ਮੋਹਾਲੀ (ਨਿਆਮੀਆਂ) : ਕੇਂਦਰ ਸਰਕਾਰ ਸੈਮੀਕੰਡਕਟਰ ਲੈਬੋਰਟਰੀ (ਕੇਂਦਰ ਸਰਕਾਰ ਦਾ ਅਦਾਰਾ) ਦਾ ਆਧੁਨਿਕੀਕਰਣ ਅਤੇ ਉਸ ਦਾ ਵਿਸਥਾਰ ਕਰਨ ਜਾ ਰਹੀ ਹੈ। ਦੇਸ਼ 'ਚ ਇਹ ਕੇਂਦਰ ਸਰਕਾਰ ਦਾ ਆਪਣੀ ਕਿਸਮ ਦਾ ਇੱਕੋ-ਇੱਕ ਅਦਾਰਾ ਹੈ, ਜਿੱਥੇ ਕਿ ਸੈਮੀ ਕੰਡਕਟਰ ਦੀ ਫੈਬਰੀਕੇਸ਼ਨ ਹੁੰਦੀ ਹੈ। ਇਹ ਸੈਮੀ ਕੰਡਕਟਰ ਤੋਂ ਬਣੇ ਹੋਏ ਇੰਟੇਗ੍ਰੇਟਿਡ ਸਰਕਟ (ਆਈ. ਸੀ.) ਅਤੇ ਹੋਰ ਯੰਤਰ ਸਮਾਰਟ ਫੋਨ ਦੇ ਪੈਨਲ ਦੇ ਡਿਸਪਲੇ, ਲੈਪਟਾਪ, ਟੀ. ਵੀ. ਸਕਰੀਨ, ਆਧੁਨਿਕ ਹਥਿਆਰਾਂ ਅਤੇ ਆਟੋਮੋਬਾਈਲਜ਼ 'ਚ ਵਰਤੇ ਜਾਂਦੇ ਹਨ। 1984 'ਚ ਸੈਮੀ ਕੰਡਕਟਰ ਕੰਪਲੈਕਸ ਲਿਮਟਿਡ (ਐੱਸ. ਸੀ. ਐੱਲ.) ਨਾਂ ਨਾਲ ਇਸ ਅਦਾਰੇ ਨੇ ਸੈਮੀ ਕੰਡਕਟਰ ਦੇ ਖੇਤਰ 'ਚ ਕਦਮ ਰੱਖਿਆ ਅਤੇ ਉਤਪਾਦਨ ਸ਼ੁਰੂ ਕਰ ਦਿੱਤਾ ਸੀ ਪਰ 7 ਫਰਵਰੀ, 1989 ਨੂੰ ਭਿਆਨਕ ਅਗਨੀਕਾਂਡ ਹੋਣ ਕਾਰਨ ਸੈਮੀ ਕੰਡਕਟਰ ਕੰਪਲੈਕਸ ਲਿਮਟਿਡ ਦੀ ਫੈਬ ਬਿਲਕੁਲ ਸੜ ਕੇ ਸੁਆਹ ਹੋ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਅਲਰਟ ਜਾਰੀ, ਇਸ ਤਾਰੀਖ਼ ਤੱਕ ਪਵੇਗਾ ਭਾਰੀ ਮੀਂਹ
ਉਸ ਵੇਲੇ ਹੋਏ ਨੁਕਸਾਨ ਦਾ ਅੰਦਾਜ਼ਾ 200 ਕਰੋੜ ਰੁਪਏ ਲਗਾਇਆ ਗਿਆ ਸੀ। ਇਸ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਵੀ ਰਹੱਸ ਬਣਿਆ ਹੋਇਆ ਹੈ। ਹਾਲਾਂਕਿ ਬਹੁਤ ਸਾਰੀਆਂ ਜਾਂਚ ਏਜੰਸੀਆਂ ਵੱਲੋਂ ਇਸ ਘਟਨਾ ਤੋਂ ਬਾਅਦ ਲੰਬੀ-ਚੌੜੀ ਜਾਂਚ ਦਾ ਦੌਰ ਵੀ ਚੱਲਿਆ ਸੀ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਉਂ ਲੱਗੀ ਸੀ? 1997 'ਚ ਐੱਸ. ਸੀ. ਐੱਲ. 'ਚ ਦੁਬਾਰਾ ਕੁੱਝ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ 2006 'ਚ ਸੈਮੀ ਕੰਡਕਟਰ ਕੰਪਲੈਕਸ ਲਿਮਟਿਡ ਤੋਂ ਇਸ ਨੂੰ ਡਿਪਾਰਟਮੈਂਟ ਆਫ਼ ਸਪੇਸ ਦੇ ਅਧੀਨ ਲਿਆ ਕੇ ਇਸ ਦਾ ਨਾਂ ਸੈਮੀ ਕੰਡਕਟਰ ਲੈਬੋਰਟਰੀ ਰੱਖ ਦਿੱਤਾ ਗਿਆ ਸੀ। ਉਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਵੀ. ਆਰ. ਐਸ. ਵੀ ਦੇ ਦਿੱਤੀ ਗਈ ਸੀ। 15 ਦਸੰਬਰ 2021 ਨੂੰ ਕੇਂਦਰੀ ਕੈਬਨਿਟ ਨੇ ਇਸ ਦੇ ਆਧੁਨੀਕਰਣ ਅਤੇ ਵਪਾਰੀਕਰਨ ਦੀ ਸਹਿਮਤੀ ਦੇ ਦਿੱਤੀ ਸੀ।
ਇਹ ਵੀ ਪੜ੍ਹੋ : ਸ਼ਰਮਨਾਕ : 8 ਮਹੀਨੇ ਦੀ ਧੀ 'ਤੇ ਪਿਸਤੌਲ ਤਾਣ ਰਿਟਾਇਰਡ ਪੁਲਸ ਮੁਲਾਜ਼ਮ ਨੇ ਮਾਂ ਨਾਲ ਬਣਾਏ ਸਰੀਰਕ ਸਬੰਧ
ਐੱਸ. ਸੀ. ਐੱਲ. ਇੱਕ ਅਜਿਹਾ ਅਦਾਰਾ ਰਿਹਾ ਹੈ, ਜਿਸ 'ਚ ਮਿਜ਼ਾਈਲਾਂ ਅਤੇ ਭਾਰਤੀ ਫ਼ੌਜ ਲਈ ਹੋਰ ਆਧੁਨਿਕ ਹਥਿਆਰ ਬਣਾਉਣ ਵਾਸਤੇ ਆਈ. ਸੀ. ਅਤੇ ਹੋਰ ਯੰਤਰ ਇੱਥੇ ਬਣਦੇ ਰਹੇ ਹਨ। ਮੰਗਲ ਗ੍ਰਹਿ ਦੇ 'ਮਾਰਸ ਮਿਸ਼ਨ' ਦੇ ਲਈ 180-ਨੈਨੋ ਮੀਟਰ ਚਿੱਪ ਅਤੇ ਹੋਰ ਚਿੱਪਾਂ ਇੱਥੇ ਹੀ ਈਜਾਦ ਕੀਤੀਆਂ ਗਈਆਂ ਅਤੇ ਬਣਾਈਆਂ ਗਈਆਂ। ਐੱਸ. ਸੀ. ਐੱਲ. 'ਚ ਵੈਰੀ ਲਾਰਜ ਸਕੇਲ ਇੰਟੈਗਰੇਸ਼ਨ (ਵੀ. ਐੱਲ. ਐੱਸ. ਆਈ.) ਯੰਤਰ ਬਣਾਏ ਜਾਂਦੇ ਰਹੇ ਹਨ। ਪੁਲਾੜ ਅਤੇ ਟੈਲੀਕਮਿਊਨੀਕੇਸ਼ਨ ਦੇ ਲਈ ਇੱਥੇ ਵਿਸ਼ੇਸ਼ ਤਰ੍ਹਾਂ ਦੇ ਯੰਤਰ ਤਿਆਰ ਕੀਤੇ ਜਾਂਦੇ ਹਨ। ਇੱਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਐੱਸ. ਸੀ. ਐੱਲ. ਨੂੰ ਪੁਲਾੜ ਵਿਭਾਗ ਤੋਂ ਲੈ ਕੇ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨੋਲੋਜੀ ਨੂੰ ਤਬਦੀਲ ਕਰ ਦਿੱਤਾ ਜਾ ਚੁੱਕਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹਾਲ-ਏ-ਪੰਜਾਬ! 14 ਸਾਲਾ ਬੱਚੇ ਨੂੰ ਜ਼ਬਰਦਸਤੀ ਚਿੱਟੇ 'ਤੇ ਲਾਇਆ, ਸੁਣੋ ਨਾਬਾਲਿਗ ਦੇ ਹੈਰਾਨੀਜਨਕ ਖ਼ੁਲਾਸੇ
NEXT STORY