ਪੱਟੀ (ਪਾਠਕ, ਸੌਰਭ) - ਖੇਮਕਰਨ ਰੋਡ 'ਤੇ ਸਥਿਤ ਇਕ ਦੁਕਾਨ 'ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਸ ਸਬੰਧੀ ਦੁਕਾਨ ਮਾਲਕ ਦਰਸ਼ਨ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਦੁਕਾਨ 'ਚੋਂ 50 ਹਜ਼ਾਰ ਰੁਪਏ ਦੀ ਕੀਮਤ ਦੇ ਦੋ ਇਲੈਕਟ੍ਰਿਕ ਵੈਲਡਿੰਗ ਕਟਰ ਸੈੱਟ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਏ. ਐੱਸ. ਆਈ. ਪੰਨਾ ਲਾਲ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਐਤਵਾਰ ਰਾਤ ਸਾਢੇ 11 ਵਜੇ ਦੇ ਕਰੀਬ ਚੋਰ ਪੱਟੀ ਦੇ ਇਕ ਘਰ 'ਚੋਂ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਵਾਰਡ ਨੰਬਰ 14, ਕਾਲਜ ਰੋਡ ਪੱਟੀ ਨੇ ਦੱਸਿਆ ਕਿ ਐਤਵਾਰ ਨੂੰ ਉਸ ਦਾ ਪਰਿਵਾਰ ਘਰ 'ਚ ਨਹੀਂ ਸੀ, ਜਿਸ ਦਾ ਫ਼ਾਇਦਾ ਚੁੱਕਦਿਆਂ ਚੋਰਾਂ ਨੇ ਘਰ 'ਚ ਪਏ 12 ਹਜ਼ਾਰ ਰੁਪਏ ਨਕਦ, ਇਕ ਐੱਲ. ਈ. ਡੀ., ਇਕ ਮੋਬਾਇਲ ਸੈਮਸੰਗ ਤੇ ਇਕ ਐੱਫ਼. ਐੱਮ. ਚੋਰੀ ਕਰ ਲਿਆ। ਘਟਨਾ ਦਾ ਪਤਾ ਲੱਗਣ 'ਤੇ ਪੱਟੀ ਪੁਲਸ ਨੇ ਕਾਰਵਾਈ ਕਰਦਿਆਂ ਪੁਲਸ ਬਾਜ਼ਾਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਇਕ ਚੋਰ ਦੀ ਪਛਾਣ ਹੋ ਗਈ, ਜਿਸ ਨੂੰ ਕਾਬੂ ਕਰ ਕੇ ਪੁਲਸ ਨੇ ਉਸ ਤੋਂ ਚੋਰੀ ਦੀ ਐੱਲ. ਈ. ਡੀ. ਬਰਾਮਦ ਕਰ ਲਈ ਹੈ ਅਤੇ ਉਸ ਦੇ ਸਾਥੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਨੀਪ੍ਰੀਤ ਨੂੰ ਲੈ ਕੇ ਪੱਤਰਕਾਰਾਂ ਦੇ ਮੋਬਾਈਲ ਡਿਟੇਲ ਦੀ ਜਾਂਚ ਕਰੇਗੀ ਹਰਿਆਣਾ ਪੁਲਸ
NEXT STORY