ਚੰਡੀਗੜ੍ਹ (ਸੁਸ਼ੀਲ) : ਪੁਲਸ ਰਿਮਾਂਡ ’ਤੇ ਚੱਲ ਰਹੀ ਜਸਟਿਸ ਦੀ ਧੀ ਕਲਿਆਣੀ ਦੇ ਰਿਸ਼ਤੇਦਾਰ ਨੇ ਸੈਕਟਰ-27 ਦੇ ਪਾਰਕ 'ਚ ਅੰਤਰਰਾਸ਼ਟਰੀ ਸ਼ੂਟਰ ਸਿੱਪੀ ਦੇ ਗੋਲੀ ਮਾਰੀ ਸੀ। ਸੀ. ਬੀ. ਆਈ. ਕਿਸੇ ਰਿਸ਼ਤੇਦਾਰ ’ਤੇ ਸ਼ੱਕ ਕਰਦੀ ਹੈ। ਸੀ. ਬੀ. ਆਈ. ਦੀ ਟੀਮ ਕਈ ਮਹੀਨਿਆਂ ਤੋਂ ਰਿਸ਼ਤੇਦਾਰ ’ਤੇ ਨਜ਼ਰ ਰੱਖ ਰਹੀ ਸੀ। ਸੀ.ਬੀ.ਆਈ. ਉਹ ਗੋਲੀ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਸਬੂਤ ਇਕੱਠੇ ਕਰਨ ’ਚ ਰੁੱਝੀ ਹੋਈ ਹੈ। ਸੀ. ਬੀ. ਆਈ. ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਸੀ. ਬੀ. ਆਈ. ਕਲਿਆਣੀ ਅਤੇ ਸ਼ੂਟਰ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰੇਗੀ।
ਇਹ ਵੀ ਪੜ੍ਹੋ : PU ਦੇ ਕੇਂਦਰੀਕਰਨ ਮਾਮਲੇ ਸਬੰਧੀ ਐਕਸ਼ਨ 'ਚ CM ਮਾਨ, ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ
ਦੋ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸੀ. ਬੀ. ਆਈ. ਕਲਿਆਣੀ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰੇਗੀ। ਸੀ. ਬੀ. ਆਈ. ਇੱਕ ਵਾਰ ਫਿਰ ਕਲਿਆਣੀ ਦਾ ਪੁਲਸ ਰਿਮਾਂਡ ਮੰਗੇਗੀ ਤਾਂ ਜੋ ਸੀ. ਬੀ. ਆਈ. ਮਾਮਲੇ ਦੀ ਤਹਿ ਤੱਕ ਪਹੁੰਚ ਸਕੇ। ਸੀ. ਬੀ. ਆਈ. ਨੇ ਮਾਮਲੇ 'ਚ ਹੁਣ ਤੱਕ ਇਕ ਵਾਹਨ ਜ਼ਬਤ ਕੀਤਾ ਹੈ ਪਰ ਸੀ. ਬੀ.ਆਈ. ਨੂੰ ਕਤਲ 'ਚ ਵਰਤਿਆ ਗਿਆ 32 ਬੋਰ ਦਾ ਪਿਸਤੌਲ ਨਹੀਂ ਮਿਲਿਆ ਹੈ। ਸੀ. ਬੀ.ਆਈ. ਦਾ ਕਹਿਣਾ ਹੈ ਕਿ ਗੋਲੀ ਮਾਰਨ ਵਾਲੇ ਦੀ ਗ੍ਰਿਫ਼ਤਾਰੀ ਤੋਂ ਬਾਅਦ 32 ਬੋਰ ਦਾ ਪਿਸਤੌਲ ਬਰਾਮਦ ਹੋਵੇਗਾ।
ਇਹ ਵੀ ਪੜ੍ਹੋ : ਖਰੜ 'ਚ ਵੱਖ-ਵੱਖ ਥਾਵਾਂ 'ਤੇ ਮਨਾਇਆ ਗਿਆ ਅੰਤਰਰਾਸ਼ਟਰੀ 'ਯੋਗ ਦਿਵਸ'
ਸੀ. ਬੀ. ਆਈ. ਦਫ਼ਤਰ 'ਚ ਇਨੋਵਾ ਗੱਡੀ 'ਚ ਦੋ ਔਰਤਾਂ ਪਹੁੰਚੀਆਂ
ਸੋਮਵਾਰ ਸਵੇਰੇ ਕਰੀਬ 10 ਵਜੇ ਸੀ. ਬੀ. ਆਈ. ਦਫ਼ਤਰ 'ਚ ਇਨੋਵਾ ਗੱਡੀ 'ਚ ਦੋ ਔਰਤਾਂ ਆਈਆਂ ਸਨ। ਦੋਹਾਂ ਔਰਤਾਂ ਨੂੰ ਸੀ. ਬੀ. ਆਈ. ਟੀਮ ਕਲਿਆਣੀ ਕੋਲ ਲੈ ਗਈ। ਸੀ. ਬੀ. ਆਈ. ਟੀਮ ਮਾਮਲੇ 'ਚ ਕੋਠੀ ਵਿਚੋਂ ਸੀ. ਸੀ. ਟੀ. ਵੀ. ਫੁਟੇਜ ਨੂੰ ਅਹਿਮ ਸਬੂਤ ਮੰਨ ਰਹੀ ਹੈ। ਇਸ ਤੋਂ ਇਲਾਵਾ ਸੀ. ਬੀ. ਆਈ. ਨੇ ਕਲਿਆਣੀ ਦੀ ਸ਼ਨਾਖ਼ਤ ਰਿਕਸ਼ਾ ਚਾਲਕ ਤੋਂ ਵੀ ਕਰਵਾਈ ਹੈ। ਇਸ ਰਿਕਸ਼ਾ ਚਾਲਕ ਤੋਂ ਕਲਿਆਣੀ ਨੇ ਫੋਨ ਲੈ ਕੇ ਸਿੱਪੀ ਨੂੰ ਫੋਨ ਕਰ ਕੇ ਪਾਰਕ ਵਿਚ ਬੁਲਾਇਆ ਸੀ। ਰਿਮਾਂਡ ਦੌਰਾਨ ਸੀ. ਬੀ. ਆਈ. ਟੀਮ ਕਲਿਆਣੀ ਨੂੰ ਪੀ. ਯੂ. ਅਤੇ ਸੋਮਵਾਰ ਨੂੰ ਸੈਕਟਰ-19 ਵਿਖੇ ਲੈ ਕੇ ਗਈ ਸੀ। ਉਥੇ ਕਲਿਆਣੀ ਨੇ ਚੁੱਪ ਧਾਰੀ ਰੱਖੀ। ਇਸ ਤੋਂ ਇਲਾਵਾ ਸੀ. ਬੀ. ਆਈ. ਟੀਮ ਕਲਿਆਣੀ ਨੂੰ ਨਾਲ ਲੈ ਕੇ ਸੈਕਟਰ-27 ਦੇ ਪਾਰਕ ਵਿਚ ਤਿੰਨ ਦਿਨਾਂ ਤੱਕ ਘਟਨਾ ਸਥਾਨ ਦਾ ਜਾਇਜ਼ਾ ਲੈਣ ਗਈ। ਜਿੱਥੋਂ ਕਲਿਆਣੀ ਨੇ ਹਾਦਸੇ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼ੇਰ-ਏ-ਪੰਜਾਬ ਦੀ ਬਰਸੀ ਮਨਾਉਣ ਲਈ ਪਾਕਿ ਰਵਾਨਾ ਹੋਇਆ ਸਿੱਖ ਸ਼ਰਧਾਲੂਆਂ ਦਾ ਜਥਾ
NEXT STORY