ਲੁਧਿਆਣਾ, (ਰਿਸ਼ੀ)-ਥਾਣਾ ਹੈਬੋਵਾਲ ਦੀ ਪੁਲਸ ਨੇ ਵਾਰਡ ਨੰ. 79 ਦੀ ਮਹਿਲਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ ਵੱਲੋਂ ਫੌਗਿੰਗ ਦੌਰਾਨ ਬਾਂਹ ਫਡ਼ ਕੇ ਅਸ਼ਲੀਲ ਹਰਕਤਾਂ ਕਰਨ ਦੀ ਦਿੱਤੀ ਸ਼ਿਕਾਇਤ ਦੇ ਮਾਮਲੇ ’ਚ ਭਾਜਪਾ ਕੌਂਸਲਰ ਪਤੀ ਰੋਹਿਤ ਸਿੱਕਾ, ਭਾਜਪਾ ਦੇ ਜ਼ਿਲਾ ਐੱਸ. ਸੀ. ਮੋਰਚਾ ਦੇ ਸਕੱਤਰ ਅਜੇ ਕਾਲਡ਼ਾ ਸਮੇਤ ਅਜੇ, ਸੌਰਭ, ਪ੍ਰਵੀਨ ਅਤੇ 3 ਅਣਪਛਾਤਿਅਾਂ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਵਿੰਦਰ ਸਿੰਘ ਦੇ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਜੀਤ ਨਗਰ, ਚੂਹਡ਼ਪੁਰ ਰੋਡ ਦੀ ਰਹਿਣ ਵਾਲੀ 35 ਸਾਲਾ ਪੀਡ਼ਤਾ ਨੇ ਦੱਸਿਆ ਕਿ ਉਹ ਮਹਿਲਾ ਕਾਂਗਰਸੀ ਨੇਤਰੀ ਹੈ। ਸ਼ੁੱਕਰਵਾਰ ਸ਼ਾਮ ਲਗਭਗ 7 ਵਜੇ ਨਗਰ ਨਿਗਮ ਦਾ ਕਰਮਚਾਰੀ ਰਾਜਨ ਸਟੇਟ ਇਲਾਕੇ ’ਚ ਫੌਗਿੰਗ ਕਰ ਰਿਹਾ ਸੀ। ਉਹ ਇਸ ਇਲਾਕੇ ’ਚੋਂ ਗੁਜ਼ਰ ਰਹੀ ਸੀ ਤਾਂ ਇਲਾਕੇ ਦੇ ਲੋਕਾਂ ਨੇ ਫੌਗਿੰਗ ਕਰਵਾਉਣ ’ਚ ਪੱਖਪਾਤ ਕਰਨ ਦਾ ਦੋਸ਼ ਲਾਇਆ। ਮਨੀਸ਼ਾ ਦਾ ਦੋਸ਼ ਹੈ ਕਿ ਜਦ ਇਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਸਾਰਿਆਂ ਨੇ ਉਸ ਦੀ ਬਾਂਹ ਫਡ਼ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਅਸ਼ਲੀਲ ਹਰਕਤਾਂ ਕੀਤੀਆਂ। ਉਸ ਵਲੋਂ ਰੌਲਾ ਪਾਉਣ ’ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ। ਦੂਜੇ ਪਾਸੇ ਅਜੇ ਕੁਮਾਰ ਵਲੋਂ ਜਾਤੀ ਸੂਚਕ ਸ਼ਬਦ ਬੋਲਣ ਦਾ ਦੋਸ਼ ਲਾ ਕੇ ਕਾਂਗਰਸੀ ਨੇਤਰੀ ਦੇ ਖਿਲਾਫ ਪੁਲਸ ਕਮਿਸ਼ਨਰ ਤੇ ਡਾਇਰੈਕਟਰ ਨੈਸ਼ਨਲ ਸ਼ਡਿਊਲਡ ਕਾਸਟ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ। ਉਸਦਾ ਦੋਸ਼ ਹੈ ਕਿ ਕਾਂਗਰਸੀ ਨੇਤਰੀ ਵੱਲੋਂ ਦਿਹਾਤੀ ਇਲਾਕੇ ’ਚ ਵੀ ਫੌਗਿੰਗ ਕੀਤੇ ਜਾਣ ਦਾ ਦਬਾਅ ਬਣਾਇਆ ਜਾ ਰਿਹਾ ਸੀ ਪਰ ਨਗਰ ਨਿਗਮ ਦੀ ਹੱਦ ਦੇ ਬਾਹਰ ਫੌਗਿੰਗ ਕਰਨ ਤੋਂ ਇਨਕਾਰ ਕਰਨ ’ਤੇ ਉਸ ਨਾਲ ਕੁੱਟ-ਮਾਰ ਕਰਨ ਲੱਗ ਪਏ ਤੇ ਜਾਤੀਸੂਚਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ। ਜਦਕਿ ਕਾਂਗਰਸੀ ਨੇਤਰੀ ਨੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ।
ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਾਬਕਾ ਸਿੰਚਾਈ ਮੰਤਰੀ ਭੁੱਲਰ ਨੂੰ ਦਿੱਤਾ ਮੰਗ ਪੱਤਰ
NEXT STORY