ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- 17 ਅਗਸਤ ਨੂੰ ਇਥੇ ਬਾਬਾ ਗਧੀਆ ਇਲਾਕੇ 'ਚ ਪੈਂਦੀ ਸ਼ਾਸਤਰੀ ਕਾਲੋਨੀ 'ਚ ਦੋ ਧਿਰਾਂ ਦੀ ਹੋਈ ਲੜਾਈ 'ਚ ਪੁਲਸ ਵੱਲੋਂ ਦਰਜ ਕੀਤੇ ਕੇਸ 'ਚ ਪੁਲਸ ਨੇ ਦੋ ਧਿਰਾਂ ਦੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ 17 ਅਗਸਤ ਨੂੰ ਕੁਝ ਅਨਸਰਾਂ ਵੱਲੋਂ ਬਾਬਾ ਗਧੀਆ ਇਲਾਕੇ 'ਚ ਲੜਾਈ, ਫ਼ਾਇਰ ਕਰਕੇ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ, ਜਿਸ ਸਬੰਧ 'ਚ ਪੁਲਸ ਨੇ ਧਾਰਾ 307, 336, 160, 283, 148, 149, 120-ਬੀ, 25/27-54-59 ਤਹਿਤ ਕੇਸ ਦਰਜ ਕੀਤਾ ਸੀ। ਜਿਸ ਸਬੰਧ 'ਚ ਇਕ ਧਿਰ ਦੇ ਅਮਨਦੀਪ ਬਸਰਾ ਉਰਫ਼ ਅਮਨ ਬਸਰਾ ਪੁੱਤਰ ਕੁਲਦੀਪ ਕੁਮਾਰ ਉਰਫ਼ ਦਾਨੀ ਵਾਸੀ ਗਲੀ ਨੰਬਰ 15, ਮੁਹੱਲਾ ਪਲਾਹੀ ਗੇਟ, ਭੁਪਿੰਦਰਜੀਤ ਸਿੰਘ ਉਰਫ਼ ਰੋਮੀ ਪੁੱਤਰ ਦਲਵੀਰ ਸਿੰਘ ਵਾਸੀ ਮੇਹਲੀ ਥਾਣਾ ਬਹਿਰਾਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਨਵੀਨ ਕੁਮਾਰ ਉਰਫ਼ ਅੰਜੂ ਪੁੱਤਰ ਬਿਹਾਰੀ ਲਾਲ ਵਾਸੀ ਖਲਵਾੜਾ ਗੇਟ ਬਾਬਾ ਗਧੀਆ ਥਾਣਾ ਸਿਟੀ ਫਗਵਾੜਾ ਨੂੰ ਕਾਬੂ ਕਰ ਲਿਆ ਹੈ।
ਇਸੇ ਤਰ੍ਹਾਂ ਦੂਸਰੀ ਧਿਰ ਦੇ ਸਾਹਿਲ ਸ਼ਰਮਾ ਉਰਫ਼ ਗੋਰਾ ਪੁੱਤਰ ਰਜੇਸ਼ ਕੁਮਾਰ ਬੇਦੀ ਵਾਸੀ ਬੇਦੀਆਂ ਮੁਹੱਲਾ ਆਲੂਵਾਲੀਆ ਗੁਰਦੁਆਰਾ, ਵਰੁਣ ਬੇਦੀ ਉਰਫ਼ ਗੋਰਾ ਪੁੱਤਰ ਰਜੇਸ਼ ਕੁਮਾਰ ਵਾਸੀ ਸ਼ਾਸਤਰੀ ਨਗਰ, ਕਰਨ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਵਾਸੀ ਸ਼ਾਸਤਰੀ ਨਗਰ, ਸਾਹਿਬ ਸ਼ਰਮਾ ਉਰਫ਼ ਵੱਡਾ ਪੁੱਤਰ ਜਗਮੋਹਣ ਕੁਮਾਰ ਵਾਸੀ ਗੁਜਰਾਤੀਾਂ ਮੁਹੱਲਾ, ਵਾਸੂ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਵਾਸੀ ਸ਼ਾਸਤਰੀ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਅਮਨਦੀਪ ਬਸਰਾ ਤੇ ਸੰਨੀ ਉਰਫ਼ ਗੰਗੂ ਖਿਲਾਫ਼ ਥਾਣਾ ਸਿਟੀ ਫਗਵਾੜਾ 'ਚ ਪਹਿਲਾ ਹੀ 24 ਦਸੰਬਰ 2017 ਨੂੰ ਧਾਰਾ 452, 323, 380, 324, 325, 427, 506, 148, 149, 201 ਤਹਿਤ ਕੇਸ ਦਰਜ ਹੈ।
ਇਸੇ ਤਰ੍ਹਾਂ ਸੰਨੀ ਉਰਫ਼ ਗੰਗੂ ਪੁੱਤਰ ਸਤਪਾਲ ਉਰਫ਼ ਬਾਬਾ ਘੋਲੀ ਵਾਸੀ ਗਲੀ ਨੰਬਰ 6, ਮੁਹੱਲਾ ਪਲਾਹੀ ਗੇਟ ਖਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਹੈ। ਇਸੇ ਤਰ੍ਹਾਂ ਨਵੀਨ ਕੁਮਾਰ ਉਰਫ਼ ਅੰਜੂ ਪੁੱਤਰ ਬਿਹਾਰੀ ਲਾਲ ਵਾਸੀ ਖਲਵਾੜਾ ਗੇਟ ਬਾਬਾ ਗਧੀਆ ਖਿਲਾਫ਼ ਥਾਣਾ ਸਿਟੀ 'ਚ ਧਾਰਾ 452, 323, 148, 149 ਤਹਿਤ ਕੇਸ ਦਰਜ ਹੈ।
ਐੱਸ. ਐੱਚ. ਓ. ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਮਾਣਯੋਗ ਅਦਾਲਤ ਨੇ ਇਨ੍ਹਾਂ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਹੈ।
ਸਿਵਲ ਹਸਪਤਾਲ ਦੀ ਬਾਥਰੂਮ ਦੀ ਡਿੱਗੀ ਛੱਤ
NEXT STORY