ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਦੇ ਬੈਨਰ ਹੇਠ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਜਾ ਰਹੇ ਹਨ। ਇਸ ਬਾਰੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਜਨਤਾ ਦੀ ਆਵਾਜ਼ ਸੀ ਕਿ ਉਹ ਲੋਕ ਸਭਾ ਚੋਣ ਲੜਨ, ਜਿਸ 'ਤੇ ਉਨ੍ਹਾਂ ਨੇ ਫੁੱਲ ਚੜ੍ਹਾਏ ਹਨ। ਸਿਮਰਜੀਤ ਬੈਂਸ ਨੇ ਇਕ ਸੰਸਦ ਮੈਂਬਰ ਦੇ ਫਰਜ਼ ਦੱਸਦੇ ਹੋਏ ਕਿਹਾ ਕਿ ਸੰਸਦ ਮੈਂਬਰ ਦਾ ਫਰਜ਼ ਕੇਂਦਰ ਤੋਂ ਸਿਰਫ ਕਰੋੜਾਂ ਰੁਪਿਆਂ ਲਿਆਉਣ ਦਾ ਹੀ ਨਹੀਂ ਹੁੰਦਾ, ਸਗੋਂ ਸੰਸਦ ਮੈਂਬਰ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਲਈ ਅਤੇ ਸੂਬੇ ਦੇ ਹਿੱਤਾਂ ਦੀ ਗੱਲ ਕੇਂਦਰ ਸਰਕਾਰ ਕੋਲ ਪਹੁੰਚਾਉਣ ਦਾ ਇਕ ਜ਼ਰੀਆ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੇ ਲੋਕ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਜਲਿਆਂਵਾਲਾ ਬਾਗ ਪਹੁੰਚੇ ਕੇ.ਪੀ. ਨੇ ਮੁੜ ਜਤਾਈ ਨਾਰਾਜ਼ਗੀ (ਵੀਡੀਓ)
NEXT STORY