ਜੈਤੋ (ਪਰਾਸ਼ਰ) : ਰੇਲ ਵਿਭਾਗ ਵੱਲੋਂ ਪੰਜਾਬ ਦੀਆਂ ਵੱਖ-ਵੱਖ ਰੇਲਗੱਡੀਆਂ ਨੂੰ ਰੱਦ ਕਰਨ, ਅੰਸ਼ਕ ਰੱਦ ਕਰਨ ਅਤੇ ਰਸਤੇ 'ਚ ਕਮੀ ਅਤੇ ਮਾਰਗ ਤਬਦੀਲੀਆਂ ਕਰਨ ਦਾ ਕੰਮ ਜਾਰੀ ਹੈ। ਰੇਲ ਵਿਭਾਗ ਨੇ 13 ਨਵੰਬਰ ਨੂੰ ਵੀ ਰੇਲਗੱਡੀਆਂ ਚਲਾਉਣਾ ਬੰਦ ਕਰਨ ਦੇ ਆਦੇਸ਼ ਦਿੱਤੇ ਹਨ । ਜਿਨ੍ਹਾਂ ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ 'ਚ ਰੇਲ ਨੰਬਰ 02425 ਨਵੀਂ ਦਿੱਲੀ-ਜੰਮੂ ਤਵੀ ਐਕਸਪ੍ਰੈੱਸ 13 ਨਵੰਬਰ ਨੂੰ ਰੱਦ ਕਰ ਦਿੱਤਾ ਗਿਆ ਹੈ। ਜਦ ਕਿ 02426 ਜੰਮੂ-ਨਵੀਂ ਦਿੱਲੀ ਐਕਸਪ੍ਰੈੱਸ 13 ਨੂੰ, 22439 ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ 13 ਨੂੰ ਰੱਦ ਕੀਤਾ ਹੈ। 22440 ਕੱਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ 13 ਨੂੰ ਰੱਦ, 05211 ਡਿਬਰੂਗੜ੍ਹ-ਅੰਮ੍ਰਿਤਸਰ ਐਕਸਪ੍ਰੈੱਸ 13 ਨੂੰ ਰੱਦ , 05212 ਅੰਮ੍ਰਿਤਸਰ-ਡਿਬਰੂਗੜ੍ਹ ਐਕਸਪ੍ਰੈੱਸ 15 ਨਵੰਬਰ ਨੂੰ, 02053 ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈੱਸ 13 ਨਵੰਬਰ ਨੂੰ ਅਤੇ 02054 ਅੰਮ੍ਰਿਤਸਰ-ਹਰਿਦੁਆਰ ਐਕਸਪ੍ਰੈੱਸ 13-14 ਨਵੰਬਰ ਨੂੰ ਰੱਦ ਰਹੇਗੀ।
ਇਹ ਵੀ ਪੜ੍ਹੋ : ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਨਾਲ ਹੋਈ ਲੱਖਾਂ ਰੁਪਏ ਦੀ ਠੱਗੀ
04652-04651 ਅੰਮ੍ਰਿਤਸਰ-ਜਯਾਨਗਰ 15 ਨਵੰਬਰ ਨੂੰ , 02011-02012 ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਐਕਸਪ੍ਰੈੱਸ-ਕਾਲਕਾ-ਨਵੀਂ ਦਿੱਲੀ 13 ਨਵੰਬਰ, 02029-02030 ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ- ਨਵੀਂ ਦਿੱਲੀ-ਅੰਮ੍ਰਿਤਸਰ 13 ਨਵੰਬਰ , 04656 13 ਨੂੰ ਅਤੇ 04655 ਫਿਰੋਜ਼ਪੁਰ-ਪਟਨਾ ਐਕਸਪ੍ਰੈੱਸ 14 ਨਵੰਬਰ ਨੂੰ ਰੱਦ ਕੀਤਾ ਗਿਆ ਹੈ । ਰੇਲਵੇ ਨੇ ਇਨ੍ਹਾਂ ਤੋਂ ਇਲਾਵਾ ਕਈ ਰੇਲ ਗੱਡੀਆਂ 'ਤੇ ਉਪਰੋਕਤ ਆਦੇਸ਼ ਜਾਰੀ ਕੀਤੇ ਹਨ। 13 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਨਈ ਦਿੱਲੀ ਵਿਖੇ ਕੇਂਦਰ ਸਰਕਾਰ ਨਾਲ ਹੋ ਰਹੀ ਹੈ । ਉਮੀਦ ਕੀਤੀ ਜਾਂਦੀ ਹੈ ਕਿ ਮੀਟਿੰਗ ਦੌਰਾਨ ਸਾਰੀਆਂ ਰੇਲ ਗੱਡੀਆਂ ਚਲਾਉਣ ਦੀ ਸਹਿਮਤੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦਾ ਇਕ ਹੋਰ ਕਾਰਨਾਮਾ, ਚੱਕਰਾਂ ''ਚ ਪਾਏ ਮਾਪੇ
ਕਿਸਾਨ ਮਾਰੂ ਬਿੱਲ ਵਾਪਸ ਕਰਵਾਉੇਣ ਲਈ ਕਾਂਗਰਸ ਦੇਵੇਗੀ ਹਰ ਕੁਰਬਾਨੀ: ਬਿੱਟੂ
NEXT STORY