱਸਿਆ ਕਿ ਸਾਲ 2016 'ਚ ਪਿੰਡ ਦੇ 52 ਲਾਭਪਤਾਰੀਆਂ ਨੇ ਪਖਾਨਿਆਂ ਲਈ ਫਾਰਮ ਭਰੇ ਸਨ, ਜਿਨ੍ਹਾਂ 'ਚੋਂ ਸਿਰਫ 5 ਕੇਸ ਹੀ ਪਾਸ ਹੋਏ ਤੇ ਪਾਸ ਕੇਸਾਂ ਦੇ ਖਾਤਿਆਂ 'ਚ ਪਹਿਲੀ ਕਿਸ਼ਤ ਦੇ 5-5 ਹਜ਼ਾਰ ਰੁਪਏ ਤਾਂ ਮਹਿਕਮਾ ਜਲ ਸਪਲਾਈ ਤੇ ਸੈਨੀਟੇਸ਼ਨ ਵੱਲੋਂ ਸਾਲ 2016 'ਚ ਪਾ ਦਿੱਤੇ ਗਏ ਪਰ ਉਸ ਤੋਂ ਬਾਅਦ ਅੱਜ ਤੱਕ ਵੀ ਦੂਜੀ ਕਿਸ਼ਤ ਦੇ ਪੈਸੇ ਨਹੀਂ ਪਾਏ ਗਏ, ਜਿਸ ਕਾਰਨ ਲਾਭਪਾਤਰੀਆਂ 'ਚ ਵਿਭਾਗ ਪ੍ਰਤੀ ਰੋਸ ਹੈ। ਉਨ੍ਹਾਂ ਨੇ ਕਈ ਵਾਰ ਵਿਭਾਗ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਪਰ ਉਨ੍ਹਾਂ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜੋ 7-8 ਸਾਲ ਪਹਿਲਾਂ ਕੱਚੇ ਪਖਾਨੇ ਬਣਾਏ ਗਏ ਸਨ, ਜੋ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਉਨ੍ਹਾਂ ਵਿਭਾਗ ਨੂੰ ਚਿਤਾਵਨੀ ਦਿੰਦੇ ਦੱਸਿਆ ਕਿ ਉਹ ਲੋਕਾਂ ਦੀ ਸਮੱਸਿਆ ਨੂੰ ਲੈ ਕੇ 24 ਅਪ੍ਰੈਲ ਨੂੰ ਵਿਭਾਗ ਦੇ ਦਫ਼ਤਰ ਬਲਾਚੌਰ ਵਿਖੇ ਲਗਾਤਾਰ ਧਰਨੇ 'ਤੇ ਬੈਠਣਗੇ।
ਕੀ ਕਹਿੰਦੇ ਹਨ ਜੇ.ਈ. : ਜੇ.ਈ. ਨਰਿੰਦਰ ਕੁਮਾਰ ਨੇ ਕਿਹਾ ਕਿ ਲਿਸਟ 52 ਕੇਸਾਂ ਦੀ ਸੀ ਪਰ ਉਨ੍ਹਾਂ 'ਚੋਂ 46 ਬਿਨੇਕਾਰ ਪਹਿਲਾਂ ਹੀ ਸਰਕਾਰੀ ਲਾਭ ਲੈ ਚੁੱਕੇ ਹਨ ਤੇ ਇਹ ਡਿਟੇਲ ਸਾਰੀ ਬਾਲ ਵਿਕਾਸ ਵਿਭਾਗ ਵੱਲੋਂ ਤਿਆਰ ਕੀਤੀ ਗਈ ਸੀ। ਜਦੋਂ ਪਾਸ ਕੀਤੇ ਗਏ 6 ਕੇਸਾਂ 'ਚੋਂ ਇਕ ਪਰਿਵਾਰ ਨੇ ਕੰਮ ਸ਼ੁਰੂ ਹੀ ਨਹੀਂ ਕਰਵਾਇਆ। 5 ਲਾਭਪਾਤਰੀਆਂ ਦੇ ਖਾਤਿਆਂ 'ਚ ਵਿਭਾਗ ਵੱਲੋਂ ਸਾਢੇ 7-7 ਹਜ਼ਾਰ ਰੁਪਏ ਪਾ ਦਿੱਤੇ ਗਏ ਪਰ ਉਨ੍ਹਾਂ ਨੇ ਪਖਾਨਿਆਂ ਦਾ ਨਿਰਮਾਣ ਵਿਭਾਗ ਵੱਲੋਂ ਦੱਸੇ ਗਏ ਡਿਜ਼ਾਈਨ ਮੁਤਾਬਿਕ ਨਹੀਂ ਕਰਵਾਇਆ ਜਿਸ ਨੂੰ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਚੈੱਕ ਕਰ ਕੇ ਬਾਕੀ ਰਹਿੰਦੇ ਪੈਸੇ ਪਾਏ ਜਾਣਗੇ।
ਜਬਰ-ਜ਼ਨਾਹ ਦੀਆਂ ਘਟਨਾਵਾਂ ਖਿਲਾਫ ਸੀ. ਪੀ. ਆਈ. ਤੇ ਸੀ. ਪੀ. ਐੱਮ. ਵੱਲੋਂ ਅਰਥੀ ਫੂਕ ਪ੍ਰਦਰਸ਼ਨ
NEXT STORY