ਲੁਧਿਆਣਾ (ਸਰਬਜੀਤ ਸਿੱਧੂ) - ਪੰਜਾਬ ਵਿਚ ਕਰਫਿਊ ਲਗਾਤਾਰ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਖੇਤੀਬਾੜੀ ਕੰਮਾਂ ਨੂੰ ਛੋਟ ਦਿੱਤੀ ਗਈ ਹੈ। ਕਣਕ ਦੀ ਵਾਢੀ ਲਗਭਗ ਸ਼ੁਰੂ ਹੋ ਗਈ ਹੈ ਅਤੇ 15 ਅਪ੍ਰੈਲ ਨੂੰ ਕਣਕ ਦਾ ਮੰਡੀਕਰਨ ਵੀ ਸ਼ੁਰੂ ਹੋ ਜਾਵੇਗਾ। ਸਰਕਾਰ ਨੇ ਕੋਰੋਨਾ ਤੋਂ ਸੁਰੱਖਿਆ ਲਈ ਕਣਕ ਦੀ ਵਾਢੀ ਦੌਰਾਨ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਮੁਤਾਬਿਕ ਕੰਬਾਈਨ ਸਵੇਰੇ 6 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਚੱਲੇਗੀ ਪਰ ਸਵੇਰੇ ਤਰੇਲ ਹੋਣ ਕਰ ਕੇ ਅਕਸਰ ਕੰਬਾਈਨਾਂ ਦੇਰੀ ਨਾਲ ਚੱਲਦੀਆਂ ਹਨ। ਸਿੱਲੀ ਫਸਲ ’ਤੇ ਕੰਬਾਈਨ ਚਲਾਉਣਾ ਤਕਨੀਕੀ ਤੌਰ ’ਤੇ ਵੀ ਗ਼ਲਤ ਹੈ।
ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)
ਪੜ੍ਹੋ ਇਹ ਵੀ ਖਬਰ - ਪਟਿਆਲਾ ਤੋਂ ਬਾਅਦ ਕੋਟਕਪੂਰਾ ’ਚ ਪੁਲਸ ਮੁਲਾਜ਼ਮਾਂ ’ਤੇ ਹੋਇਆ ਹਮਲਾ
ਇਸ ਬਾਰੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਪਿੰਡ ਕੋਟ ਸਦਰ ਖਾਨ ਜ਼ਿਲਾ ਮੋਗਾ ਦੇ ਕੰਬਾਈਨ ਚਾਲਕ ਬਲਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਤਰੇਲ ਹੋਣ ਕਰ ਕੇ ਕੰਬਾਈਨਾਂ ਨਹੀਂ ਚੱਲਦੀਆਂ। ਨਾੜ ਤਰੇਲ ਨਾਲ ਗਿੱਲਾ ਹੋਣ ਕਰ ਕੇ ਟਾਇਰਾਂ ਅਤੇ ਬੈਲਟਾਂ ਵਿਚ ਵੀ ਫਸ ਜਾਂਦਾ ਹੈ, ਇਸ ਲਈ ਅਸੀਂ ਕੰਬਾਈਨ ਲਗਭਗ 8 ਜਾਂ 9 ਵਜੇ ਚਾਲੂ ਕਰਦੇ ਹਾਂ। ਇਸ ਬਾਰੇ ਗੱਲ ਕਰਦਿਆਂ ਧਾਂਦਰਾ ਪਿੰਡ ਦੇ ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਅਸੀਂ ਤਰੇਲ ਸੁੱਕਣ ਤੋਂ ਪਹਿਲਾਂ ਕਦੇ ਵੀ ਕੰਬਾਈਨ ਨਾਲ ਵਾਢੀ ਨਹੀਂ ਕਰਵਾਈ ਕਿਉਂਕਿ ਇਸ ਨਾਲ ਦਾਣਾ ਬੱਲੀ ਵਿਚ ਰਹਿ ਜਾਂਦਾ ਹੈ ਅਤੇ ਕਣਕ ਵਿਚ ਨਮੀ ਵੀ ਵਧ ਜਾਂਦੀ ਹੈ। ਨਮੀ ਵੱਧ ਹੋਣ ਕਰ ਕੇ ਕਣਕ ਦਾ ਮੁੱਲ ਘੱਟ ਲੱਗਦਾ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬ ਦੀਆਂ ਇਨ੍ਹਾਂ ਸ਼ਾਹੀ ਝੁੱਗੀਆਂ 'ਚ ਬਣੀ ਦਾਵਤ, ਦੇਖ ਤੁਸੀਂ ਵੀ ਰਹਿ ਜਾਓਗੇ ਦੰਗ (ਵੀਡੀਓ)
ਪੜ੍ਹੋ ਇਹ ਵੀ ਖਬਰ - ਵਿਸਾਖੀ ’ਤੇ ਨਵਜੋਤ ਸਿੱਧੂ ਦਾ ਡਾਕਟਰਾਂ ਨੂੰ ਤੋਹਫਾ, ਵੰਡੀਆਂ PPE ਕਿੱਟਾਂ (ਤਸਵੀਰਾਂ)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਕਣਕ ਦਾ ਨਾੜ ਸਿੱਲਾ ਹੁੰਦਾ ਹੈ, ਜਿਸ ਕਾਰਨ ਦਾਣਿਆਂ ਦੀ ਬਹੁਤ ਟੁੱਟ ਭੱਜ ਹੁੰਦੀ ਹੈ। ਜੇ ਫਸਲ ਸਿੱਲ੍ਹੀ ਹੋਵੇ ਤਾਂ ਇਸ ਦਾ ਨਾੜ ਨਰਮ ਹੋ ਜਾਂਦਾ ਹੈ ਅਤੇ ਇਹ ਥਰੈਸ਼ਰ ਦੀ ਸ਼ਾਫਟ ਦੇ ਨਾਲ ਲਿਪਟ ਜਾਂਦਾ ਹੈ ਅਤੇ ਥਰੈਸ਼ਿੰਗ ਸਿਲੰਡਰ ਵਿਚ ਰਗੜ ਨਾਲ ਅੱਗ ਲੱਗ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤਰੇਲ ਵਾਲੀ ਕਣਕ ਕੱਟਣ ਨਾਲ ਕਣਕ ਦੇ ਦਾਣਿਆਂ ਵਿਚ ਨਮੀ ਜ਼ਿਆਦਾ ਹੋਣ ਕਰ ਕੇ ਮੰਡੀਕਰਨ ਦੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ।
ਕੰਬਾਈਨ ਚਾਲਕ, ਕਿਸਾਨ ਅਤੇ ਮਾਹਿਰਾਂ ਦਾ ਇਹੀ ਕਹਿਣਾ ਹੈ ਕਿ ਕੰਬਾਈਨ ਚੱਲਣ ਦਾ ਸਮਾਂ ਸਵੇਰੇ 6 ਵਜੇ ਨਹੀਂ ਬਲਕਿ ਸਵੇਰੇ 9 ਵਜੇ ਤੋਂ ਹੋਣਾ ਚਾਹੀਦਾ ਹੈ। ਸ਼ਾਮ ਦਾ ਸਮਾਂ ਚਾਹੇ ਵਧਾ ਦਿੱਤਾ ਜਾਵੇ ਤਾਂ ਕਿ ਹਾਦਸਿਆਂ ਤੋਂ ਬਚਾਅ ਕਰ ਕੇ ਸੁਰੱਖਿਅਤ ਤਰੀਕੇ ਨਾਲ ਕਣਕ ਦੀ ਵਾਢੀ, ਮੰਡੀਕਰਨ ਅਤੇ ਤੂੜੀ ਦੀ ਸਾਂਭ-ਸੰਭਾਲ ਮੁਕੰਮਲ ਕੀਤੀ ਜਾ ਸਕੇ।
‘ਖਾਲਸਾ ਸਾਜਨਾ ਦਿਵਸ’ ਅਤੇ ‘ਵਿਸਾਖੀ’ ਸਾਡਾ ਵਿਰਸਾ ਸਾਡੀ ਸ਼ਾਨ
NEXT STORY