ਮੁਕੇਰੀਆਂ (ਝਾਵਰ, ਨਾਗਲਾ)— ਤਹਿਸੀਲ ਮੁਕੇਰੀਆਂ ਦੇ ਪਿੰਡ ਕਲੀਚਪੁਰ ਕਲੋਤਾ ਦੇ ਸੈਨਾ ਵਿੱਚ ਤਾਇਨਾਤ ਜੇ. ਸੀ. ਓ. ਰਾਜੇਸ਼ ਕੁਮਾਰ ਜੋ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਸੈਕਟਰ ਤਾਰਾਕੁੰਡੀ ਇਲਾਕੇ 'ਚ ਪਾਕਿਸਤਾਨ ਕੀਤੀ ਗਈ ਗੋਲਾਬਾਰੀ 'ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹਾਦਤ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸ ਗਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: GDP ਨੂੰ ਲੈ ਕੇ ਭਗਵੰਤ ਮਾਨ ਨੇ ਕੇਂਦਰ ਵੱਲ ਛੱਡੇ ਟਵਿੱਟਰ ਤੀਰ, ਕੱਢੀ ਮਨ ਦੀ ਭੜਾਸ
ਉਸ 'ਚੋਂ ਅੱਜ ਸੈਨਿਕ ਭਲਾਈ ਵੱਲੋਂ 5 ਲੱਖ ਰੁਪਏ ਦਾ ਚੈੱਕ ਹਲਕਾ ਵਿਧਾਇਕ ਇੰਦੂ ਬਾਲਾ, ਐੱਸ. ਡੀ. ਐੱਮ. ਮੁਕੇਰੀਆਂ ਅਸ਼ੋਕ ਕੁਮਾਰ ਅਤੇ ਸੈਨਿਕ ਵੈਲਫੇਅਰ ਮਹਿਕਮੇ ਦੇ ਡਿਪਟੀ ਡਾਇਰੈਕਟਰ ਹੁਸ਼ਿਆਰਪੁਰ ਦਫ਼ਤਰ ਦੇ ਕਰਨਲ ਦਲਵਿੰਦਰ ਸਿੰਘ ਵੱਲੋਂ ਸ਼ਹੀਦ ਦੀ ਧਰਮ ਪਤਨੀ ਅਨੀਤਾ ਦੇਵੀ ਨੂੰ ਭੇਂਟ ਕੀਤਾ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 82 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਦੀ ਮੌਤ
ਇਸ ਮੌਕੇ 'ਤੇ ਸ਼ਹੀਦ ਦੀ ਬੇਟੀ ਰੀਆ ਪੁੱਤਰ ਜਤਿਨ ਤੋਂ ਇਲਾਵਾ ਸੂਬੇਦਾਰ ਬਲਵੀਰ ਸਿੰਘਏ. ਐੱਸ. ਆਈ. ਰਣਜੀਤ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰ ਹਾਜ਼ਰ ਸਨ। ਇਸ ਮੋਕੇ ਤੇ ਵਿਧਾਇਕ ਇੰਦੂ ਬਾਲਾ ਨੇ ਕਿਹਾ ਕਿ ਜਲਦੀ ਹੀ ਪਰਿਵਾਰ ਨੁੰ ਐਕਸ ਗ੍ਰੇਸ਼ੀਆ ਗਰਾਂਟ ਦਿੱਤੀ ਜਾਵੇਗੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ਹੀਦ ਦੇ ਪਰਿਵਾਰ ਦੇ ਇਕ ਮੈਂਬਰ ਨੁੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੀ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਮਚਿਆ ਚੀਕ-ਚਿਹਾੜਾ (ਤਸਵੀਰਾਂ)
ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਮਾਮਲਾ ਨਾਬਾਲਗ ਨਾਲ ਜਬਰ-ਜ਼ਿਨਾਹ ਤੇ ਕਤਲ ਦਾ, ਇਨਸਾਫ਼ ਲਈ ਮਨਪ੍ਰੀਤ ਦੀ ਕੋਠੀ ਘੇਰਣ ਦਾ ਐਲਾਨ
NEXT STORY