ਲੁਧਿਆਣਾ(ਹਿਤੇਸ਼)- ਨਵਜੋਤ ਸਿੱਧੂ ਵਲੋਂ ਚਾਹੇ ਮੰਗਲਵਾਰ ਨੂੰ ਅਸਤੀਫਾ ਦਿੱਤਾ ਗਿਆ ਪਰ ਉਨ੍ਹਾਂ ਦੀ ਨਾਰਾਜ਼ਗੀ ਦੇ ਸੰਕੇਤ ਇਕ ਹਫਤਾ ਪਹਿਲਾਂ ਮਿਲਣੇ ਸ਼ੁਰੂ ਹੋ ਗਏ ਸਨ। ਜਦੋਂ 22 ਸਤੰਬਰ ਨੂੰ ਅੰਮ੍ਰਿਤਸਰ ਦੌਰੇ ਦੌਰਾਨ ਦੁਪਹਿਰ ਤੋਂ ਬਾਅਦ ਸਿੱਧੂ ਨੇ ਚਰਨਜੀਤ ਚੰਨੀ ਤੋਂ ਦੂਰੀ ਬਣਾ ਲਈ ਸੀ, ਜੋ ਦੂਰੀ ਉਸ ਤੋਂ ਬਾਅਦ ਲਗਾਤਾਰ ਜਾਰੀ ਸੀ, ਜਦੋਂ ਸਿੱਧੂ ਨੇ ਚੰਨੀ ਨਾਲ ਜਲੰਧਰ, ਕਪੂਰਥਲਾ, ਬਠਿੰਡਾ ਦੌਰੇ ਤੋਂ ਇਲਾਵਾ ਚੰਡੀਗੜ੍ਹ ’ਚ ਰਹਿੰਦੇ ਹੋਏ ਵੀ ਦੂਰੀ ਬਣਾ ਕੇ ਰੱਖੀ ਅਤੇ ਪੰਜਾਬ ਕਾਂਗਰਸ ਆਫਿਸ ਵਿਚ ਬੈਠ ਕੇ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ- ਸਿੱਧੂ ਨੂੰ ਮਨਾਉਣ ਜਾ ਰਹੇ CM ਚੰਨੀ, ਕੀ ਬਦਲੇ ਜਾਣਗੇ ਪੰਜਾਬ ਦੇ DGP ਤੇ AG (ਵੀਡੀਓ)
ਇੱਥੋਂ ਤੱਕ ਕਿ ਕੈਬਨਿਟ ਫੇਰਬਦਲ ਨੂੰ ਲੈ ਕੇ ਵੀ ਸਿੱਧੂ ਅਤੇ ਚੰਨੀ ਇਕ ਵਾਰ ਹੀ ਇਕੱਠੇ ਦਿੱਲੀ ਗਏ ਅਤੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲੈਣ ਤੋਂ ਬਾਅਦ ਵੀ ਸਿੱਧੂ ਬਿਨਾਂ ਰੁਕੇ, ਉਥੋਂ ਚਲੇ ਗਏ ਸਨ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ’ਚ ਚੱਲ ਰਹੀ ਚਰਚਾ ਦਾ ਨਤੀਜਾ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਹੋਣ ਤੋਂ ਤੁਰੰਤ ਬਾਅਦ ਸਿੱਧੂ ਦੇ ਅਸਤੀਫੇ ਦੇ ਰੂਪ ’ਚ ਸਾਹਮਣੇ ਆਇਆ ਹੈ।
ਰੰਧਾਵਾ ਤੋਂ ਇਲਾਵਾ ਕਈ ਹੋਰ ਮੰਤਰੀਆਂ ਦੇ ਨਾਂ ਅਤੇ ਵਿਭਾਗਾਂ ’ਤੇ ਵੀ ਹੈ ਸਿੱਧੂ ਨੂੰ ਇਤਰਾਜ਼
ਸਿੱਧੂ ਦੇ ਅਸਤੀਫੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਸੁਖਜਿੰਦਰ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਉਣ ਤੋਂ ਇਲਾਵਾ ਹੋਮ ਮਨਿਸਟਰ ਬਣਾਉਣ ਦਾ ਵਿਰੋਧ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਹੁਣ ਜਿਸ ਤਰ੍ਹਾਂ ਸਿੱਧੂ ਨੇ ਆਪਣੀ ਵੀਡੀਓ ’ਚ ਅਧਿਕਾਰੀਆਂ ਤੋਂ ਇਲਾਵਾ ਦਾਗੀ ਨੇਤਾਵਾਂ ਨੂੰ ਅਡਜਸਟ ਕਰਨ ਸਬੰਧੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਉਸ ਤੋਂ ਸਾਫ ਹੋ ਗਿਆ ਹੈ ਕਿ ਰੰਧਾਵਾ ਤੋਂ ਇਲਾਵਾ ਕਈ ਹੋਰ ਮੰਤਰੀਆਂ ਦੇ ਨਾਂ ਅਤੇ ਵਿਭਾਗਾਂ ’ਤੇ ਵੀ ਸਿੱਧੂ ਨੂੰ ਇਤਰਾਜ਼ ਹੈ। ਹਾਲਾਂਕਿ ਇਸ ਸਬੰਧੀ ਸਿੱਧੂ ਨੇ ਕੋਈ ਨਾਮ ਕਲੀਅਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ‘ਜਿਸ ਤਰ੍ਹਾਂ ਸਿੱਧੂ ਨੇ ਪਹਿਲਾਂ ਮੰਤਰੀ ਅਹੁਦਾ ਤੇ ਹੁਣ ਪ੍ਰਧਾਨਗੀ ਛੱਡੀ, ਓਦਾਂ ਤਾਂ ਕੋਈ ਪਿੰਡ ਦੀ ਪੰਚੀ ਵੀ ਨਹੀਂ ਛੱਡਦਾ’
ਮਨਾਉਣ ਵਾਲਿਆਂ ਦੇ ਰੂਪ ’ਚ ਸਾਫ ਹੋ ਰਹੀ ਹਮਾਇਤੀਆਂ ਦੀ ਤਸਵੀਰ
ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਚੰਨੀ ਵੱਲੋਂ ਉਨ੍ਹਾਂ ਨੂੰ ਮਨਾਉਣ ਲਈ ਪਟਿਆਲਾ ਜਾਣ ਦੀ ਗੱਲ ਸੁਣਨ ਨੂੰ ਮਿਲ ਰਹੀ ਸੀ ਪਰ ਬਾਅਦ ਵਿਚ ਇਹ ਪ੍ਰੋਗਰਾਮ ਰੱਦ ਹੋ ਗਿਆ ਅਤੇ ਲਗਾਤਾਰ ਦੂਜੇ ਦਿਨ ਚੰਨੀ ਨੇ ਸਿੱਧੂ ਨਾਲ ਗੱਲ ਕਰ ਕੇ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਕੁਝ ਹੋਰ ਵਿਧਾਇਕ ਅਤੇ ਮੰਤਰੀ ਸਿੱਧੂ ਨੂੰ ਮਨਾਉਣ ਲਈ ਪਟਿਆਲਾ ਪੁੱਜ ਰਹੇ ਹਨ, ਜਿਸ ਨਾਲ ਕਾਂਗਰਸ ਜਾਂ ਸਰਕਾਰ ਵਿਚ ਮੌਜੂਦ ਉਨ੍ਹਾਂ ਦੇ ਹਮਾਇਤੀਆਂ ਦੀ ਤਸਵੀਰ ਸਾਫ ਹੋ ਰਹੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੱਧੂ ਦੇ ਜਾਣ ਨਾਲ ਪਾਰਟੀ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ।
ਮਨਪ੍ਰੀਤ ਬਾਦਲ ਤੋਂ ਮਿਲ ਰਹੀ ਫੀਡਬੈਕ
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਬਣਾਉਣ ਲਈ ਮਨਪ੍ਰੀਤ ਬਾਦਲ ਵਲੋਂ ਹਾਈਕਮਾਨ ਦੇ ਸਾਹਮਣੇ ਚੰਨੀ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਸੀ ਅਤੇ ਵਿੰਨੀ ਮਹਾਜਨ ਦੀ ਜਗ੍ਹਾ ਅਨਿਰੁੱਧ ਤਿਵਾੜੀ ਨੂੰ ਮੁੱਖ ਸਕੱਤਰ ਲਗਾਉਣ ਲਈ ਵੀ ਮਨਪ੍ਰੀਤ ਦੀ ਭੂਮਿਕਾ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਤੋਂ ਚੰਨੀ ਅਤੇ ਮਨਪ੍ਰੀਤ ਰੋਜ਼ਾਨਾ ਦੇਰ ਰਾਤ ਤੱਕ ਆਪਸ ਵਿਚ ਮੀਟਿੰਗ ਕਰ ਰਹੇ ਹਨ ਅਤੇ ਇਹ ਚਰਚਾ ਹੈ ਕਿ ਚੰਨੀ ਨੂੰ ਮਨਪ੍ਰੀਤ ਤੋਂ ਸਰਕਾਰ ਚਲਾਉਣ ਲਈ ਫੀਡਬੈਕ ਮਿਲ ਰਹੀ ਹੈ।
ਸਿੱਧੂ ਨੂੰ ਮਨਾਉਣ ਜਾ ਰਹੇ CM ਚੰਨੀ, ਕੀ ਬਦਲੇ ਜਾਣਗੇ ਪੰਜਾਬ ਦੇ DGP ਤੇ AG (ਵੀਡੀਓ)
NEXT STORY