ਅੰਮ੍ਰਿਤਸਰ, (ਕੱਕੜ) - ਭਾਰਤੀ ਫੌਜ ਵੱਲੋਂ ਪਾਕਿਸਤਾਨ ਦੀਆਂ ਅਨੇਕਾਂ ਚੌਕੀਆਂ ਤਬਾਹ ਕਰ ਕੇ ਉਸ ਨੂੰ ਜੋ ਕਰਾਰਾ ਜਵਾਬ ਦਿੱਤਾ ਗਿਆ ਹੈ, ਉਸ ਦਾ ਸ਼ਿਵ ਸੈਨਾ ਪੰਜਾਬ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਸੰਗਠਨ ਵੱਲੋਂ ਭਾਰਤੀ ਫੌਜ ਨੂੰ ਵਧਾਈ ਵੀ ਦਿੱਤੀ ਗਈ। ਸੰਗਠਨ ਦੇ ਉੱਤਰੀ ਭਾਰਤ ਦੇ ਚੇਅਰਮੈਨ ਜੈ ਗੋਪਾਲ ਲਾਲੀ, ਸੂਬਾਈ ਚੇਅਰਮੈਨ ਸੁਧੀਰ ਸੂਰੀ, ਜ਼ਿਲਾ ਪ੍ਰਧਾਨ ਯੁਵਰਾਜ ਸੂਰੀ, ਉਪ ਪ੍ਰਧਾਨ ਮੋਤੀ ਅਰੋੜਾ, ਹਰਦੀਪ ਸ਼ਰਮਾ ਤੇ ਸੰਗਠਨ ਦੇ ਹੋਰ ਮੈਂਬਰਾਂ ਨੇ ਇਸ ਖੁਸ਼ੀ 'ਚ ਭਾਰਤੀ ਫੌਜ ਜ਼ਿੰਦਾਬਾਦ ਦੇ ਨਾਅਰੇ ਲਾਏ ਤੇ ਫੌਜ ਵੱਲੋਂ ਪਾਕਿ ਨੂੰ ਉਸੇ ਦੀ ਭਾਸ਼ਾ 'ਚ ਦਿੱਤੇ ਗਏ ਜਵਾਬ ਦੀ ਖੁਸ਼ੀ 'ਚ ਆਤਿਸ਼ਬਾਜ਼ੀ ਚਲਾਈ ਤੇ ਪਾਕਿਸਤਾਨ ਦਾ ਝੰਡਾ ਵੀ ਫੂਕਿਆ।
ਜੈ ਗੋਪਾਲ ਲਾਲੀ ਤੇ ਸੁਧੀਰ ਸੂਰੀ ਨੇ ਕਿਹਾ ਕਿ ਸਰਕਾਰ ਪਾਕਿ ਪ੍ਰਤੀ ਹਰ ਦਿਨ ਅਜਿਹਾ ਕਦਮ ਚੁੱਕੇ ਤਾਂ ਕਿ ਉਸ ਨੂੰ ਵੀ ਅਹਿਸਾਸ ਹੋਵੇ ਕਿ ਉਹ ਭਾਰਤ ਦੀ ਅਮਨ-ਸ਼ਾਂਤੀ ਨੂੰ ਭੰਗ ਕਰ ਰਿਹਾ ਹੈ ਤੇ ਬਿਨਾਂ ਵਜ੍ਹਾ ਭਾਰਤ 'ਚ ਅੱਤਵਾਦੀ ਘਟਨਾਵਾਂ ਨੂੰ ਬੜ੍ਹਾਵਾ ਦੇ ਰਿਹਾ ਹੈ।
ਕਿਸਾਨਾਂ ਦੇ ਸੰਘਰਸ਼ ਦੌਰਾਨ ਕੈਪਟਨ ਨੇ ਜੋ ਵਾਅਦਾ ਪਿੰਡ ਗੋਬਿੰਦਪੁਰਾ 'ਚ ਕੀਤਾ ਸੀ ਉਸ ਨੂੰ ਪੂਰਾ ਕਰਨ : ਸਰਪੰਚ
NEXT STORY