ਗੁਰਦਾਸਪੁਰ (ਗੁਰਪ੍ਰੀਤ) - ਹਿੰਦੂ ਧਰਮ ’ਚ ਸਾਉਣ ਮਹੀਨੇ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਮਹੀਨੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਜਾਂਦਾ ਹਾਂ। ਮਾਨਤਾ ਅਨੁਸਾਰ ਸਾਉਣ ਮਹੀਨੇ ਦੇ 4 ਸੋਮਵਾਰ ਮਹਾਂ ਦੇਵ ਦੀ ਭਗਤੀ ਕਰਨ ਨਾਲ ਸਭ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸੇ ਮਾਨਤਾ ਨੂੰ ਲੈਕੇ ਸ਼ਿਵ ਭਗਤ ਉੱਤਰ ਭਾਰਤ ਪ੍ਰਮੁੱਖ ਮੰਦਿਰ ਸ਼੍ਰੀ ਅਚਕੇਸ਼ਵਾਰ ਧਾਮ ਵਿਚ ਦੂਰੋਂ ਦੂਰੋਂ ਪੂਜਾ ਕਰਨ ਪਹੁੰਚ ਰਹੇ ਹਨ। ਸਾਉਣ ਮਹੀਨੇ ਦੇ ਪਹਿਲੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨਜਦੀਕੀ ਉੱਤਰ ਭਾਰਤ ਪ੍ਰਮੁੱਖ ਮੰਦਰ ਆਚਲੇਸ਼ਵਰ ਧਾਮ ਵਿੱਚ ਸ਼ਿਵ ਭਗਤਾਂ ਨੇ ਭੋਲੇ ਨਾਥ ਦੀ ਪੂਜਾ ਕੀਤੀ।
ਮਾਨਤਾ ਹੈ ਕੇ ਇਸ ਮੰਦਰ ਵਿੱਚ ਭਗਵਾਨ ਭੋਲੇ ਨਾਥ ਦੇ ਵੱਡੇ ਪੁੱਤਰ ਕਰਤੀਕ ਸਵਾਮੀ ਉਸ ਸਮੇਂ ਆਏ ਸਨ, ਜਦੋਂ ਸ਼ਿਵ ਸੰਕਰ ਭਗਵਾਨ ਨੇ ਆਪਣਾ ਉਤਰਾ ਅਧਿਕਾਰੀ ਚੁਣਨਾ ਸੀ। ਉਸ ਸਮੇ ਸ਼੍ਰੀ ਗਣੇਸ਼ ਅਤੇ ਕਾਰਤਿਕ ਸਵਾਮੀ ਨੂੰ ਚਾਰ ਲੋਕਾਂ ਦਾ ਚੱਕਰ ਕਟਣ ਲਈ ਕਿਹਾ ਸੀ, ਜਿਸ ਦੌਰਾਨ ਸ਼੍ਰੀ ਗਣੇਸ਼ ਆਪਣੀ ਸਵਾਰੀ ਚੂਹੇ ’ਤੇ ਅਤੇ ਕਾਰਤਿਕ ਸਵਾਮੀ ਮੋਰ ਦੀ ਸਵਾਰੀ ਲਈ ਚਾਰ ਲੋਕਾਂ ਦੀ ਪਰਿਕਰਮਾ ਲਈ ਨਿਕਲ ਪਏ। ਸ਼੍ਰੀ ਗਣੇਸ਼ ਨੂੰ ਰਸਤੇ ਵਿੱਚ ਨਾਰਦ ਮੁਨੀ ਮਿਲੇ ਅਤੇ ਕਿਹਾ ਕਿ ਚਾਰ ਲੋਕ ਤੁਹਾਡੇ ਮਾਤਾ ਪਿਤਾ ਦੇ ਚਰਨਾਂ ਵਿੱਚ ਹਨ, ਜਿਸਦੇ ਬਾਅਦ ਸ਼੍ਰੀ ਗਣੇਸ਼ ਨੇ ਸ਼ਿਵ ਅਤੇ ਮਾਤਾ ਪਾਰਵਤੀ ਦੀ ਪ੍ਰਕਰਮਾ ਕਰ ਕੇ ਮੱਥਾ ਟੇਕਿਆ ਅਤੇ ਕਿਹਾ ਮੇਰੇ ਚਾਰੋਂ ਲੋਕ ਮਾਤਾ ਪਿਤਾ ਦੇ ਚਰਨਾਂ ਵਿਚ ਹਨ। ਇਸ ਦੇ ਬਾਅਦ ਸ਼੍ਰੀ ਗਣੇਸ਼ ਨੂੰ ਸ਼ਿਵ ਭਗਵਾਨ ਨੇ ਆਪਣਾ ਉਤਰਾਧਿਕਾਰੀ ਚੁੰਨ ਲਿਆ।
ਇਸ ਗੱਲ ਦਾ ਪਤਾ ਜਦੋਂ ਕਰਤਿਕ ਸਵਾਮੀ ਨੂੰ ਪਤਾ ਲੱਗਿਆ ਤਾਂ ਉਹ ਉਸ ਸਮੇਂ ਇਸ ਜਗ੍ਹਾ ’ਤੇ ਵਿਸ਼ਰਾਮ ਕਰ ਰਹੇ ਸਨ। ਕਰਤੀਕ ਸਵਾਮੀ ਨਾਰਾਜ਼ ਹੋ ਗਏ ਅਤੇ ਕੈਲਾਸ਼ ਨਾ ਜਾਣ ਦਾ ਫ਼ੈਸਲਾ ਲਿਆ। ਇਸਦੇ ਬਾਅਦ ਇਸ ਜਗ੍ਹਾ ’ਤੇ ਭਗਵਾਨ ਭੋਲੇ ਨਾਥ, ਮਾਤਾ ਪਾਰਵਤੀ ਸਾਰੇ ਦੇਵੀ ਦੇਵਤਾਵਾਂ ਨਾਲ ਕਰਤਿਕ ਸਵਾਮੀ ਨੂੰ ਕੈਲਾਸ਼ ਵਾਪਿਸ ਜਾਣ ਲਈ ਕਹਿਣ ਲੱਗ ਪਏ ਪਰ ਕਰਤਿਕ ਸਵਾਮੀ ਨਹੀਂ ਮੰਨੇ। ਭੋਲੇ ਨਾਥ ਨੇ ਕਰਤਿਕ ਸੁਵਾਮੀ ਨੂੰ ਵਰ ਦਿੱਤਾ ਕਿ ਹਰ ਸਾਲ ਕੱਤਕ ਮਹੀਨੇ ਦੀ ਨੌਵੀਂ ਦੱਸਵੀ ਵਾਲੇ ਦਿਨ ਇਸ ਜਗ੍ਹਾ ’ਤੇ ਸਮਸਤ ਦੇਵੀ ਦੇਵਤਿਆਂ ਆਇਆ ਕਰਨਗੇ। ਉਸ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਸ਼੍ਰੀ ਅਚਲੇਸ਼ਵਰ ਧਾਮ ਹੋ ਗਿਆ। ਇਸ ਜਗ੍ਹਾ ’ਤੇ ਦੂਰੋਂ ਦੂਰੋਂ ਭਗਤ ਦਰਸ਼ਨ ਕਰਨ ਆਉਂਦੇ ਹਨ।
ਦੂਜੇ ਪਾਸੇ ਭੋਲੇ ਨਾਥ ਦੀ ਪੂਜਾ ਕਰਨ ਆਏ ਭਗਤਾਂ ਨੇ ਦੱਸਿਆ ਕਿ ਉਹ ਇਸ ਮੰਦਰ ਵਿੱਚ ਪੂਜਾ ਕਰਨ ਆਏ ਹਨ। ਇਸ ਜਗ੍ਹਾ ’ਤੇ ਆਉਣ ’ਤੇ ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਅਤੇ ਕਈ ਲੋਕ ਆਪਣੀਆਂ ਮੰਨਤਾਂ ਪੂਰੀਆਂ ਕਰ ਵੀ ਚੁੱਕੇ ਹਨ। ਸ਼ਿਵ ਦੇ ਭਗਤਾਂ ਨੇ ਕਿਹਾ ਕਿ ਇਸ ਮੰਦਰ ਵਿੱਚ ਜੋ ਇਨਸਾਨ ਵੀ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਹੈ, ਉਸਨੂੰ ਉਸ ਦਾ ਫਲ ਜ਼ਰੂਰ ਮਿਲਦਾ ਹੈ।
ਪੰਜਾਬ ਸਰਕਾਰ ਵੱਲੋਂ 17 ਤਹਿਸੀਲਦਾਰਾਂ ਅਤੇ 12 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
NEXT STORY