ਲੁਧਿਆਣਾ (ਮੁੱਲਾਂਪੁਰੀ)-ਪਟਿਆਲਾ ਜੇਲ੍ਹ ਵਿਚ ਬੰਦ ਤੇਜ਼-ਤਰਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਨਾਲ ਜਿਸ ਤਰੀਕੇ ਨਾਲ ਜੇਲ੍ਹ ਵਿਚ ਕਾਂਗਰਸੀ ਨੇਤਾ ਆਏ ਦਿਨ ਮੁਲਾਕਾਤਾਂ ਕਰਕੇ ਉਨ੍ਹਾਂ ਨਾਲ ਮੁੜ ਨੇੜਤਾ ਵਧਾ ਰਹੇ ਹਨ। ਉਸ ਬਾਰੇ ਖ਼ਾਸ ਕਰਕੇ ਰਾਜਸੀ ਹਲਕਿਆਂ ’ਚ ਇਹ ਚਰਚਾ ਤੇਜ਼ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਫਾਈਲ ਲੱਗਭਗ ਮੁਕੰਮਲ ਹੋ ਚੁੱਕੀ ਹੈ ਤੇ ਉਹ ਜਲਦੀ ਜੇਲ੍ਹ ’ਚੋਂ ਬਾਹਰ ਆ ਕੇ ਪੰਜਾਬ ਵਿਚ ਮੁੜ ਕਾਂਗਰਸ ਪ੍ਰਤੀ ਆਪਣੀ ਅਹਿਮ ਭੂਮਿਕਾ ਨਿਭਾਉਣ ਦੀ ਤਿਆਰੀ ਵਿਚ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਨੇ ਚਲਾਈ ਗੋਲ਼ੀ, ਮਾਮਲਾ ਦਰਜ (ਵੀਡੀਓ)
ਸਿੱਧੂ ਬਾਰੇ ਇਹ ਵੀ ਖ਼ਬਰਾਂ ਹਨ ਕਿ ਪਿਛਲੇ ਸਮੇਂ ਪ੍ਰਧਾਨਗੀ ਜਾਂ ਵਜ਼ੀਰੀ ਮੌਕੇ ਹੋਈਆਂ ਸਿਆਸੀ ਗ਼ਲਤੀਆਂ ਤੇ ਤੇਜ਼-ਤਰਾਰੀ ਤੋਂ ਇਲਾਵਾ ਹੁਣ ਠਰ੍ਹੰਮੇ ਨਾਲ ਗੱਲ ਵੀ ਸੁਣਨਗੇ ਤੇ ਮੈਂ-ਮੈਂ ਨਹੀਂ ਕਰਨਗੇ, ਇਹ ਸਭ ਕੁਝ ਉਹ ਜੇਲ੍ਹ ਦੌਰਾਨ ਆਪਣੀ ਜ਼ਿੰਦਗੀ ਵਿਚ ਤਬਦੀਲੀ ਲਿਆਉਣ ਲਈ ਕਰਦੇ ਦੱਸੇ ਜਾ ਰਹੇ ਹਨ। ਬਾਕੀ ਭਰੋਸੇਯੋਗ ਸੂਤਰਾਂ ਨੇ ਇਹ ਵੀ ਦੱਸਿਆ ਕਿ ਨਵਜੋਤ ਸਿੰਘ ਸਿੱਧੂ ’ਤੇ ਹਾਈਕਮਾਨ ਦੀ ਸਵੱਲੀ ਨਜ਼ਰ ਪੈਣੀ ਸ਼ੁਰੂ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ CM ਮਾਨ ’ਤੇ ਕੱਸਿਆ ਤੰਜ਼, ਕਿਹਾ-ਪੰਜਾਬ ਨਾਲ ਕਾਮੇਡੀ ਕਰਨੀ ਕਰੋ ਬੰਦ
ਗੱਲ ਕੀ, ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਜੇਕਰ ਸਿੱਧੂ ਜੇਲ ਤੋਂ ਬਾਹਰ ਆ ਗਏ ਤਾਂ ਸਿੱਧੂ ਸਰਗਰਮ ਹੋ ਕੇ ਵਿਚਰਨਗੇ। ਜੇਕਰ ਕੁਝ ਦੇਰੀ ਹੋਈ ਤਾਂ ਸਿੱਧੂ ਫਿਰ ਵੀ ਪੰਜਾਬ ਕਾਂਗਰਸ ਦੇ ਭਵਿੱਖ ਦੇ ਵੱਡੇ ਨੇਤਾ ਹੋ ਕੇ ਜੇਲ੍ਹ ’ਚੋਂ ਨਿਕਲਣਗੇ ਕਿਉਂਕਿ ਰਾਜਸੀ ਮਾਹਿਰਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸਿਆਸੀ ਗੁਣੀਆ ਇਕ ਵਾਰ ਫਿਰ ਉਨ੍ਹਾਂ ’ਤੇ ਪੈਣ ਜਾ ਰਿਹਾ ਹੈ ਕਿਉਂਕਿ ਉਹ ਨੌਜਵਾਨਾਂ ਤੇ ਆਮ ਲੋਕਾਂ ਦੇ ਚਹੇਤੇ ਹਨ।
ਪਤੀ ਦੀ ਮੌਤ ਮਗਰੋਂ ਵੀ ਨਹੀਂ ਟੁੱਟਾ ਹੌਸਲਾ, ਈ-ਰਿਕਸ਼ਾ ਚਲਾ ਬੱਚਿਆਂ ਨੂੰ ਰਹੀ ਪਾਲ, ਆਨੰਦ ਮਹਿੰਦਰਾ ਨੇ ਕੀਤੀ ਤਾਰੀਫ਼
NEXT STORY