ਅੰਮ੍ਰਿਤਸਰ— ਦੂਜੇ ਵਿਸ਼ਵ ਯੁੱਧ 'ਚ ਫੌਜਾ ਸਿੰਘ ਨਾਂ ਦਾ ਫੌਜੀ ਸ਼ਹੀਦ ਹੋ ਗਿਆ ਸੀ। ਉਸ ਦੀ ਮਈ 1944 'ਚ ਜਾਪਾਨੀਆਂ ਦੇ ਜੰਗੀ ਕੈਦੀਆਂ ਦੇ ਕੈਂਪ 'ਚ ਦਿਹਾਂਤ ਹੋ ਗਿਆ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਜਦੋਂ ਭਾਰਤ ਗਣਤੰਤਰ ਬਣ ਗਿਆ ਤਾਂ ਲੈਫਟੀਨੈਂਟ ਫੌਜਾ ਸਿੰਘ ਦੀ ਵਿਧਵਾ ਹਰਨਾਮ ਕੌਰ ਨੂੰ ਸਰਕਾਰ ਵੱਲੋਂ ਤਰਨਤਾਰਨ ਦੇ ਖੱਬਾ ਡੋਗਰਾਂ ਪਿੰਡ 'ਚ 13.25 ਏਕੜ ਜ਼ਮੀਨ ਅਲਾਟ ਕੀਤੀ ਗਈ ਸੀ। 1960 'ਚ ਹਰਨਾਮ ਕੌਰ ਅਤੇ ਉਨ੍ਹਾਂ ਦਾ ਪਰਿਵਾਰ ਨੇ ਜਲੰਧਰ ਆ ਕੇ ਪੇਂਡੂ ਮੁੜ ਵਸੇਬਾ ਵਿਭਾਗ ਦੇ ਜਨਰਲ ਡਾਇਰੈਕਟਰ ਨਾਲ ਮੁਲਾਕਾਤ ਕੀਤੀ। ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਜ਼ਮੀਨ ਦੀ ਅਲਾਟਮੈਂਟ ਵਾਪਸ ਲੈ ਲਈ ਗਈ ਹੈ। ਅਸਲ ਵਿਚ ਅਜਿਹਾ ਇਕ ਕਲਰਕ ਦੀ ਗਲਤੀ ਕਾਰਨ ਹੋਇਆ ਸੀ। ਜਿਸ ਦਾ ਖਾਮਿਆਜ਼ਾ ਅੱਜ ਤੱਕ ਸ਼ਹੀਦ ਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ। ਕਲਰਕ ਦੀ ਉਸ ਗਲਤੀ ਕਾਰਨ ਪਰਿਵਾਰ ਨੂੰ ਹੁਣ ਤੱਕ ਜ਼ਮੀਨ ਤੋਂ ਵਾਂਝੇ ਰੱਖਿਆ ਗਿਆ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ।
ਬਾਦਲਾਂ ਦੇ ਕਰੀਬੀ ਕੋਲਿਆਂਵਾਲੀ ਨੇ ਮੋਹਾਲੀ ਦੀ ਅਦਾਲਤ 'ਚ ਕੀਤਾ ਆਤਮ ਸਮਰਪਣ
NEXT STORY