ਅੰਮ੍ਰਿਤਸਰ (ਸੁਮਿਤ) - ਪੂਰਵੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਵਿਸਾਖੀ ਦੇ ਮੌਕੇ ਅੰਮ੍ਰਿਤਸਰ, ਤਰਨਤਾਰਨ ਦੇ ਸਰਕਾਰੀ ਹਸਪਤਾਲਾਂ, ਗੁਰੂ ਨਾਨਕ ਦੇਵ ਮੈਡੀਕਲ ਕਾਲਜ (ਅੰਮ੍ਰਿਤਸਰ) ਦੇ ਸਿਹਤ ਕਰਰਮਚਾਰੀਆਂ ਅਤੇ ਅੰਮ੍ਰਿਤਸਰ (ਪੂਰਵੀ) ਦੇ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਕਟ ਸਮੇਂ ਪਹਿਲੀ ਕਤਾਰ 'ਚ ਖੜ੍ਹੇ ਇਨ੍ਹਾਂ ਯੋਧਿਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸਿਹਤ-ਸੁਰੱਖਿਆ ਲਈ ਲੋੜੀਂਦਾ ਸਾਮਾਨ ਦਾਨ ਕੀਤਾ। 9 ਅਪ੍ਰੈਲ, 2020 ਨੂੰ 700 ਲੀਟਰ ਸੈਨੀਟਾਇਜ਼ਰ, 500 ਦਸਤਾਨੇ ਅਤੇ 1000 ਮਾਸਕ ਦਾਨ ਕਰਨ ਮੌਕੇ ਹਸਪਤਾਲ ਅਮਲੇ ਨਾਲ ਕੀਤੇ ਆਪਣੇ ਵਾਅਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਸਿਹਤ ਕਰਮਚਾਰੀਆਂ ਨੂੰ 400 ਪੀ.ਪੀ.ਈ. ਕਿੱਟਾਂ (300 ਮੁੜ-ਵਰਤਣਯੋਗ, 100 ਇਕੋ ਵਾਰ ਵਰਤਣਯੋਗ) ਦਾਨ ਕੀਤੀਆਂ।
ਪੜ੍ਹੋ ਇਹ ਵੀ ਖਬਰ - ਇਤਿਹਾਸ ਦਾ ਖ਼ੂਨੀ ਸਫ਼ਾ ‘ਜਲ੍ਹਿਆਂਵਾਲ਼ਾ ਬਾਗ਼ 1919’ : ਯਾਦ ਕਰੋ ਉਹ 13 ਦਿਨ !
ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)
9 ਅਪ੍ਰੈਲ, 2020 ਨੂੰ ਅੰਮ੍ਰਿਤਸਰ (ਪੂਰਵੀ) ਵਿਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ 90 ਲੀਟਰ ਸੈਨੀਟਾਈਜ਼ਰ, 200 ਦਸਤਾਨੇ ਅਤੇ 200 ਮਾਸਕ ਦਾਨ ਕਰਨ ਤੋਂ ਬਾਅਦ ਇਸ ਕਾਰਜ ਨੂੰ ਉਨ੍ਹਾਂ ਨੇ ਜਾਰੀ ਰੱਖਿਆ। ਸਿੱਧੂ ਨੇ ਅੰਮ੍ਰਿਤਸਰ (ਪੂਰਵੀ) ਦੇ ਸਫ਼ਾਈ ਕਰਮਚਾਰੀਆਂ ਦੁਆਰਾ ਨਿਸ਼ਕਾਮ ਭਾਵਨਾ ਨਾਲ ਸਮਾਜ ਲਈ ਕੀਤੇ ਜਾ ਰਹੇ ਕਾਰਜ ਨੂੰ ਸਲਾਮ ਕਰਦਿਆਂ 75 ਲੀਟਰ ਸੈਨੀਟਾਈਜ਼ਰ, 100 ਦਸਤਾਨੇ ਅਤੇ 100 ਮਾਸਕ ਸਫ਼ਾਈ ਕਰਮਚਾਰੀਆਂ ਨੂੰ ਦਾਨ ਕੀਤੇ। ਸਰਕਾਰੀ ਹਸਪਤਾਲਾਂ ਦੇ ਮੈਡੀਕਲ ਸਟਾਫ਼ ਉੱਪਰ ਮੰਡਰਾ ਰਹੇ ਖ਼ਤਰੇ ਦੀ ਗੰਭੀਰਤਾ ਨੂੰ ਸਮਝਦਿਆਂ ਉਨ੍ਹਾਂ ਸਰਕਾਰੀ ਹਸਪਤਾਲ, ਅੰਮ੍ਰਿਤਸਰ ਵਿਖੇ ਸਿਹਤ ਕਰਮਚਾਰੀਆਂ ਨੂੰ 200 ਮੁੜ-ਵਰਤਣਯੋਗ ਪੀ.ਪੀ.ਈ. ਕਿੱਟਾਂ, 100 ਲੀਟਰ ਸੈਨੀਟਾਈਜ਼ਰ, 200 ਦਸਤਾਨੇ ਅਤੇ 200 ਮਾਸਕ ਦਾਨ ਕੀਤੇ। ਇਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ, ਤਰਨਤਾਰਨ ਵਿਖੇ ਸਿਹਤ ਕਰਮਚਾਰੀਆਂ ਨੂੰ ਮਿਲਣ ਗਏ, ਉਥੇ ਵੀ ਉਨ੍ਹਾਂ 200 ਮੁੜ-ਵਰਤਣਯੋਗ ਪੀ.ਪੀ.ਈ. ਕਿੱਟਾਂ, 100 ਲੀਟਰ ਸੈਨੀਟਾਈਜ਼ਰ, 200 ਦਸਤਾਨੇ ਅਤੇ 200 ਮਾਸਕ ਦਾਨ ਕੀਤੇ।
ਪੜ੍ਹੋ ਇਹ ਵੀ ਖਬਰ - ਪੰਜਾਬ ਦੀਆਂ ਇਨ੍ਹਾਂ ਸ਼ਾਹੀ ਝੁੱਗੀਆਂ 'ਚ ਬਣੀ ਦਾਵਤ, ਦੇਖ ਤੁਸੀਂ ਵੀ ਰਹਿ ਜਾਓਗੇ ਦੰਗ (ਵੀਡੀਓ)
ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਪਿਛਲੇ ਕਈ ਹਫ਼ਤਿਆਂ ਤੋਂ ਆਪਣੀ ਨਿੱਜੀ ਕਮਾਈ 'ਚੋਂ ਅੰਮ੍ਰਿਤਸਰ (ਪੂਰਵੀ) ਦੇ ਅੱਸੀ-ਨੱਬੇ ਹਜ਼ਾਰ ਵਸਨੀਕਾਂ (20000 ਪਰਿਵਾਰ) ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਵੰਡਣ ਬਾਅਦ ਇਹ ਕਾਰਜ ਕੀਤਾ ਹੈ। ਇਸ ਤੋਂ ਇਲਾਵਾ ਸਿੱਧੂ ਸਿਹਤ ਕਰਮਚਾਰੀਆਂ ਖ਼ਾਤਰ 1 ਹਜ਼ਾਰ ਐੱਨ-95 ਮਾਸਕਾਂ ਦਾ ਪ੍ਰਬੰਧ ਕਰਨ ਵਿਚ ਵੀ ਲੱਗੇ ਹੋਏ ਹਨ, ਕਿਉਂਕਿ ਇਨ੍ਹਾਂ ਮਾਸਕਾਂ ਦੀ ਮੰਗ ਇਕਦਮ ਵਧਣ ਕਰਕੇ ਸਪਲਾਈ ਨਹੀਂ ਹੋ ਰਹੀ। ਪਹਿਲੀ ਕਤਾਰ 'ਚ ਡਟੇ ਇਨ੍ਹਾਂ ਯੋਧਿਆਂ ਨੂੰ ਸਿਹਤ-ਸੁਰੱਖਿਆ ਸੰਬੰਧੀ ਜ਼ਰੂਰੀ ਵਸਤਾਂ ਦਾ ਦਾਨ ਉਨ੍ਹਾਂ ਸਾਧਾਰਨ ਲੋਕਾਂ ਦੇ ਖੁੱਲ੍ਹੇ ਦਾਨ ਨਾਲ ਹੀ ਸੰਭਵ ਹੋਇਆ ਹੈ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਸਿੱਧੂ ਨੂੰ ਇਕ ਮਾਧਿਅਮ ਵਜੋਂ ਦੇਖਿਆ।
ਜ਼ਿਕਰਯੋਗ ਹੈ ਕਿ ਰੋਹਿਤ ਅਤੇ ਸੰਦੀਪ ਸਿੰਘ, ਜਿਨ੍ਹਾਂ ਨੂੰ ਨਵਜੋਤ ਸਿੱਧੂ ਨੇ ਮੁੜ-ਵਰਤਣਯੋਗ ਪੀ.ਪੀ.ਈ. ਕਿੱਟਾਂ ਦਾ ਆਰਡਰ ਦਿੱਤਾ ਸੀ, ਉਹ ਬਾਅਦ 'ਚ ਸਵੈ-ਇੱਛਾ ਨਾਲ ਪੀ.ਪੀ.ਈ. ਕਿੱਟਾਂ ਅਤੇ ਸਿਹਤ-ਸੁਰੱਖਿਆ ਸੰਬੰਧੀ ਜ਼ਰੂਰੀ ਵਸਤਾਂ ਮੁਫ਼ਤ ਵਿਚ ਪਹੁੰਚਾਉਣ ਲਈ ਅੱਗੇ ਆਏ। ਇਸੇ ਤਰ੍ਹਾਂ ਦੇ ਵਿਸ਼ਵਾਸ ਦੀ ਇਕ ਹੋਰ ਉਦਾਹਰਣ ਦਲਜੀਤ ਸਿੰਘ ਵੀ ਹੈ, ਜਿਸ ਨੇ 100 ਪੀ.ਪੀ.ਈ.ਕਿੱਟਾਂ ਭੇਜੀਆਂ, ਹਾਲਾਂਕਿ ਉਹ ਕਦੇ ਸਿੱਧੂ ਨੂੰ ਮਿਲੇ ਵੀ ਨਹੀਂ। ਸਮਾਜ ਦੀ ਸੇਵਾ ਹਿੱਤ ਨਿਸ਼ਕਾਮ ਕਰਮ ਅਤੇ ਸਦਭਾਵਨਾ ਦੇ ਇਸ ਪ੍ਰਗਟਾਵੇ ਨੇ ਸੰਕਟ ਦੀ ਘੜੀ ਦੌਰਾਨ ਪੰਜਾਬ ਨੂੰ ਏਕਤਾ ਤੇ ਤਾਕਤ ਬਖ਼ਸ਼ੀ ਹੈ।
ਪੜ੍ਹੋ ਇਹ ਵੀ ਖਬਰ - ਸਵੇਰੇ ਤਰੇਲ ’ਚ ਸਿੱਲੀ ਫ਼ਸਲ ’ਤੇ ਕੰਬਾਈਨ ਹਾਰਵੈਸਟਰ ਚਲਾਉਣ ਨਾਲ ਹੋ ਸਕਦੈ ਹਾਦਸਾ
ਪੜ੍ਹੋ ਇਹ ਵੀ ਖਬਰ - ‘ਖਾਲਸਾ ਸਾਜਨਾ ਦਿਵਸ’ ਅਤੇ ‘ਵਿਸਾਖੀ’ ਸਾਡਾ ਵਿਰਸਾ ਸਾਡੀ ਸ਼ਾਨ
ਕਰਫਿਊ ਦੌਰਾਨ ਔਰਤ ਨੂੰ ਸਮੇਂ ਸਿਰ ਨਹੀਂ ਮਿਲੀ ਡਾਕਟਰੀ ਸਹਾਇਤਾ, ਹੋਈ ਮੌਤ
NEXT STORY