ਚੰਡੀਗੜ੍ਹ : ਅਕਾਲੀ ਦਲ 'ਚੋਂ ਕੱਢੇ ਗਏ ਸੇਵਾ ਸਿੰਘ ਸੇਖਵਾਂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੂਰੇ ਪੰਜਾਬ 'ਚੋਂ ਅਕਾਲੀ ਦਲ ਦੇ ਵੱਡੇ ਥੰਮ੍ਹ ਡਿੱਗਣ ਵਾਲੇ ਹਨ। ਇੰਨਾ ਹੀ ਨਹੀਂ ਸੇਖਵਾਂ ਨੇ ਇਹ ਵੀ ਕਿਹਾ ਹੈ ਕਿ ਕਈ ਅਕਾਲੀ ਲੀਡਰਾਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਅਤੇ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਸਾਡਾ ਸਾਥ ਦੇਣ ਅਤੇ ਸਾਡੇ ਨਾਲ ਇਕ ਮੰਚ 'ਤੇ ਇਕੱਠੇ ਹੋਣ ਤਾਂ ਜੋ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਕਬਜ਼ੇ 'ਚੋਂ ਆਜ਼ਾਦ ਕਰਵਾਇਆ ਜਾ ਸਕੇ।
ਅਕਾਲੀ ਦਲ ਵਲੋਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਖਿਲਾਫ ਲਏ ਗਏ ਫੈਸਲੇ 'ਤੇ ਅਕਾਲੀ ਦਲ 'ਚੋਂ ਕੱਢੇ ਜਾਣ 'ਤੇ ਸੇਖਵਾਂ ਨੇ ਕਿਹਾ ਕਿ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਹਰਸਿਮਰਤ ਬਾਦਲ ਅਤੇ ਕੈਰੋਂ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਪਾਰਟੀ ਲਈ ਜੇਲਾਂ ਕੱਟੀਆਂ ਹਨ। ਸੇਖਵਾਂ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਜ਼ਿਆਦਾ ਜੇਲ ਤਾਂ ਮੇਰੇ ਪਿਤਾ ਨੇ ਕੱਟੀ ਹੈ, ਉਹ ਸੁਖਬੀਰ ਨੂੰ ਆਖਦੇ ਹਨ ਕਿ ਉਹ ਆਪਣੇ ਪਿਤਾ ਦਾ ਲੇਖਾ ਜੋਖਾ ਲੈ ਕੇ ਆਉਣ ਅਤੇ ਦੱਸਣ ਕੀ ਜ਼ਿਆਦਾ ਕੁਰਬਾਨੀ ਕਿਸ ਨੇ ਦਿੱਤੀ ਹੈ। ਸੇਖਵਾਂ ਨੇ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਕੁਰਬਾਨੀ ਦਿੱਤੀ ਹੈ ਤਾਂ ਕੌਮ ਨੇ ਉਨ੍ਹਾਂ ਨੂੰ ਉਸ ਤੋਂ ਵੀ ਵੱਧ ਦਿੱਤਾ ਹੈ ਕਿਉਕਿ ਉਨ੍ਹਾਂ ਨੂੰ 5 ਵਾਰ ਮੁੱਖ ਮੰਤਰੀ ਬਣਾ ਕੇ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਹੈ। ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਕਿਸੇ ਦੀ ਵਿਰਾਸਤ ਨਹੀਂ ਹੈ।
ਅਕਾਲੀ ਦਲ ਦੇ ਇਸ਼ਾਰੇ 'ਤੇ ਹੀ ਚੱਲਦੀ ਰਹੀ ਐੱਸ.ਜੀ.ਪੀ.ਸੀ. ਦੀ ਨਬਜ਼
NEXT STORY