ਨਵੀਂ ਦਿੱਲੀ (ਬਿਊਰੋ) — ਦੇਸ਼ ਭਰ ਦੇ ਕਿਸਾਨ ਸੰਗਠਨਾਂ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ 'ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਸਣੇ ਕਈ ਸੂਬਿਆਂ ਦੇ ਕਿਸਾਨ ਸੰਗਠਨ ਸ਼ਾਮਲ ਹੋ ਰਹੇ ਹਨ। ਆਲ ਇੰਡੀਆ ਕਿਸਾਨ ਸੰਘਰਸ਼ ਦੀ ਸਹਿਯੋਗੀ ਕਮੇਟੀ ਦੇ ਬੈਨਰ ਹੇਠ ਬੁਲਾਏ ਗਏ ਭਾਰਤ ਬੰਦ 'ਚ ਦੇਸ਼ ਭਰ ਦੇ 400 ਤੋਂ ਜ਼ਿਆਦਾ ਕਿਸਾਨ ਸੰਗਠਨ ਸ਼ਾਮਲ ਹਨ। ਅਜਿਹੇ 'ਚ ਸੈਲੀਬ੍ਰਿਟੀਜ਼ ਵੀ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਦਿਲਜੀਤ ਦੋਸਾਂਝ ਸਣੇ ਕਈ ਸਿਤਾਰੇ ਕਿਸਾਨਾਂ ਦੇ ਸਮਰਥਨ 'ਚ ਅੱਗੇ ਆਏ ਹਨ। ਸਿਰਫ਼ ਦੇਸ਼ ਹੀ ਨਹੀਂ ਸਗੋਂ ਦੁਨੀਆਭਰ 'ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਕਿਸਾਨਾਂ ਦੇ ਸਮਰਥਨ 'ਚ ਅੱਗੇ ਆ ਰਹੇ ਹਨ।
ਦੁਨੀਆਭਰ 'ਚ ਖੇਤੀ ਕਾਨੂੰਨੀ ਬਿੱਲਾਂ ਨੂੰ ਲੈ ਕੇ ਹੋ ਰਹੇ ਵਿਰੋਧ ਦਾ ਇਕ ਵੀਡੀਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਸਿਡਨੀ, ਲੰਡਨ, ਓਕਲੈਂਡ, ਟੋਰਾਂਟੋ ਸਮੇਤ ਕਈ ਦੇਸ਼ਾਂ 'ਚ ਸਿੱਖ ਭਾਈਚਾਰੇ ਦੇ ਲੋਕ ਸੜਕਾਂ 'ਤੇ ਉੱਤਰੇ ਹਨ ਅਤੇ 'ਕਿਸਾਨ ਏਕਤਾ ਜ਼ਿੰਦਾਬਾਦ' ਦੇ ਨਾਰੇ ਲਾ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦਿਆਂ ਦਿਲਜੀਤ ਦੋਸਾਂਝ ਨੇ ਕੈਪਸ਼ਨ 'ਚ ਲਿਖਿਆ 'ਕੱਲ ਭਾਰਤ ਬੰਦ।'
ਉਥੇ ਹੀ ਭਾਰਤ ਬੰਦ ਨੂੰ ਲੈ ਕੇ ਕਿਸਾਨਾਂ ਨੇ ਮਰਿਆਦਾ ਸੂਤਰ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਕਿਹਾ ਗਿਆ ਹੈ ਕਿ ਚੱਕਾ ਜ਼ਾਮ ਸਿਰਫ਼ ਸ਼ਾਮ 3 ਵਜੇ ਤੱਕ ਹੀ ਰਹੇਗਾ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਭਾਰਤ ਬੰਦ ਦੇ ਤਹਿਤ ਸਾਰੇ ਬਾਜ਼ਾਰ, ਦੁਕਾਨਾਂ, ਸੇਵਾਵਾਂ ਤੇ ਸੰਸਥਾਵਾਂ ਬੰਦ ਰਹਿਣਗੀਆਂ। ਕਿਸਾਨ ਦੁੱਧ, ਫ਼ਲ ਸਬਜ਼ੀ ਆਦਿ ਕੋਈ ਵੀ ਉਤਪਾਦ ਲੈ ਕੇ ਬਾਜ਼ਾਰ ਨਹੀਂ ਜਾਵੇਗਾ। ਹਸਪਤਾਲ ਤੇ ਐਬੂਲੈਂਸ ਵਰਗੀਆਂ ਕਈ ਜ਼ਰੂਰ ਸੇਵਾਵਾਂ 'ਤੇ ਭਾਰਤ ਬੰਦ ਦਾ ਅਸਰ ਨਹੀਂ ਪਵੇਗਾ। ਕਿਸਾਨ ਸੰਗਠਨਾਂ ਨੇ ਬੰਦ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇ। ਇਸ 'ਚ ਕਿਸੇ ਤਰ੍ਹਾਂ ਦੀ ਭੰਨਤੋੜ, ਹਿੰਸਕ ਘਟਨਾਵਾਂ ਅਤੇ ਜ਼ਬਰਦਸਤੀ ਦੀ ਘਟਨਾ ਨਾ ਹੋਵੇ। ਕਿਸਾਨ ਸੰਗਠਨਾਂ ਨੇ ਕਿਹਾ ਹੈ ਕਿ ਜੋ ਵੀ ਰਾਜਨੀਤਿਕ ਦਲ ਬੰਦ ਦਾ ਸਮਰਥਨ ਕਰਨਾ ਚਾਵੇ ਉਹ ਆਪਣਾ ਝੰਡਾ ਬੈਨਰ ਛੱਡ ਕੇ ਕਿਸਾਨਾਂ ਦਾ ਸਾਥ ਦੇਵੇ।
ਨੋਟ- 'ਭਾਰਤ ਬੰਦ' ਨੂੰ ਲੈ ਕੇ ਦਿਲਜੀਤ ਦੋਸਾਂਝ ਵਲੋਂ ਸਾਂਝੀ ਕੀਤੀ ਵੀਡੀਓ ਉੱਤੇ ਤੁਹਾਡਾ ਕੀ ਵਿਚਾਰ ਹੈ, ਕੁਮੈਂਟ ਬਾਕਸ ਵਿਚ ਜ਼ਰੂਰ ਦਿਓ ਆਪਣੀ ਰਾਏ।
ਭਾਰਤ ਬੰਦ : 'ਪੰਜਾਬ' ਦੇ ਨਾਲ ਖੜ੍ਹੇ ਹੋਏ ਕਈ ਸੂਬੇ, ਕਈ ਥਾਈਂ ਰੋਕੀਆਂ ਗਈਆਂ ਟਰੇਨਾਂ, ਯੂ. ਪੀ. 'ਚ ਹਾਈ ਅਲਰਟ
NEXT STORY