ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਮਾਘੀ ਦੀ ਸੰਗਰਾਂਦ ਦੇ ਦਿਹਾੜੇ ਮੌਕੇ ਤਰਨਤਾਰਨ ਰੋਡ ਅੱਡਾ ਝਬਾਲ ਦੇ ਦੁਕਾਨਦਾਰਾਂ ਵੱਲੋਂ ਦੁਕਾਨਦਾਰ ਪ੍ਰੀਤਮ ਸਿੰਘ ਸਕਰੈਪ ਸਟੋਰ ਵਾਲਿਆਂ ਦੀ ਅਗਵਾਈ 'ਚ ਇਕੱਤਰ ਹੋ ਕੇ ਚਾਹ, ਪਕੌੜਿਆਂ ਦਾ ਲੰਗਰ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਤਮ ਸਿੰਘ ਲਾਲੂਘੁੰਮਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਹਰ ਸਾਲ ਗੁਰਦੁਆਰਾ ਬੀੜ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਲੀਆਂ ਸੰਗਤਾਂ ਦੀ ਆਓ ਭਗਤ ਲਈ ਸਵੇਰੇ ਤੋਂ ਹੀ ਚਾਹ, ਪਕੌੜਿਆਂ ਦਾ ਲੰਗਰ ਲਾਇਆ ਜਾਂਦਾ ਹੈ। ਉਸ ਨੇ ਦੱਸਿਆ ਕਿ ਤਰਨਤਾਰਨ ਰੋਡ ਦੇ ਸਮੂਹ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕਿ ਇਹ ਉਪਰਾਲਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹਰਬੰਸ ਸਿੰਘ ਲਾਲੂਘੁੰਮਣ, ਸਰਬਜੀਤ ਸਿੰਘ ਪੱਪੂ, ਮਨਜੀਤ ਸਿੰਘ ਸੌਢੀ, ਮਨਜੀਤ ਸਿੰਘ ਲਾਲੂਘੁੰਮਣ, ਸਾਗਰ ਖੁਲਰ, ਹੈਪੀ ਖੁਲਰ, ਸਵਰਨ ਸਿੰਘ ਛੀਨਿਆਂ ਵਾਲੇ, ਕੁਲਵੰਤ ਸਿੰਘ ਫੌਜੀ, ਮਲਕੀਤ ਸਿੰਘ, ਸਨਮਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਅੱਡਾ ਝਬਾਲ ਦੀ ਟ੍ਰੈਫਿਕ ਦੇ ਹੱਲ ਲਈ ਕਸਬਾ ਵਾਸੀ ਦੇਣ ਸਹਿਯੋਗ - ਅਸ਼ਵਨੀ ਕੁਮਾਰ
NEXT STORY