ਅਲੀ ਰਾਜਪੁਰਾ
ਭਾਈ ਮਰਦਾਨਾ ਜੀ ਨੂੰ ਸਿੱਖ ਜਗਤ ਅੰਦਰ ਬਹੁਤ ਹੀ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਮਰਦਾਨਾ ਜੀ ਦਾ ਜਨਮ 1459 ਈ. ਪਿਤਾ ਬਦਰਾ ਦੇ ਘਰ ਮਾਤਾ ਲੱਖੋ ਦੀ ਕੁੱਖੋਂ ਹੋਇਆ। ਮਰਦਾਨਾ ਜੀ ਦਾ ਪਿਛੋਕੜ ਮੀਰ ਆਲਮ ਘਰਾਣੇ ਨਾਲ ਸੰਬੰਧ ਰੱਖਦਾ ਹੈ। ਮਰਦਾਨਾ ਜੀ ਸਰੀਰਕ ਤੌਰ ਤੋਂ ਪੂਰੀ ਤਰ੍ਹਾਂ ਰਿਸ਼ਟ-ਪੁਸ਼ਟ ਸੀ। ਇਸੇ ਲਈ ਇਨ੍ਹਾਂ ਦਾ ਨਾਂ " ਮਰਦਾਨਾ " ਰੱਖਿਆ ਗਿਆ। ਮਾਂ ਲੱਖੋ ਦਾ ਮੰਨਣਾ ਸੀ ਕਿ ਨਾਵਾਂ ਵਿਚ ਭਾਰੀ ਬਰਕਤ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮਾਰੂ ਸੋਲਹੋ ਮ: ਪ ਅਨੁਸਾਰ ਅਰਥ ਕੁਝ ਇਸ ਤਰ੍ਹਾਂ ਮਿਲਦਾ ਹੈ।
ਜਾ ਕਉ ਮਿਹਰ ਮਿਹਰਵਾਨਾ।। ਸੋਈ ਮਰਦੁ ਮਰਦੁ ਮਰਦਾਨਾ।। ( ਅੰਗ 1084 )
ਜਿਵੇਂ ਪਿੱਛੋ ਪੜ੍ਹ ਆਏ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ਦੌਲਤਾਂ ਮਰਦਾਨਾ ਜੀ ਦੀ ਸਾਕ-ਸੰਬੰਧ 'ਚੋਂ ਭੈਣ ਲੱਗਦੀ ਸੀ। ਮਾਈ ਦੌਲਤਾਂ ਹੀ ਬਾਬਾ ਨਾਨਕ ਤੇ ਮਰਦਾਨਾ ਜੀ ਦੀ ਦੋਸਤੀ ਦਾ ਪੁਲ਼ ਬਣੀ, ਕਿਉਂਕਿ ਜਦੋਂ ਉਹ ਬਾਬਾ ਨਾਨਕ ਨੂੰ ਖਿਡਾਉਣ, ਦੇਖ ਭਾਲ ਕਰਨ ਆਉਂਦੀ ਸੀ ਤਾਂ ਭਾਈ ਮਰਦਾਨਾ ਜੀ ਵੀ ਨਾਲ ਆ ਜਾਂਦੇ। ਇਸ ਤਰ੍ਹਾਂ ਬਾਬਾ ਨਾਨਕ ਤੇ ਮਰਦਾਨਾ ਦਾ ਆਪਸੀ ਸਨੇਹ ਬਣਿਆ। ਆਪਸੀ ਸਨੇਹ ਇੰਨਾ ਸੀ ਕਿ ਇਕ ਦੂਜੇ ਨੂੰ ਮਿਲੇ ਬਿਨਾਂ ਹਰਿ ਨਾ ਪਾਉਂਦੇ। ਮਰਦਾਨਾ ਸੰਗੀਤ 'ਚ ਮਹਾਨ ਹੋਣ ਕਰਕੇ ਸੰਗੀਤ 'ਚ ਰੁਦਨ ਹੋ ਗਿਆ ਤੇ ਕਈ ਤਰ੍ਹਾਂ ਦੇ ਸਾਜ਼ਾਂ ਦਾ ਗਿਆਨ ਹਾਸਿਲ ਕਰ ਲਿਆ। ਦੂਜੇ ਪਾਸੇ ਬਾਬਾ ਨਾਨਕ ਪ੍ਰਮਾਤਮਾ ਦੀ ਉਸਤਤ 'ਚ ਮਹਾਨ ਸੀ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਜਾ ਪਹੁੰਚੇ ਤਾਂ ਭਾਈ ਮਰਦਾਨੇ ਨੇ ਵੀ ਉੱਥੇ ਡੇਰੇ ਲਾਏ। ਜਦ ਕਿ ਮਰਦਾਨਾ ਜੀ ਬਾਬਾ ਨਾਨਕ ਤੋਂ ਲਗਭਗ ਦਸ ਸਾਲ ਵੱਡੇ ਸਨ ਤੇ ਚਾਰ ਉਦਾਸੀਆਂ ਸਮੇਂ ਬਾਬਾ ਨਾਨਕ ਦੀ ਲਗਭਗ 31 ਸਾਲ ਤੇ ਮਰਦਾਨਾ ਜੀ ਦੀ ਉਮਰ 41 ਸਾਲ ਸੀ। ਭਾਈ ਮਰਦਾਨਾ ਗੁਰੂ ਜੀ ਦਾ ਸ਼ਰਧਾਲੂ ਸੀ ਤੇ ਉਨ੍ਹਾਂ ਨੇ ਗੁਰੂ ਦਿਆਂ ਸ਼ਬਦਾਂ ਨੂੰ ਭਾਈ ਫਰੰਦਾ ਜੀ ਵਲੋਂ ਬਣਾਈ ਛੇ ਤਾਰਾਂ ਵਾਲ਼ੀ ਰਬਾਬ ( ਪ੍ਰਿੰਸੀਪਲ ਸਤਬੀਰ ਸਿੰਘ- ਬਲਿਓ ਚਿਰਾਗ ) ਦਾ ਸੰਗੀਤ ਦਿੱਤਾ ਤੇ ਗੁਰੂ ਜੀ ਨੇ ਮਰਦਾਨੇ ਨੂੰ ' ਭਾਈ' ਕਹਿ ਕੇ ਸਤਿਕਾਰਿਆ।

ਭਲਾ ਰਬਾਬ ਵਜਾਇਦਾ ਮਜਲਸ ਮਰਦਾਨਾ ਮੀਰਾਸੀ ( ਵਾਰਾਂ ਭਾਈ ਗੁਰਦਾਸ ਜੀ ਵਾਰ 11, ਪਉੜੀ 13 )
ਅਕਸਰ ਖ਼ੁਸ਼ੀ 'ਚ ਮਰਦਾਨਾ ਜੀ ਆਖਦੇ ਸੀ ਕਿ ਤੁਸੀਂ ਵੀ ਡੂੰਮ ਹੋ ਤੇ ਮੈਂ ਵੀ ਡੂੰਮ ਵਿਭਿੰਨਤਾ ਇਹ ਹੈ ਕਿ ਤੁਸੀਂ ਪ੍ਰਮਾਤਮਾ ਦੇ ਡੂੰਮ ਹੋ ਤੇ ਮੈਂ ਤੁਹਾਡਾ ਡੂੰਮ ਹਾਂ।
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।। ( ਵਾਰ1, ਪਉੜੀ 35- ਭਾਈ ਗੁਰਦਾਸ ਜੀ)
ਅੰਤਿਮ ਵੇਲ਼ੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਬ੍ਰਾਹਮਣ ਦੀ ਦੇਹੀ ਜਲ ਪ੍ਰਵਾਹ ਕੀਤੀ ਜਾਂਦੀ ਹੈ। ਖੱਤਰੀ ਦੀ ਅੱਗ ਸਾੜੀ ਜਾਂਦੀ ਹੈ, ਸ਼ੂਦਰ ਦੀ ਦਫ਼ਨਾਈ ਜਾਂਦੀ ਹੈ, ਵੈਸ਼ ਦੀ ਪੌਣ ਵਿਚ ਸੁੱਟੀ ਜਾਂਦੀ ਹੈ। ਤੇਰੀ ਇੱਛਾ ਕੀ ਹੈ...? ਕੀ ਕੀਤਾ ਜਾਵੇ, " ਜਲ ਪ੍ਰਵਾਹ ਕੀਤੀ ਜਾਵੇ ਕਿ ਦਫਨਾਈ ਜਾਵੇ ਜਾਂ ਅੱਗ ਵਿਚ ਸਾੜੀ ਜਾਵੇ " ਤਾਂ ਭਾਈ ਮਰਦਾਨੇ ਦਾ ਉੱਤਰ ਸੀ, " ਮੈਂ ਤਾਂ ਆਪਣੀ ਆਤਮਾ ਨੂੰ ਸਿਰਫ਼ ਸਰੀਰ ਦੀ ਸਾਥੀ ਸਮਝਦਾ ਹਾਂ, ਮੈਨੂੰ ਰਤਾ ਧਿਆਨ ਨਹੀਂ ਦੇਹੀ ਦਾ, ਜਿਵੇਂ ਤੁਹਾਡੀ ਇੱਛਾ... ।"

''ਗੁਰੂ ਜੀ ਨੇ ਕਿਹਾ ਮਰਦਾਨਿਆ ਫਿਰ ਤੇਰੀ ਕਬਰ ਬਣਾ ਕੇ ਤੈਨੂੰ ਜਗਤ ਪ੍ਰਸਿੱਧ ਕਰ ਦਿੰਦੇ ਹਾਂ। '' ਤਾਂ ਮਰਦਾਨੇ ਨੇ ਕਿਹਾ, '' ਕਿਉਂ ਮਹਾਰਾਜ ਸਰੀਰ ਰੂਪੀ ਕਬਰ 'ਚੋਂ ਆਤਮਾ ਨਿਕਲ ਜਾਵੇਗੀ ਤਾਂ ਪੱਥਰ-ਮਿੱਟੀ ਦੀ ਕਬਰ 'ਚ ਕਿਉਂ ਦਫਨਾਉਣ ਲੱਗੇ ਓਂ...।'' ਜਾਣੀ- ਜਾਣ ਗੁਰੂ ਜੀ ਸਮਝ ਗਣੇ ਸੀ ਕਿ ਮਰਦਾਨੇ ਨੇ ਬ੍ਰਹਮ ਨੂੰ ਹਾਸਿਲ ਕਰ ਲਿਆ ਹੈ। ਗੁਰੂ ਜੀ ਨੇ ਕਿਹਾ, ''ਭਾਈ ਮਰਦਾਨੀਆ ਤੇਰੀ ਦੇਹੀ ਜਲ ਪ੍ਰਵਾਹ ਕੀਤੀ ਜਾਵੇਗੀ। ਇਸ ਲਈ ਤੂੰ ਜਾ। ਆਪਣੀ ਬਿਰਤੀ ਅਕਾਲ ਪੁਰਖ ਵਿਚ ਲਾ ਕੇ ਦਰਿਆ ਕੰਢੇ ਬੈਠ ਜਾ। ''ਮਰਦਾਨੇ ਨੇ ਗੁਰੂ ਜੀ ਦੀ ਆਗਿਆ ਦਾ ਪਾਲਣ ਕੀਤਾ। ਅੰਮ੍ਰਿਤ ਵੇਲੇ ਭਾਈ ਮਰਦਾਨਾ ਜੀ ਦੀ ਆਤਮਾ ਬ੍ਰਹਮ ਵਿਚ ਜਾ ਮਿਲੀ। ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਭਾਈ ਮਰਦਾਨੇ ਜੀ ਦੀ ਦੇਹੀ ਨੂੰ ਜਲ ਪ੍ਰਵਾਹ ਕੀਤਾ।

ਉਂਝ ਕੁਝ ਵਿਦਵਾਨਾਂ ਦਾ ਮੰਲਣਾ ਹੈ ਕਿ ਭਾਈ ਮਰਦਾਨਾ ਜੀ ਦਾ ਇੰਤਕਾਲ ਅਫ਼ਗਾਨਿਸਤਾਨ ਦੇ 'ਕੁਰਮ' ਦਰਿਆ ਕੰਢੇ ਕੁਰਮ ਨਗਰ ਵਿਚ ਹੋਇਆ। ਭਾਈ ਮਰਦਾਨਾ ਜੀ ਦੀ ਕਬਰ ਕੁਰਮ ਦਰਿਆ ਕੰਢੋ ਅੱਜ ਵੀ ਮੌਜੂਦ ਹੈ। ਕੁਝ ਇਤਿਹਾਸਕਾਰ ਲਿਖਦੇ ਹਨ ਕਿ 1534 ਈ. ਵਿਚ ਰਾਵੀ ਦਰਿਆ ਕੰਢੇ ਕਰਤਾਰਪੁਰ ਵਿਖੇ ਭਾਈ ਮਰਦਾਨਾ ਨੇ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਸੀ। ਦੱਸਿਆ ਜਾਂਦਾ ਹੈ ਕਿ ਕੁਝ ਪਰਿਵਾਰਕ ਮੈਂਬਰ ਭਾਰਤ ਵੰਡ ਵੇਲ਼ੇ ਪਾਕਿਸਤਾਨ ਜਾ ਵਸੇ ਤੇ ਕੁਝ ਉਨ੍ਹਾਂ ਦੀ ਪੀੜ੍ਹੀ 'ਚੋਂ ਅੱਜ-ਕਲ੍ਹ ਪੰਜਾਬ 'ਚ ਹਨ। ਭਾਈ ਮਰਦਾਨਾ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਸੰਤਾਲੀ ਸਾਲ ( 564 ਮਹੀਨੇ, 16 ਹਜ਼ਾਰ 620 ਦਿਨ) ਰਬਾਬ ਵਜਾਈ। ਪ੍ਰੋ. ਸਾਹਿਬਾ ਸਿੰਘ- (ਗੁਰੂ ਨਾਨਕਨ)
ਗੁਰ ਨਾਨਕ ਦੇਵੀ ਜੀ ਨੇ ਭਾਈ ਮਰਦਾਨਾ ਜੀ ਮਾਣ ਬਖ਼ਸ਼ਿਆਂ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਸਲੋਕ ਮਰਦਾਨਾ ਦੇ ਨਾਮ ਹੇਠ ਦਰਜ ਹੈ ( ਅੰਗ 553 'ਤੇ)
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ।।
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ।।
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।।
ਗਿਆਨੂ ਗੁੜੂਸਾਲਾਹ ਮੰਡੇ ਭਉ ਮਾਸੁ ਆਹਾਰੁ।। (ਅੰਗ -553 )

ਲੁਧਿਆਣਾ 'ਚ 'ਕੋਰੋਨਾ' ਨੇ ਪਾਇਆ ਭੜਥੂ, 150 ਤੋਂ ਟੱਪੀ ਮਰੀਜ਼ਾਂ ਦੀ ਗਿਣਤੀ
NEXT STORY